ਭਾਰਤੀ ਜਵਾਨਾਂ ਨੂੰ ਖਾ ਗਏ ਜਾਪਾਨੀ!

ਨਵੀਂ ਦਿੱਲੀ-ਦੂਜੀ ਸੰਸਾਰ ਜੰਗ ਦੌਰਾਨ ਜਾਪਾਨੀ ਫੌਜ ਨੇ ਸਰੈਂਡਰ ਤੋਂ ਬਾਅਦ ਭਾਰਤੀ ਫੌਜੀਆਂ ਨੂੰ ਇਸ ਤਰ੍ਹਾਂ ਦੇ ਅਣਮਨੁੱੱਖੀ ਢੰਗ ਨਾਲ ਮਾਰਿਆ ਕਿ, ਜਿਸ ਬਾਰੇ ਸੁਣ ਕੇ ਕਿਸੇ ਦੀ ਵੀ ਰੂਹ ਕੰਬ ਜਾਵੇ। ਇਸ ਗੱਲ ਦਾ ਖੁਲਾਸਾ ਉਸ ਸਮੇਂ ਦੇ ਰਾਈਟਰ ਦੇ ਇਕ ਆਸਟ੍ਰੇਲੀਆਈ ਪੱਤਰਕਾਰ ਨੇ ਏਜੰਸੀ ਨੂੰ ਭੇਜੇ ਆਪਣੇ ਸੰਦੇਸ਼ ‘ਚ ਕੀਤਾ ਸੀ। ਜਾਪਾਨੀ ਫੌਜੀ ਸੰਸਾਰ ਜੰਗ ਦੌਰਾਨ ਬ੍ਰਿਟਿਸ਼ ਆਰਮੀ ਦਾ ਹਿੱਸਾ ਰਹੇ ਭਾਰਤੀ ਜਵਾਨਾਂ ਨੂੰ ਮਾਰਨ ਤੋਂ ਬਾਅਦ ਉਨ੍ਹਾਂ ਦੀ ਲਾਸ਼ਾਂ ਨੂੰ ਖਾ ਗਏ ਅਤੇ ਜਿਨ੍ਹਾਂ ਫੌਜੀਆਂ ਦੇ ਸਾਹ ਗੋਲੀਆਂ ਖਾਣ ਤੋਂ ਬਾਅਦ ਵੀ Japani Solidersਚੱਲ ਰਹੇ ਸਨ, ਉਨ੍ਹਾਂ ਨੂੰ ਚਾਕੂ ਮਾਰ ਕੇ ਮੌਤ ਦੇ ਘਾਟ ਉਤਾਰ ਦਿੱਤਾ।
1945 ‘ਚ ਆਸਟ੍ਰੇਲੀਆਈ ਬਚਾਅ ਦਲ ਦੇ ਹੱਥ ਬ੍ਰਿਟਿਸ਼ ਇੰਡੀਅਨ ਆਰਮੀ ਦਾ ਇਕ ਜਮਾਦਾਰ ਲੱਗਿਆ। ਉਹ 4-9 ਜਾਟ ਰੈਜੀਮੈਂਟ ਦਾ ਸੀ। ਉਸਦਾ ਨਾਂ ਅਬਦੁੱਲ ਲਤੀਫ ਸੀ। ਲਤੀਫ ਅਨੁਸਾਰ ਨਿਊ ਗੁਏਨਾ ‘ਚ ਸਿਰਫ ਭਾਰਤੀ ਸਿਪਾਹੀ ਹੀ ਨਹੀਂ ਲੋਕ ਵੀ ਜਾਪਾਨੀ ਫੌਜੀਆਂ ਦਾ ਭੋਜਨ ਬਣਾਉਂਦੇ ਸਨ। ਜਾਪਾਨੀ ਫੌਜ ਦਾ ਇਕ ਡਾਕਟਰ ਪ੍ਰਿਜਨਰ ਕੈਂਪ ‘ਚ ਚੱਕਰ ਲਗਾਉਂਦਾ ਸੀ ਅਤੇ ਸਭ ਤੋਂ ਹੱਟੇ-ਕੱਟੇ ਸਿਪਾਹੀਆਂ ਦੀ ਛਾਂਟੀ ਕਰਕੇ ਲੈ ਜਾਂਦਾ ਸੀ। ਉਹ ਸਿਪਾਹੀ ਫਿਰ ਕਦੀ ਨਹੀਂ ਪਰਤਦੇ ਸਨ। ਭਾਰਤੀ ਅਫਸਰਾਂ ਨੇ ਦੱਸਿਆ ਸੀ ਕਿ ਜਾਪਾਨੀ ਅਫਸਰ ਸਿਪਾਹੀਆਂ ਨੂੰ ਮਾਰ ਕੇ ਉਨ੍ਹਾਂ ਦਾ ਗੁਰਦਾ, ਹੱਥ ਅਤੇ ਪੈਰਾਂ ਦਾ ਮਾਸ ਪਕਾ ਕੇ ਖਾ ਜਾਂਦੇ ਸਨ। ਅਜਿਹੇ ਸਮੇਂ ‘ਚ ਜਦੋਂ ਨੇਤਾ ਜੀ ਸੁਭਾਸ਼ ਚੰਦਰ ਬੋਸ ਨੂੰ ਭਾਰਤ ਰਤਨ ਦਿੱਤੇ ਜਾਣ ਦੀ ਖਬਰ ਜ਼ੋਰਾਂ ‘ਤੇ ਸੀ, ਉਨ੍ਹਾਂ ਦੀ ਬਣਾਈ ਆਜ਼ਾਦ ਹਿੰਦ ਫੌਜ ਆਪ ਹੀ ਧਿਆਨ ‘ਚ ਆ ਜਾਂਦੀ ਸੀ। 
ਇਸ ਫੌਜ ਦਾ ਨਿਰਮਾਣ 15 ਫਰਵਰੀ 1942 ਨੂੰ ਜਾਪਾਨੀਆਂ ਦੇ ਸਾਹਮਣੇ ਸਰੈਂਡਰ ਕਰਨ ਵਾਲੇ ਬ੍ਰਿਟਿਸ਼ ਇੰਡੀਅਨ ਆਰਮੀ ਦੇ 40 ਹਜ਼ਾਰ ਜਵਾਨਾਂ ਨਾਲ ਹੋਇਆ ਸੀ। ਲਗਭਗ 30 ਹਜ਼ਾਰ ਜਵਾਨ ਆਜ਼ਾਦ ਹਿੰਦ ਫੌਜ ‘ਚ ਆ ਗਏ ਸਨ ਪਰ 10 ਹਜ਼ਾਰ ਭਾਰਤੀ ਜਵਾਨ ਅਤੇ ਅਫਸਰ ਅਜਿਹੇ ਵੀ ਸਨ, ਜਿਨ੍ਹਾਂÎ ਨੇ ਪਾਲਾ ਨਹੀਂ ਬਦਲਿਆ। ਅਜਿਹੇ ‘ਚ ਉਨ੍ਹਾਂ ਨੂੰ ਬੰਦੀ ਦੇ ਤੌਰ ‘ਤੇ ਰੱਖਿਆ ਜਾਣਾ ਚਾਹੀਦਾ ਸੀ। ਉਨ੍ਹਾਂ ਨੂੰ ਤਸੀਹੇ ਲਈ ਜਾਪਾਨੀ ਫੌਜ ਨੇ ਪਹਿਲਾਂ ਜਕਾਰਤਾ ਦੇ ਇਕ ਹਿੱਸੇ ‘ਚ ਅਤੇ ਫਿਰ ਸਮੁੰਦਰੀ ਟਾਪੂ ਨਿਊ ਗੁਏਨਾ ਭੇਜ ਦਿੱਤਾ। ਜਾਪਾਨੀ ਫੌਜ ਅਧੀਨ ਇਨ੍ਹਾਂ ਕੈਂਪਾਂ ‘ਚ ਭਾਰਤੀ ਅਫਸਰਾਂ ਨੂੰ ਗੱਲ-ਗੱਲ ‘ਤੇ ਥੱਪੜ ਮਾਰ ਕੇ ਬੇਇਜ਼ੱਤ ਕੀਤਾ ਜਾਂਦਾ ਸੀ। ਜੇਕਰ ਸਿਪਾਹੀ ਜਾਪਾਨੀ ਅਫਸਰ ਨੂੰ ਹਲਕੇ ਤੋਂ ਸੈਲਊਟ ਮਾਰਦੇ ਜਾਂ ਡਬਲ ਡਿਊਟੀ ਦੌਰਾਨ ਕੁਝ ਪਲ ਲਈ ਠਹਿਰ ਵੀ ਜਾਂਦੇ ਤਾਂ ਸਾਰਾ ਗੁੱਸਾ ਹਿੰਦੁਸਤਾਨੀ ਅਫਸਰਾਂ ‘ਤੇ ਡਿੱਗਦਾ।

468 ad