ਭਾਈ ਪਰਮਜੀਤ ਸਿੰਘ ਚੰਦਰ ਵਿਹਾਰ ਅਖੰਡ ਕੀਰਤਨੀ ਜੱਥਾ ਦਿੱਲੀ ਦੇ ਮੁੱਖ ਸੇਵਾਦਾਰ ਬਣੇ

IMG-20151127-WA0152ਨਵੀਂ ਦਿੱਲੀ ੨੮ ਨਵੰਬਰ (ਮਨਪ੍ਰੀਤ ਸਿੰਘ ਖਾਲਸਾ): ਅਖੰਡ ਕੀਰਤਨੀ ਜੱਥਾ ਦਿੱਲੀ ਦੀ ਬੀਤੇ ਦਿਨ ਹੋਈ ਇਕ ਭਰਵੀਂ ਇਕਤਰਤਾ ਵਿਚ ਭਾਈ ਪਰਮਜੀਤ ਸਿੰਘ ਚੰਦਰਵਿਹਾਰ ਨੂੰ ਦਿੱਲੀ ਦਾ ਮੁੱਖ ਸੇਵਾਦਾਰ ਥਾਪਿਆ ਗਿਆ ਹੈ । ਮਿਲੀ ਜਾਣਕਾਰੀ ਮੁਤਾਬਿਕ ਇਸ ਤੋਂ ਪਹਿਲਾਂ ਇਸ ਅਹੁੱਦੇ ਦੀ ਸੇਵਾ ਭਾਈ ਹਰਬੰਸ ਸਿੰਘ ਨਿਭਾ ਰਹੇ ਸਨ। ਭਾਈ ਹਰਬੰਸ ਸਿੰਘ ਜੀ ਪਿਛਲੇ ਦੋ ਸਾਲਾਂ ਤੋਂ ਅਖੰਡ ਕੀਰਤਨੀ ਜੱਥਾ ਦਿੱਲੀ ਦੇ ਮੁੱਖ ਸੇਵਾਦਾਰ ਸਨ ਤੇ ਉਨ੍ਹਾਂ ਨੇ ਅਪਣਾ ਇਸਤੀਫਾ ਅਖੰਡ ਕੀਰਤਨੀ ਜੱਥਾ ਇੰਟਰਨੈਸ਼ਨਲ ਦੇ ਮੁੱਖ ਸੇਵਾਦਾਰ ਭਾਈ ਬਖਸ਼ੀਸ ਸਿੰਘ ਫਗਵਾੜਾ ਨੂੰ ਸੋਂਪ ਦਿੱਤਾ ਜਿਸ ਉਪਰੰਤ ਜੱਥੇ ਦੀ ਭਰਵੀਂ ਇਕਤਰਤਾ ਕਰਦੇ ਹੋਏ ਭਾਈ ਪਰਮਜੀਤ ਸਿੰਘ ਚੰਦਰ ਵਿਹਾਰ ਨੂੰ ਜੈਕਾਰੇਆਂ ਦੀ ਗੂੰਜ ਵਿਚ ਦਿੱਲੀ ਸਰਕਲ ਦਾ ਮੁੱਖ ਸੇਵਾਦਾਰ ਬਣਾਇਆ ਗਿਆ । ਗੁਰੂ ਨਾਨਕ ਪਬਲਿਕ ਸਕੂਲ ਰਾਜੋਰੀ ਗਾਰਡਨ ਵਿਖੇ ਹੋਈ ਇਕਤਰਤਾ ਦੀ ਸ਼ੁਰੂਆਤ ਅਖੰਡ ਕੀਰਤਨੀ ਜੱਥੇ ਦੇ ਮੁੱਖ ਬੁਲਾਰੇ ਭਾਈ ਆਰ ਪੀ ਸਿੰਘ ਨੇ ਕੀਤੀ ਉਪਰੰਤ ਹਾਜਿਰ ਸੰਗਤਾਂ ਦਾ ਪੱਖ ਸੁਣਿਆ ਤੇ ਵਿਚਾਰਿਆ ਗਿਆ । ਇਸੇ ਇਕਤਰਤਾ ਵਿਚ ਜੱਥੇ ਵਲੋਂ ੬ ਮੱਤੇ ਵੀ ਪਾਸ ਕੀਤੇ ਗਏ ਇਕ ਮੱਤਾ ਕਿ ਅਖੰਡ ਕੀਰਤਨੀ ਜੱਥਾ ਨਿਰੋਲ ਧਾਰਮਿਕ ਜੱਥਾ ਹੈ ਇਸ ਦਾ ਕੋਈ ਵੀ ਅਹੁੱਦੇਦਾਰ ਕਿਸੇ ਵੀ ਰਾਜਸੀ ਪਾਰਟੀ ਨਾਲ ਸੰਬਧਿਤ ਨਹੀ ਹੋਵੇਗਾ, ਸੰਗਤਾਂ ਵਲੋਂ ਹੱਥ ਖੜੇ ਕਰਕੇ ਪ੍ਰੋੜਤਾ ਕੀਤੀ ਗਈ । ਭਾਈ ਬਖਸ਼ੀਸ ਸਿੰਘ ਫਗਵਾੜਾ ਮੁੱਖ ਸੇਵਾਦਾਰ ਅਖੰਡ ਕੀਰਤਨੀ ਜੱਥਾ ਵਲੋਂ ਭਾਈ ਪਰਮਜੀਤ ਸਿੰਘ ਚੰਦਰ ਵਿਹਾਰ ਦਾ ਨਾਮ ਬੋਲਿਆ ਗਿਆ ਤਦ ਹਾਜਿਰ ਸੰਗਤਾਂ ਨੇ ਜੈਕਾਰੇਆਂ ਨਾਲ ਇਸ ਨਾਮ ਦੀ ਸਹਿਮਤੀ ਜਤਾਦੇਂ ਹੋਏ ਅਪਣੀ ਖੂਸ਼ੀ ਦਾ ਇਜਹਾਰ ਕੀਤਾ । aਪਰੰਤ ਪ੍ਰੈਸ ਨਾਲ ਗਲਬਾਤ ਕਰਦੇ ਭਾਈ ਪਰਮਜੀਤ ਸਿੰਘ ਚੰਦਰ ਵਿਹਾਰ ਨੇ ਕਿਹਾ ਕਿ ਦਿੱਲੀ ਦੀਆਂ ਸੰਗਤਾਂ ਨੇ ਦਾਸ ਤੇ ਭਰੋਸਾ ਕਰਦਿਆ ਹੋਇਆ ਇਸ ਸੇਵਾ ਦੇ ਲਾਇਕ ਸਮਝਿਆ ਹੈ ਦਾਸ ਇਸ ਜਿੰਮੇਵਾਰੀ ਨੂੰ ਪੂਰੀ ਤਨਦੇਹੀ ਨਾਲ ਨਿਭਾਏਗਾ  । ਅਜ ਹੋਈ ਇਕਤਰਤਾ ਵਿਚ ਭਾਈ ਹਰਬੰਸ ਸਿੰਘ, ਭਾਈ ਪਰਮਜੀਤ ਸਿੰਘ ਚੰਦਰਵਿਹਾਰ,  ਭਾਈ ਆਰ ਪੀ ਸਿੰਘ, ਭਾਈ ਬਖਸ਼ੀਸ ਸਿੰਘ ਫਗਵਾੜਾ, ਭਾਈ ਗੁਰਮੀਤ ਸਿੰਘ ਬੋਬੀ, ਭਾਈ ਗੁਰਮੀਤ ਸਿੰਘ ਕਸ਼ਮੀਰੀ, ਭਾਈ ਨਰਿੰਦਰ ਪਾਲ ਸਿੰਘ ਗਾਮਾ, ਭਾਈ ਮਨਜੀਤ ਸਿੰਘ ਚਕਰਾਤਾ, ਭਾਈ ਰਣਜੀਤ ਸਿੰਘ ਸਣੇ ਬਹੁਤ ਸਾਰੀਆਂ ਸੰਗਤਾਂ ਹਾਜਿਰ ਸਨ ।
468 ad

Submit a Comment

Your email address will not be published. Required fields are marked *