ਭਾਜਪਾ ‘ਚ ਨਹੀਂ ਪਰਤਾਂਗਾ : ਜਸਵੰਤ

ਭਾਜਪਾ 'ਚ ਨਹੀਂ ਪਰਤਾਂਗਾ : ਜਸਵੰਤ

ਭਾਜਪਾ ਤੋਂ ਕੱਢੇ ਨੇਤਾ ਜਸਵੰਤ ਸਿੰਘ ਨੇ ਕਿਹਾ ਕਿ ਉਹ ਨਾ ਤਾਂ ਭਾਜਪਾ ਵਿਚ ਵਾਪਸ ਜਾਣਗੇ ਅਤੇ ਨਾ ਹੀ ਫੌਰੀ ਕੋਈ  ਸਿਆਸੀ ਪਾਰਟੀ ਗਠਿਤ ਕਰਨਗੇ। ਰਾਜਸਥਾਨ ਦੇ ਬਾਡਮੇਰ ਲੋਕ ਸਭਾ ਹਲਕੇ ਤੋਂ  ਆਜ਼ਾਦ ਉਮੀਦਵਾਰ ਚੋਣ ਲੜਨ ਵਾਲੇ ਜਸਵੰਤ ਨੇ ਪ੍ਰੈੱਸ ਕਲੱਬ ਆਫ ਇੰਡੀਆ ਵਲੋਂ ਆਯੋਜਿਤ ਇਕ ਪ੍ਰੋਗਰਾਮ ਵਿਚ ਕਿਹਾ ਕਿ ਚੋਣ ਜਿੱਤਣ ਦੇ ਬਾਵਜੂਦ ਉਹ ਭਾਜਪਾ ਵਿਚ ਵਾਪਸ ਨਹੀਂ ਪਰਤਣਗੇ। ਭਾਜਪਾ ਦੇ ਸੰਸਥਾਪਕਾਂ ਵਿਚੋਂ ਇਕ ਜਸਵੰਤ ਨੇ ਕਿਹਾ ਕਿ ਉਹ ਕੇਂਦਰ ਸਰਕਾਰ ਵਿਚ 2 ਵਾਰ ਵਿੱਤ ਅਤੇ ਰੱਖਿਆ ਵਰਗੇ ਮਹੱਤਵਪੂਰਨ ਮੰਤਰਾਲਿਆਂ ਦੇ ਮੰਤਰੀ ਰਹੇ ਹਨ। ਇਸਦੇ ਨਾਲ ਹੀ ਪ੍ਰਧਾਨ ਮੰਤਰੀ ਨੇ ਉਨ੍ਹ੍ਹਾਂ ‘ਤੇ ਪੂਰਾ ਭਰੋਸਾ ਪ੍ਰਗਟਾਇਆ ਸੀ।

468 ad