ਭਾਜਪਾ-ਕਾਂਗਰਸ ਨੂੰ ਵੋਟ ਦੇਸ਼ ਤੇ ਖੁਦਾ ਨਾਲ ਗੱਦਾਰੀ : ਕੇਜਰੀਵਾਲ

ਭਾਜਪਾ-ਕਾਂਗਰਸ ਨੂੰ ਵੋਟ ਦੇਸ਼ ਤੇ ਖੁਦਾ ਨਾਲ ਗੱਦਾਰੀ : ਕੇਜਰੀਵਾਲ

ਆਮ ਆਦਮੀ ਪਾਰਟੀ ਦੇ ਮੁਖੀ ਅਰਵਿੰਦ ਕੇਜਰੀਵਾਲ ਨੇ ਕਿਹਾ ਹੈ ਕਿ ਜੇਕਰ ਉਨ੍ਹਾਂ ਨੇ ਲੋਕ ਸਭਾ ਚੋਣਾਂ ਵਿਚ ਬੀ. ਜੇ. ਪੀ. ਜਾਂ ਕਾਂਗਰਸ ਨੂੰ ਵੋਟ ਦਿੱਤੀ ਤਾਂ ਇਹ ਦੇਸ਼ ਤੇ ਖੁਦਾ ਨਾਲ ਗੱਦਾਰੀ ਹੋਵੇਗੀ। ਅਮੇਠੀ ਵਿਚ 5 ਦਿਨ ਬਾਅਦ ਵੋਟਿੰਗ ਹੋਣੀ ਹੈ ਤੇ ਇਥੇ ਪਾਰਟੀ ਦੇ ਉਮੀਦਵਾਰ ਕੁਮਾਰ ਬਿਸਵਾਸ ਲਈ  ਪ੍ਰਚਾਰ ਕਰਨ ਆਏ ਕੇਜਰੀਵਾਲ ਨੇ ਇਕ ਜਨਸਭਾ ਨੂੰ ਸੰਬੋਧਨ ਕਰਦੇ ਹੋਏ ਇਹ ਗੱਲ ਕਹੀ। ਕੇਜਰੀਵਾਲ ਨੇ ਕਿਹਾ ਕਿ ਜੇਕਰ ਇਕ ਵੀ ਵੋਟ ਕਾਂਗਰਸ ਤੇ ਬੀ. ਜੇ. ਪੀ. ਨੂੰ ਪਈ ਤਾਂ ਤੁਸੀਂ ਖੁਦਾ ਤੇ ਦੇਸ਼ ਨਾਲ ਗੱਦਾਰੀ ਕਰ ਰਹੇ ਹੋ। ਜ਼ਿਕਰਯੋਗ ਹੈ ਕਿ ਗਾਂਧੀ ਪਰਿਵਾਰ ਦਾ ਮਜ਼ਬੂਤ ਗੜ੍ਹ ਮੰਨੇ ਜਾਣ ਵਾਲੇ ਅਮੇਠੀ ਵਿਚ ਕੁਮਾਰ ਬਿਸਵਾਸ ਇਸ ਸਾਲ ਜਨਵਰੀ ਤੋਂ ਚੋਣ ਪ੍ਰਚਾਰ ਵਿਚ ਲੱਗੇ ਹਨ। ਇਥੋਂ ਮੌਜੂਦਾ ਸੰਸਦ ਮੈਂਬਰ ਕਾਂਗਰਸ ਉਪ ਪ੍ਰਧਾਨ ਰਾਹੁਲ ਗਾਂਧੀ ਖਿਲਾਫ ਬਿਸਵਾਸ ਤੋਂ ਇਲਾਵਾ ਬੀ. ਜੇ. ਪੀ. ਨੇ ਟੀ. ਵੀ. ਦੀ ਦੁਨੀਆ ਤੋਂ ਸਿਆਸਤ ਵਿਚ ਕਦਮ ਰੱਖਣ ਵਾਲੀ ਸਮ੍ਰਿਤੀ ਇਰਾਨੀ ਨੂੰ ਮੈਦਾਨ ਵਿਚ ਉਤਾਰਿਆ ਹੈ।

468 ad