ਭਾਰਤੀਆਂ ਨੂੰ ਲੀਬੀਆ ਛੱਡਣ ਦੀ ਸਲਾਹ

ਨਵੀਂ ਦਿੱਲੀ – ਵਿਦੇਸ਼ ਮੰਤਰੀ ਸੁਸ਼ਮਾ ਸਵਰਾਜ ਵਲੋਂ ਲੀਬੀਆ ਦੀ ਸੁਰੱਖਿਆ ਵਿਵਸਥਾ ਦੀ ਸਥਿਤੀ ਦੀ ਸਮੀਖਿਆ ਕਰਨ ਪਿਛੋਂ ਉੱਥੇ ਰਹਿ ਰਹੇ ਭਾਰਤੀਆਂ ਨੂੰ ਲੀਬੀਆ ਛੱਡਣ ਲਈ ਸਲਾਹ ਦਿੱਤੀ ਗਈ ਹੈ। ਵਿਦੇਸ਼ ਮੰਤਰਾਲਾ ਨੇ ਮੰਗਲਵਾਰ ਇੱਥੇ ਜਾਰੀ ਇਕ ਬਿਆਨ ‘ਚ ਕਿਹਾ ਕਿ ਸੁਸ਼ਮਾ ਨੇ ਲੀਬੀਆ ਦੀ ਸਮੁੱਚੀ ਸਥਿਤੀ ਅਤੇ ਉੱਥੇ ਰਹਿ ਰਹੇ ਭਾਰਤੀਆਂ ਦੀ ਸਥਿਤੀ ਦਾ  ਜਾਇਜ਼ਾ ਲਿਆ। ਇਸ ਪਿਛੋਂ ਲੀਬੀਆ ‘ਚ ਰਹਿ ਰਹੇ ਭਾਰਤੀਆਂ ਨੂੰ ਉਥੋਂ ਨਿਕਲ ਆਉਣ ਲਈ ਕਿਹਾ ਹੈ।