ਭਾਰਤੀ ਇੰਜ਼ੀਨੀਅਰ ਨੇ ਫੜੀ ਫੇਸਬੁੱਕ ਦੀ ਗਲਤੀ, ਮਿਲੇਗਾ ਇਨਾਮ

ਜੈਪੁਰ—ਦੁਨੀਆ ਦੇ ਟਾਪ ਇੰਜ਼ੀਨੀਅਰਾਂ ਦੀ ਦੇਖ-ਰੇਖ ਵਿਚ ਚੱਲਣ ਵਾਲੀ ਸੋਸ਼ਲ ਨੈੱਟਵਰਕਿੰਗ ਸਾਈਟ ਫੇਸਬੁੱਕ ਵਿਚ ਇਕ ਭਾਰਤੀ ਵਿਦਿਆਰਥੀ ਵਿਵੇਕ ਬੰਸਲ ਨੇ ਇਕ ਗਲਤੀ ਕੱਢੀ ਹੈ। ਜੈਪੁਰ ਜੇ ਇਕ ਇੰਜ਼ੀਨੀਅਰਿੰਗ ਕਾਲਜ ਤੋਂ ਕੰਪਿਊਟਰ ਸਾਈਂਸ ਵਿਚ ਬੀ. ਟੈੱਕ. Indian Engenierਕਰਨ ਵਾਲੇ ਵਿਵੇਕ ਦੇ ਇਸ ਕਾਰਨਾਮੇ ਤੋਂ ਪੂਰੀ ਫੇਸਬੁੱਕ ਦੀ ਟੀਮ ਹੈਰਾਨ ਹੈ।
ਇਸ ਉਪਲੱਬਧੀ ਦੇ ਲਈ ਵਿਵੇਕ ਨੂੰ ਫੇਸਬੁੱਕ ਸਕਿਓਰਿਟੀ ਟੀਮ ਨੇ ਇਨਾਮ ਦੇ ਤੌਰ ‘ਤੇ 2000 ਯੂ. ਐੱਸ. ਡਾਲਰ ਦਾ ਚੈੱਕ ਭੇਜਿਆ ਸੀ। ਇਸ ਦੇ ਨਾਲ ਹੀ ਕੰਮ ਦੇ ਲਈ ਵਿਵੇਕ ਦਾ ਨਾਂ ‘ਫੇਸਬੁੱਕ ਹਾਲ ਆਫ ਫੇਮ’ ਵਿਚ ਵੀ ਸ਼ਾਮਲ ਹੈ। ਵਿਵੇਕ ਨਾਲ ਪਹਿਲਾਂ ਵੀ ਫਲਸਤੀਨੀ ਦੇ ਨਾਗਰਿਕ ਖਲੀਲ ਵੀ ਫੇਸਬੁੱਕ ਵਿਚ ਕਮੀ ਕੱਢ ਚੁੱਕੇ ਹਨ।
ਵਿਵੇਕ ਨੂੰ ਬਚਪਨ ਤੋਂ ਹੀ ਕੰਪਿਊਟਰ ਨਾਲ ਲਗਾਅ ਸੀ। ਉਸ ਦੇ ਮਾਤਾ-ਪਿਤਾ ਨੇ ਜੈਪੁਰ ਵਿਚ ਸਿਵਲ ਇੰਜ਼ੀਨੀਅਰਿੰਗ ਕਰਨ ਲਈ ਭੇਜਿਆ ਸੀ ਪਰ ਵਿਵੇਕ ਨੇ ਮਾਤਾ-ਪਿਤਾ ਨੂੰ ਦੱਸੇ ਬਿਨਾਂ ਹੀ ਕੰਪਿਊਟਰ ਸਾਈਂਸ ਵਿਚ ਐਡਮਿਸ਼ਨ ਲੈ ਲਿਆ ਸੀ। ਸ਼ਾਇਦ ਕੰਪਿਊਟਰ ਤੋਂ ਵੀ ਇਸ ਲਗਾਅ ਦਾ ਹੀ ਨਤੀਜਾ ਹੈ ਕਿ ਵਿਵੇਕ ਨੇ ਸੋਸ਼ਲ ਨੈੱਟਵਰਕਿੰਗ ਸਾਈਟ ਫੇਸਬੁੱਕ ‘ਤੇ ਗਲਤੀ ਕੱਢੀ ਹੈ।
ਦੱਸਿਆ ਜਾਂਦਾ ਹੈ ਕਿ ਜਦੋਂ ਵਿਵੇਕ 5ਵੀਂ ਵਿਚ ਪੜ੍ਹਦਾ  ਸੀ ਤਾਂ ਪਹਿਲੀ ਵਾਰ ਉਸ ਨੇ ਕੰਪਿਊਟਰ ਚਲਾਉਣਾ ਸਿੱਖਿਆ ਸੀ। ਪਿਤਾ ਨੇ ਵਿਵੇਕ ਦੇ ਇਸ ਹੋਟਲ ਨੂੰ ਦੇਖ ਕੇ ਉਨ੍ਹਾਂ ਨੂੰ ਇਕ ਵੱਡੇ ਕੰਪਿਊਟਰ ਸੈਂਟਰ ਵਿਚ ਦਾਖਲਾ ਲੈ ਦਿੱਤਾ। ਇੱਥੇ ਵਿਵੇਕ ਨੇ ਬੇਸਿਕ ਅਤੇ ਕੋਬੋਲ ਲੈਂਗਵੇਜ਼ ਸਿੱਖੀ ਅਤੇ ਆਪਣੇ ਸਕੂਲ ਦੇ ਲਈ ਇਕ ਕੰਪਿਊਟਰ ਗੇਮ ਵੀ ਡਿਜ਼ਾਈਨ ਸਿੱਖੀ।
ਮਲਟੀਨੇਸ਼ਨਲ ਆਈ. ਟੀ. ਕੰਪਨੀ ਵਿਚ ਸੀਨੀਅਰ ਟੈਕਨੀਕਲ ਆਫਿਸਰ ਵਿਵੇਕ ਰਾਤ ਨੂੰ ਹਮੇਸ਼ਾ ਫੇਸਬੁੱਕ ਅਤੇ ਟਵਿੱਟਰ ‘ਤੇ ਲਗਾਤਾਰ ਸਰਫਿੰਗ ਕਰਦੇ ਹਨ। ਹੁਣ ਤੱਕ ਉਨ੍ਹਾਂ ਨੇ ਫੇਸਬੁੱਕ, ਏ. ਪੀ. ਆਈ. ਅਤੇ ਟਵਿੱਟਰ ਪਲੇਟਫਾਰਮ ਨੂੰ ਖੰਗਾਲ ਕੇ ਇਨ੍ਹਾਂ ਸੋਸ਼ਲ ਨੈੱਟਵਰਕਿੰਗ ਸਾਈਟਾਂ ‘ਤੇ ਕਈ ਲੂਪ ਹੋਲ ਕੱਢੇ ਹਨ, ਜੋ ਭਵਿੱਖ ਵਿਚ ਇਨ੍ਹਾਂ ਸਾਈਟਸ ਲਈ ਮਦਦਗਾਰ ਸਾਬਤ ਹੋਣਗੇ।

468 ad