ਭਾਈ ਪਰਮਜੀਤ ਸਿੰਘ ਭਿਉਰਾ ਨੂੰ ਸਖਤ ਸੁਰਖਿਆ ਹੇਠ ਪੇਸ਼ ਕੀਤਾ ਗਿਆ

ਪੰਜਾਬ ਦੇ ਖਰਾਬ ਹਾਲਾਤਾਂ ਨੂੰ ਦੇਖਦੇ ਹੋਏ ਮਾਮਲੇ ਦਾ ਫੈਸਲਾ ਲਟਕਾਇਆ ਜਾ ਰਿਹਾ ਹੈ
pspsਨਵੀਂ ਦਿੱਲੀ 27 ਨਵੰਬਰ (ਮਨਪ੍ਰੀਤ ਸਿੰਘ ਖਾਲਸਾ ):  ਬੀਤੇ ਦਿਨ ਇਥੋਂ ਦੀ ਇਕ ਅਦਾਲਤ ਵਿਚ ਦਿੱਲੀ ਪੁਲਿਸ ਦੀ ਸਖਤ ਸੁਰਖਿਆ ਹੇਠ ਭਾਈ ਪਰਮਜੀਤ ਸਿੰਘ ਭਿਉਰਾ ਨੂੰ ਸਪੈਸ਼ਲ ਸੈਲ ਦੇ ਐਫ਼ ਆਈæ ਆਰ ਨੰ 24/06 ਧਾਰਾ 121 ਏ ,307 ਅਤੇ 186 ਅਧੀਨ ਜੱਜ ਰੀਤਿਸ਼ ਸਿੰਘ ਦੀ ਅਦਾਲਤ ਅੰਦਰ ਸਮੇਂ ਨਾਲ ਪੇਸ਼ ਕੀਤਾ ਗਿਆ। ਅਜ ਮਾਮਲੇ ਵਿਚ ਜੱਜ ਸਾਹਿਬ ਵਲੋਂ ਅਪਣਾਂ ਫੈਸਲਾ ਸੁਨਾਉਣਾਂ ਸੀ ਪਰ ਉਹ ਨਿਜੀ ਕਾਰਨਾਂ ਕਰਕੇ ਛੁੱਟੀ ਤੇ ਚਲੇ ਜਾਣ ਕਰਕੇ ਅਜ ਫਿਰ ਇਸ ਪਖੋਂ ਫੈਸਲਾ ਮੁਲਤਵੀ ਹੋ ਗਿਆ ਜਿਸ ਨਾਲ ਹੁਣ ਮਾਮਲਾ 8 ਦਸੰਬਰ ਨੂੰ ਚਲੇਗਾ।
ਪੇਸ਼ੀ ਉਪਰੰਤ ਪ੍ਰੈਸ ਨਾਲ ਗਲਬਾਤ ਕਰਦਿਆਂ ਭਾਈ ਭਿਉਰਾ ਦੇ ਭਰਾਤਾ ਭਾਈ ਜਰਨੈਲ ਸਿੰਘ ਨੇ ਦਸਿਆ ਕਿ ਮਾਮਲੇ ਵਿਚ ਸਾਰੀ ਗਵਾਹੀਆਂ ਪੂਰੀ ਹੋ ਜਾਣ ਦੇ ਬਾਵਜੂਦ ਵੀ ਭਾਈ ਪਰਮਜੀਤ ਸਿੰਘ ਭਿਉਰਾ ਦਾ ਫੈਸਲਾ ਜਾਣਬੂਝ ਕੇ ਲਟਕਾਇਆ ਜਾ ਰਿਹਾ ਹੈ ਤੇ ਹਰ ਤਰੀਕ ਤੇ ਕੋਈ ਨਾ ਕੋਈ ਬਹਾਨਾ ਕਰਕੇ ਮਾਮਲੇ ਨੂੰ ਉਲਝਾਇਆ ਜਾ ਰਿਹਾ ਹੈ । ਉਨ੍ਹਾਂ ਕਿਹਾ ਕਿ ਪਿਛਲੀ ਵਾਰ ਵੀ ਜੱਜ ਸਾਹਿਬ ਨੇ ਇਸ ਵਾਰੀ ਫੈਸਲਾ ਦੇਣ ਬਾਬਤ ਕਿਹਾ ਸੀ ਤੇ ਅਜ ਉਹ ਛੁੱਟੀ ਤੇ ਚਲੇ ਗਏ ।
ਅੱਜ ਕੋਰਟ ਵਿਚ ਭਾਈ ਭਿਉਰਾ ਨੂੰ ਮਿਲਣ ਵਾਸਤੇ ਉਨ੍ਹਾਂ ਦੇ ਭਰਾਤਾ ਭਾਈ ਜਰਨੈਲ ਸਿੰਘ, ਚਰਨਪ੍ਰੀਤ ਸਿੰਘ, ਭਾਈ ਮਹਿੰਦਰਪਾਲ ਸਿੰਘ ਅਤ ਗੁਰਵਿੰਦਰ ਸਿੰਘ ਸਮੇਤ ਹੋਰ ਬਹੁਤ ਸਾਰੇ ਸਿੰਘ ਹਾਜਿਰ ਸਨ । ਭਾਈ ਭਿਉਰਾ ਦੇ ਮਾਮਲੇ ਦੀ ਅਗਲੀ ਸੁਣਵਾਈ 8 ਦਸੰਬਰ ਨੂੰ ਹੋਵੇਗੀ ।

468 ad

Submit a Comment

Your email address will not be published. Required fields are marked *