ਭਾਰਤੀ ਅਮਰੀਕੀ ਡਾ.ਕਥੂਰੀਆ ਵਲੋਂ ਵਰਜਿਨ ਆਈਲੈਂਡ ਮੈਡੀਕਲ ਸਕੂਲ ਲਈ 3 ਕਰੋੜ ਡਾਲਰ ਦਾ ਦਾਨ

ਕੈਲੀਫੋਰਨੀਆ, (ਹੁਸਨ ਲੜੋਆ ਬੰਗਾ)-  ਸ਼ਿਕਾਗੋ ਸਥਿਤ ਨਿਊ ਜਨਰੇਸ਼ਨ ਪਾਵਰ ਦੇ ਪ੍ਰਧਾਨ ਤੇ ਚੇਅਰਮੈਨ ਡਾ. ਚਿਰੰਜੀਵ ਕਥੂਰੀਆ ਨੇ ਆਪਣੀ ਕੰਪਨੀ ਦੀ ਤਰਫੋਂ ਵਰਜਿਨ Dr. Chirinjeev Singh Kathuria $30M Gift Supports Virgin Islands Medical Schoolਆਈਲੈਂਡ ਦੀ ਯੂਨੀਵਰਸਿਟੀ ਲਈ 3 ਕਰੋੜ ਡਾਲਰ ਦਾ ਦਾਨ ਦਿੱਤਾ ਹੈ ਤਾਂ ਜੋ ਵਿਸ਼ਾਲ ਮੈਡੀਕਲ ਸਕੂਲ ਦੀ ਸ਼ੁਰੂਆਤ ਵਿਚ ਮਦਦ ਕੀਤੀ ਜਾ ਸਕੇ।
ਹਾਲੇ ਪਿਛੇ ਜਿਹੇ ਹੀ ਯੂਨੀਵਰਸਿਟੀ ਨੇ ਵਰਜਿਨ ਆਈਲੈਂਡ ਦੇ ਦੋ ਹਸਪਤਾਲਾਂ ਦੀ ਭਾਈਵਾਲਾਂ ਨਾਲ ਸਕੂਲ ਸਥਪਿਤ ਕਰਨ ਦੀ ਯੋਜਨਾ ਬਣਾਉਣ ਲਈ ਯੂਨੀਵਰਸਿਟੀ ਦੇ ਬੋਰਡ ਆਫ ਟਰੱਸਟੀਆਂ ਵਲੋਂ ਵੋਟ ਪਾਈ ਸੀ ਤੇ ਇਕ ਹਫਤੇ ਬਾਅਦ ਹੀ ਯੂਨੀਵਰਸਿਟੀ ਦੇ ਪ੍ਰਧਾਨ ਡੇਵਿਡ ਹਾਲ ਨੇ ਐਲਾਨ ਕੀਤਾ ਕਿ ਭਾਰਤੀ ਅਮਰੀਕੀ ਉਦਮੀ ਵਲੋਂ ਉਕਤ ਰਕਮ ਦਾਨ ਕੀਤੀ ਜਾ ਰਹੀ ਹੈ। ਹਾਲ ਨੇ ਇਕ ਪ੍ਰੈਸ ਬਿਆਨ ਵਿਚ ਕਿਹਾ ਕਿ ਵਰਜਿਨ ਆਈਲੈਂਡ ਯੂਨੀਵਰਸਿਟੀ ਦੀ ਜ਼ਿੰਦਗੀ ਵਿਚ ਇਖ ਇਤਿਹਾਸਕ ਦਿਨ ਹੈ। ਉਨ੍ਹਾਂ ਨੇ ਕਿਹਾ ਕਿ ਡਾ. ਕਥੂਰੀਆ ਦਾ ਤੋਹਫਾ ਯੂਨੀਵਰਸਿਟੀ ਦੇ ਇਤਿਹਾਸ ਵਿਚ ਸਭ ਤੋਂ ਵੱਡਾ ਤੋਹਫਾ ਹੈ ਤੇ ਆਉਂਦੀਆਂ ਪੀੜੀਆਂ ਤੱਕ ਇਹ ਯਾਦ ਰਹੇਗੀ। ਉਨ੍ਹਾਂ ਨੇ ਕਿਹਾ ਕਿ ਇਸ ਤੋਹਫੇ ਨਾਲ ਕਈਆਂ ਨੂੰ ਸਿਹਤ ਸੰਭਾਲ ਦੀ ਵਧੀਆ ਸਹੂਲਤਾਂ ਮਿਲਣਗੀਆਂ। ਨਵੀਂ ਦਿੱਲੀ ਵਿਚ ਜਨਮੇ ਡਾ. ਕਥੂਰੀਆ ਜਿਨ੍ਹਾਂ ਦੇ ਮਾਤਾ, ਭਰਾ ਤੇ ਭੈਣ ਸਾਰੇ ਡਾਕਟਰ ਹਨ ਨੇ ਕਿਹਾ ਕਿ ਯੂਨੀਵਰਸਿਟੀ ਮੈਡੀਕਲ ਸਕੂਲ ਖੋਲਣ ਦਾ ਸਾਡਾ ਨਿਸ਼ਾਨਾ ਆਧੁਨਿਕ ਤਕਨਾਲੋਜੀ ਵਰਤ ਕੇ ਸਿਹਤ ਸੰਭਾਲ ਮੁਹਈਆ ਕਰਵਾਉਣ ਲਈ ਨਵੇਂ ਰੁਝਾਨ ਪੈਦਾ ਕਰਨੇ ਹਨ। ਕਥੂਰੀਆ ਨੇ ਆਸ ਪ੍ਰਗਟਾਈ ਕਿ ਉਕਤ ਸਕੂਲ ਵਰਜਿਨ ਆਈਲੈਂਡ ਵਿਚ ਵਖ ਵਖ ਬਿਮਾਰੀਆਂ ਤੋਂ ਪੀੜਤ ਲੋਕਾਂ ਲਈ ਨਵੀਂ ਪੀੜੀ ਦੀ ਦਵਾਈ ਦੀ ਖੋਜ ਕਰੇਗਾ। ਉਨ੍ਹਾਂ ਨੇ ਕਿਹਾ ਕਿ ਬੇਸਹਾਰਾ ਭਾਈਚਾਰੇ ਦੀ ਸੇਵਾ ਕਰਨ ਲਈ ਉਕਤ ਮੈਡੀਕਲ ਸਕੂਲ ਨੂੰ ਅਮਰੀਕੀ ਸਰਕਾਰ ਤੋਂ ਵੀ ਗਰਾਂਟ ਮਿਲੇਗੀ।

468 ad