ਭਾਜਪਾ ਦਿੱਲੀ ‘ਚ ਚੋਣਾਂ ਤੋਂ ਦੌੜ ਰਹੀ ਹੈ : ‘ਆਪ’

ਨਵੀਂ ਦਿੱਲੀ- ਆਮ ਆਦਮੀ ਪਾਰਟੀ ਵਲੋਂ ਦਿੱਲੀ ਵਿਚ ਚੋਣਾਂ ਕਰਾਉਣ ਦੇ ਮੁੱਦੇ ‘ਤੇ ਐਤਵਾਰ ਨੂੰ ਆਯੋਜਿਤ ਰੈਲੀ ਵਿਚ ਜਨਤਾ ਨੂੰ ਸੰਬੋਧਨ ਕੀਤਾ। ਇਸ ਰੈਲੀ ਦੌਰਾਨ ਆਮ ਆਦਮੀ Am Admi Partyਪਾਰਟੀ ਦੇ ਨੇਤਾ ਮਨੀਸ਼ ਸਿਸੋਦੀਆ ਨੇ ਜੰਤਰ-ਮੰਤਰ ‘ਤੇ ਆਪਣੇ ਸਮਥਕਾਂ ਨੂੰ ਸੰਬੋਧਨ ਕਰਦੇ ਹੋਏ ਕਿਹਾ ਕਿ ਮੋਦੀ ਸਰਕਾਰ ਦੇ ਅੱਛੇ ਦਿਨਾਂ ਦੇ ਵਾਅਦਿਆਂ ਦੇ ਬਾਵਜੂਦ ਬੁਰੇ ਦਿਨ ਆਉਂਦੇ ਚਲੇ ਗਏ। ਮਹਿੰਗਾਈ ਵਧਦੀ ਗਈ ਅਤੇ ਲੋਕ ਮਹਿੰਗਾਈ ਤੋਂ ਪ੍ਰੇਸ਼ਾਨ ਹਨ। 
ਉਨ੍ਹਾਂ ਕਿਹਾ ਕਿ ਦਿੱਲੀ ਦੀਆਂ ਸਮੱਸਿਆਵਾਂ ਨੂੰ ਦੇਖਦੇ ਹੋਏ ਨਵੀਂ ਸਰਕਾਰ ਆਮ ਆਦਮੀ ਪਾਰਟੀ ਦੀ ਸਰਕਾਰ ਬਣਨਾ ਜ਼ਰੂਰੀ ਹੈ। ਨਹੀਂ ਤਾਂ ਇਸ ਤਰ੍ਹਾਂ ਹੀ ਅੱਛੇ ਦਿਨਾਂ ਦਾ ਵਾਅਦਾ ਕੀਤਾ ਜਾਵੇਗਾ ਪਰ ਅੱਛੇ ਦਿਨਾਂ ਦੀ ਬਜਾਏ ਬੁਰੇ ਦਿਨ ਆਉਂਦੇ ਹੀ ਜਾਣਗੇ। ਜਿਵੇਂ ਕਿ ਕੇਂਦਰ ਸਰਕਾਰ ਕਰ ਰਹੀ ਹੈ। ਮਨੀਸ਼ ਸਿਸੋਦੀਆ ਨੇ ਕਿਹਾ ਕਿ ਭਾਜਪਾ ਦਿੱਲੀ ਵਿਚ ਚੋਣਾਂ ਤੋਂ ਦੌੜ ਰਹੀ ਹੈ। ਉਨ੍ਹਾਂ ਨੇ ਕਿਹਾ ਕਿ ‘ਆਪ’ ਇਕ ਈਮਾਨਦਾਰ ਪਾਰਟੀ ਹੈ ਅਤੇ 40 ਸੀਟਾਂ ਜਿੱਤੇਗੀ।
ਆਮ ਆਦਮੀ ਪਾਰਟੀ ਸਦਨ ਜ਼ਰੀਏ ਕੇਂਦਰ ਸਰਕਾਰ ‘ਤੇ ਦਬਾਅ ਪਾਉਣ ਦੀ ਕੋਸ਼ਿਸ਼ ਕਰੇਗੀ ਤਾਂ ਦਿੱਲੀ ਵਿਚ ਜਲਦੀ ਤੋਂ ਜਲਦੀ ਚੋਣਾਂ ਹੋ ਸਕਣ। ਫਿਲਹਾਲ ਦਿੱਲੀ ਵਿਚ ਰਾਸ਼ਟਰਪਤੀ ਸ਼ਾਸਨ ਲਾਗੂ ਹੈ।

468 ad