ਭਾਬੀ ਨੇ ਹਰਾ ਹੀ ਦਿੱਤਾ ਦਿਓਰ

ਬਠਿੰਡਾ-ਬਾਦਲ ਪਰਿਵਾਰ ਦਾ ਗੜ੍ਹ ਸਮਝੀ ਜਾਂਦੀ ਬਠਿੰਡਾ ਸੀਟ ਤੋਂ ਅਕਾਲੀ ਦਲ ਦੀ ਹਰਸਿਮਰਤ ਕੌਰ ਬਾਦਲ ਨੇ 19395 ਦੀ ਵੱਡੀ ਲੀਡ ਨਾਲ ਜਿੱਤ ਪ੍ਰਾਪਤ ਕੀਤੀ ਹੈ। Harsimratਪੰਜਾਬ ‘ਚ 30 ਅਪ੍ਰੈਲ ਨੂੰ ਹੋਈਆਂ ਚੋਣਾਂ ਤੋਂ ਬਾਅਦ ਪੂਰੇ ਪੰਜਾਬ ਦੀਆਂ ਨਜ਼ਰਾਂ ਇਸ ਸੀਟ ‘ਤੇ ਲੱਗੀਆਂ ਹੋਈਆਂ ਸਨ ਕਿਉਂਕਿ ਇਸ ਸੀਟ ‘ਤੇ ਇਸ ਵਾਰ ਦਾ ਮੁਕਾਬਲਾ ਬਾਦਲ ਪਰਿਵਾਰ ਵਿਚਾਲੇ ਹੀ ਸੀ। ਇਨ੍ਹਾਂ ਚੋਣਾਂ ‘ਚ ਇਸ ਸੀਟ ‘ਤੇ ਮੌਜੂਦਾ ਲੋਕ ਸਭਾ ਮੈਂਬਰ ਅਤੇ ਬਾਦਲ ਪਰਿਵਾਰ ਦੀ ਨੂੰਹ ਹਰਸਿਮਰਤ ਕੌਰ ਬਾਦਲ ਨੂੰ ਉਨ੍ਹਾਂ ਦੇ ਦਿਓਰ ਮਨਪ੍ਰੀਤ ਬਾਦਲ ਕਾਂਗਰਸ ਦੀ ਮਦਦ ਨਾਲ ਟੱਕਰ ਦੇ ਰਹੇ ਸਨ, ਜਿਨ੍ਹਾਂ ਨੂੰ ਉਨ੍ਹਾਂ ਦੀ ਹੀ ਭਾਬੀ ਹਰਸਿਮਰਤ ਕੌਰ ਬਾਦਲ ਨੇ ਹਰਾ ਦਿੱਤਾ ਹੈ। 
ਜ਼ਿਕਰਯੋਗ ਹੈ ਕਿ ਕਾਂਗਰਸ ਅਤੇ ਮਨਪ੍ਰੀਤ ਬਾਦਲ ਦੀ ਅਗਵਾਈ ਵਾਲੀ ਪੀਪੁਲਜ਼ ਪਾਰਟੀ ਆਫ਼ ਪੰਜਾਬ ਵਿਚਾਲੇ ਹੋਏ ਚੋਣ ਸਮਝੌਤੇ ਅਧੀਨ ਕਾਂਗਰਸ ਨੇ ਬਠਿੰਡਾ ਸੀਟ ਮਨਪ੍ਰੀਤ ਬਾਦਲ ਲਈ ਛੱਡੀ ਸੀ। ਇਸ ਸੀਟ ਦੇ ਨਤੀਜਿਆਂ ‘ਤੇ ਸਭ ਦੀ ਨਜ਼ਰ ਟਿਕੀ ਹੋਈ ਸੀ ਕਿਉਂਕਿ ਪੰਜਾਬ ਦੀ ਹੌਟ ਸੀਟ ਬਠਿੰਡਾ ‘ਚ ਇਕ ਹੀ ਪਰਿਵਾਰ ਦੇ 2 ਲੋਕ ਇੱਥੇ ਇਕ-ਦੂਜੇ ਨੂੰ ਟੱਕਰ ਦੇ ਰਹੇ ਸਨ ਪਰ ਹਰਸਿਮਰਤ ਬਾਦਲ ਨੇ ਆਪਣੇ ਦਿਓਰ ਮਨਪ੍ਰੀਤ ਬਾਦਲ ਨੂੰ ਹਰਾ ਕੇ ਵੱਡੀ ਲੀਡ ਹਾਸਲ ਕੀਤੀ ਹੈ। ਜਿਵੇਂ ਹੀ ਬਠਿੰਡਾ ਤੋਂ ਸ਼੍ਰੋਮਣੀ ਅਕਾਲੀ ਦਲ ਅਤੇ ਭਾਜਪਾ ਦੀ ਉਮੀਦਵਾਰ ਬੀਬਾ ਹਰਸਿਮਰਤ ਕੌਰ ਬਾਦਲ ਦੀ ਜਿੱਤ ਦੀ ਖਬਰ ਸੁਣਦੇ ਹੀ ਅਕਾਲੀਆਂ ਵਿਚ ਖੁਸ਼ੀ ਦੀ ਲਹਿਰ ਦੌੜ ਗਈ। ਉਨ੍ਹਾਂ ਵਲੋਂ ਇਸ ਮੌਕੇ ਆਤਿਸ਼ਬਾਜੀ ਪਟਾਕੇ ਚਲਾਏ ਅਤੇ ਮੰਡੀ ਵਿਚ ਅਨੇਕਾਂ ਥਾਵਾਂ ‘ਤੇ ਲੱਡੂ ਵੰਡੇ ਗਏ।

468 ad