ਭਾਈ ਧਿਆਨ ਸਿੰਘ ਮੰਡ , ਭਾਈ ਮੋਹਕਮ ਸਿੰਘ ਸਮੇਤ ਸਰਬੱਤ ਖਾਲਸਾ ਦੇ ਪੰਜ ਆਗੂ ਪਟਿਆਲਾ ਪੁਲੀਸ ਵੱਲੋ ਗ੍ਰਿਫਤਾਰ, ਗੁਰਦੀਪ ਸਿੰਘ ਬਠਿੰਡਾ ਦੇ ਘਰ ਛਾਪੇਮਾਰੀ, ਸਰਨਾ ਭਰਾਵਾਂ ਨੇ ਗ੍ਰਿਫਤਾਰੀ ਨੂੰ ਲੋਕਤੰਤਰ ਦਾ ਕਤਲ ਦੱਸਿਆ

2ਪਟਿਆਲਾ,9 ਮਈ ( ਜਗਦੀਸ਼ ਬਾਮਬਾ ) ਭਾਈ ਧਿਆਨ ਸਿੰਘ ਮੰਡ, ਜਿਨ੍ਹਾਂ ਨੂੰ 10 ਨਵੰਬਰ 2015 ਨੂੰ ਸਰਬੱਤ ਖ਼ਾਲਸਾ ਦੇ ਪ੍ਰਬੰਧਕਾਂ ਵਲੋਂ ਅਕਾਲ ਤਖ਼ਤ ਸਾਹਿਬ ਦਾ ਕਾਰਜਕਾਰੀ ਜਥੇਦਾਰ ਚੁਣਿਆ ਗਿਆ ਸੀ, ਨੂੰ ਪਟਿਆਲਾ ਪੁਲਿਸ ਨੇ ਬੀਤੀ ਰਾਤ ਦਿੱਲੀ ਤੋਂ ਵਾਪਸ ਪਰਤਦਿਆਂ ਪੰਜਾਬ ਹਰਿਆਣਾ ਦੇ ਬਾਰਡਰ ਸੰਭੂ ਬੈਰੀਅਰ ’ਤੇ ਗ੍ਰਿਫਤਾਰ ਕਰ ਲਿਆ।ਸੂਤਰਾਂ ਮੁਤਾਬਕ ਉਨ੍ਹਾਂ ਨੂੰ ਇਸ ਵੇਲੇ ਘਨੌਰ ਪੁਲਿਸ ਸਟੇਸ਼ਨ ’ਚ ਰੱਖਿਆ ਗਿਆ ਹੈ।ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਦੇ ਸਥਾਨਕ ਆਗੂਆਂ ਨੇ ਭਾਈ ਮੰਡ ਦੀ ਗ੍ਰਿਫਤਾਰੀ ਦੀ ਤਸਦੀਕ ਕੀਤੀ ਹੈ ਪਰ ਗ੍ਰਿਫਤਾਰੀ ਦੇ ਕਾਰਨ ਸਪੱਸ਼ਟ ਨਹੀਂ।ਮਾਨ ਦਲ ਦੇ ਸੀਨੀਅਰ ਆਗੂ ਨੇ ਕਿਹਾ ਕਿ ਪੁਲਿਸ ਗੁਪਤ ਤਰੀਕੇ ਸਾਰੀ ਕਾਰਵਾਈ ਕਰ ਰਹੀ ਹੈ, ਸਾਨੂੰ ਤਾਂ ਇਹ ਵੀ ਪਤਾ ਨਹੀਂ ਕਿ ਭਾਈ ਧਿਆਨ ਸਿੰਘ ਮੰਡ ਨਾਲ ਹੋਰ ਕਿੰਨੇ ਬੰਦੇ ਗ੍ਰਿਫਤਾਰ ਕੀਤੇ ਹਨ।ਜ਼ਿਕਰਯੋਗ ਹੈ ਕਿ ਭਾਈ ਧਿਆਨ ਸਿੰਘ ਮੰਡ, ਭਾਈ ਅਮਰੀਕ ਸਿੰਘ ਅਜਨਾਲਾ ਅਤੇ ਭਾਈ ਬਲਜੀਤ ਸਿੰਘ ਦਾਦੂਵਾਲ ਨੇ 10 ਮਈ ਤੋਂ ਪੰਜਾਬ ਯਾਤਰਾ ਸ਼ੁਰੂ ਕਰਨੀ ਸੀ।ਖਬਰ ਲਿਖੇ ਜਾਣ ਤਕ ਇਹ ਜਾਣਕਾਰੀ ਮਿਲੀ ਹੈ ਕਿ ਭਾਈ ਮੋਹਕਮ ਸਿੰਘ, ਪਰਮਜੀਤ ਸਿੰਘ ਜਜੈਆਣੀ ਤੇ ਜਰਨੈਲ ਸਿੰਘ ਸਖੀਰਾ ਨੂੰ ਵੀ ਪੁਲਿਸ ਨੇ ਗ੍ਰਿਫਤਾਰ ਕਰ ਲਿਆ। ਜਦੋ ਕੀ ਭਾਈ ਬਲਜੀਤ ਸਿੰਘ ਦਾਦੂਵਾਲ, ਭਾਈ ਅਮਰੀਕ ਸਿੰਘ ਅਜਨਾਲਾ ਪੰਜਾਬ ਤੋ ਬਾਹਰ ਹਨ।ਭਾਈ ਗੁਰਦੀਪ ਸਿੰਘ ਬਠਿੰਡਾ ਨੇ ਰਾਤ ਰੇਲ ਗੱਡੀ ਰਾਹੀਂ ਬਠਿੰਡਾ ਆਉਣਾ ਸੀ। ਅੱਜ ਸਵੇਰੇ ਸਾਡੇ ਤਿੰਨ ਵਜੇ ਗੱਡੀ ਜਦੋਂ ਬਠਿੰਡਾ ਪਹੁੰਚੀ ਤਾਂ ਉਥੇ ਭਾਰੀ ਗਿਣਤੀ ਵਿਚ ਪੁਲਿਸ ਸਿਵਲ ਵਰਦੀ ਵਿਚ ਖੜੀ ਸੀ ਪਰ ਭਾਈ ਗੁਰਦੀਪ ਸਿੰਘ ਰੇਲ ਗੱਡੀ ਵਿਚ ਨਹੀਂ ਸਨ। ਪੁਲਿਸ ਨੂੰ ਸ਼ੱਕ ਸੀ ਕੀ ਸਟੇਸ਼ਨ ‘ਤੇ ਜ਼ਿਆਦਾ ਭੀੜ ਹੋਣ ਕਾਰਨ ਗੁਰਦੀਪ ਸਿੰਘ ਦਾ ਪਤਾ ਨਹੀਂ ਲੱਗਿਆ। ਫਿਰ ਪੁਲਿਸ ਵੱਲੋ ਭਾਈ ਬਠਿੰਡਾ ਦੇ ਘਰ ਜਾ ਕਰੇ ਛਾਪਾ ਮਾਰਿਆ ਜਿਥੇ ਭਾਈ ਗੁਰਦੀਪ ਸਿੰਘ ਪੁਲਿਸ ਨੂੰ ਨਹੀਂ ਮਿਲੇ। ਸਰਬੱਤ ਖਾਲਸਾ ਦੇ ਕਨਵੀਨਰ ਤੇ ਯੂਨਾਈਟਡ ਅਕਾਲੀ ਦਲ ਦੇ ਪ੍ਰਧਾਨ ਭਾਈ ਮੋਹਕਮ ਸਿੰਘ ਸਮੇਤ ਸਰਬੱਤ ਖਾਲਸਾ ਦੌਰਾਨ ਮਨੋਨੀਤ ਕੀਤੇ ਗਏ ਸ੍ਰੀ ਅਕਾਲ ਤਖਤ ਸਾਹਿਬ ਦੇ ਕਾਰਜਕਾਰੀ ਜਥੇਦਾਰ ਭਾਈ ਧਿਆਨ ਸਿੰਘ ਮੰਡ, ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਦੇ ਆਗੂ ਭਾਈ ਜਰਨੈਲ ਸਿੰਘ ਸਖੀਰਾ, ਭਾਈ ਪਰਮਜੀਤ ਸਿੰਘ ਜਿਜੇਆਣੀ ਤੇ ਭਾਈ ਮਨਪ੍ਰੀਤ ਸਿੰਘ ਨੂੰ ਪਟਿਆਲਾ ਪੁਲੀਸ ਨੇ ਅੱਜ ਤੜਕੇ ਗ੍ਰਿਫਤਾਰ ਕਰ ਲਿਆ ਜਦ ਕਿ ਭਾਈ ਮੋਹਕਮ ਸਿੰਘ ਨੂੰ ਪੰਜਾਬ ਐੰਡ ਹਰਿਆਣਾ ਹਾਈਕੋਰਟ ਤੋ ਪੱਕੀ ਜ਼ਮਾਨਤ ਮਿਲੀ ਹੋਈ ਹੈ ਕਿ ਉਹਨਾਂ ਨੂੰ ਗ੍ਰਿਫਤਾਰ ਕਰਨ ਤੋ ਪਹਿਲਾਂ ਇੱਕ ਹਫਤੇ ਦਾ ਨੋਟਿਸ ਦਿੱਤਾ ਜਾਵੇ ਪਰ ਪੁਲੀਸ ਨੇ ਅਦਾਲਤ ਦੇ ਹੁਕਮਾਂ ਨੂੰ ਟਿੱਚ ਜਾਣਦਿਆ ਤੇ ਡਿਪਟੀ ਮੁੱਖ ਮੰਤਰੀ ੍ਰਸ਼੍ਰੀ ਸੁਖਬੀਰ ਸਿੰਘ ਬਾਦਲ ਦੇ ਹੁਕਮਾਂ ਦੀ ਪਾਲਣਾ ਕਰਦਿਆ ਗ੍ਰਿਫਤਾਰ ਕੀਤਾ ਹੈ ਪ੍ਰਾਪਤ ਜਾਣਕਾਰੀ ਅਨੁਸਾਰ ਉਪਰਕੋਤ ਪੰਜੇ ਆਗੂ ਇੱਕ ਹੀ ਗੱਡੀ ਵਿੱਚ ਦਿੱਲੀ ਤੋ ਅੰਮ੍ਰਿਤਸਰ ਵੱਲ ਆ ਰਹੇ ਸਨ ਕਿ ਅੰਬਾਲਾ ਤੋਂ ਅੱਗੇ ਸ਼ੰਭੂ ਪਾਰ ਕਰਦਿਆ ਪੁਲੀਸ ਨੇ ਇਹਨਾਂ ਨੂੰ ਗ੍ਰਿਫਤਾਰ ਕਰ ਲਿਆ ਤੇ ਪਟਿਆਲਾ ਦੇ ਥਾਣਾ ਘਨੌਰ ਵਿਖੇ ਲੈ ਗਈ ਜਿਥੇ ਉਹਨਾਂ ਦੇ ਰਾਬਤਾ ਮੋਬਾਇਲ ਫੋਨ ਵੀ ਬੰਦ ਕਰ ਦਿੱਤੇ ਗਏ ਹਨ। ਇਹ ਵਿਅਕਤੀ ਪੰਜਾਬ ਤੋ ਦੋ ਬਾਹਰਲੇ ਤਖਤਾਂ ਸ੍ਰੀ ਹਜੂਰ ਸਾਹਿਬ ਤੇ ਸ੍ਰੀ ਪਟਨਾ ਸਾਹਿਬ ਅਤੇ ਇਤਿਹਾਸਕ ਗੁਰੂਦੁਆਰਿਆ ਵਿਖੇ ਮੱਥਾ ਟੇਕ ਕੇ ਵਾਪਸ ਆ ਰਹੇ ਸਨ। ਉਹਨਾਂ ਨੇ ਆਪਣੇ ਸਾਥੀਆ ਤੇ ਤਖਤ ਸ੍ਰੀ ਦਮਦਮਾ ਸਾਹਿਬ ਦੇ ਜਥੇਦਾਰ ਭਾਈ ਬਲਜੀਤ ਸਿੰਘ ਦਾਦੂਵਾਲ ਤੇ ਭਾਈ ਅਮਰਕੀ ਸਿੰਘ ਸਮੇਤ ਹੋਰ ਸਾਥੀਆ ਸਮੇਤ ਭਲਕੇ ਸ੍ਰੀ ਅਕਾਲ ਤਖਤ ਸਾਹਿਬ ਵਿਖੇ ਨਤਮਸਤਕ ਹੋਣਾ ਸੀ ਤੇ ਉਸ ਤੋ ਬਾਅਦ ਕੇਸਗੜ ਸਾਹਿਬ ਤੇ ਦਮਦਮਾ ਸਾਹਿਬ ਵੀ ਮੱਥਾ ਟੇਕਣਾ ਸੀ। ਭਾਈ ਬਲਜੀਤ ਸਿੰਘ ਦਾਦੂਵਾਲ ਤੇ ਤਖਤ ਸ੍ਰੀ ਕੇਸਗੜ ਸਾਹਿਬ ਦੇ ਜਥੇਦਾਰ ਭਾਈ ਅਮਰੀਕ ਸਿੰਘ ਅਜਨਾਲਾ ਇੱਕ ਹੀ ਗੱਡੀ ‘ਤੇ ਸਵਾਰ ਹੋ ਕੇ ਰੋਹਤਕ ਵੱਲ ਨੂੰ ਚੱਲੇ ਗਏ ਜਦ ਕਿ ਯੂਨਾਈਟਿਡ ਅਕਾਲੀ ਦਲ ਦੇ ਜਨਰਲ ਸਕੱਤਰ ਭਾਈ ਗੁਰਦੀਪ ਸਿੰਘ ਬਠਿੰਡਾ ਦੀ ਗ੍ਰਿਫਤਾਰੀ ਨੂੰ ਲੈ ਕੇ ਵੀ ਪੁਲੀਸ ਵੱਲੋ ਛਾਪਾਮਾਰੀ ਕੀਤੀ ਜਾ ਰਹੀ ਹੈ। ਬਾਬਾ ਬਲਜੀਤ ਸਿੰਘ ਦਾਦੂਵਾਲ ਤੇ ਭਾਈ ਅਮਰੀਕ ਸਿੰਘ ਵੱਖਰੀ ਗੱਡੀ ਤੇ ਵਾਇਆ ਰੋਹਤਕ ਨਿਕਲੇ ਜਿਸ ਕਾਰਨ ਉਹਨਾਂ ਦੀ ਗ੍ਰਿਫਤਾਰੀ ਨਹੀ ਹੋ ਸਕੀ । ਭਾਈ ਗੁਰਦੀਪ ਸਿੰਘ ਬਠਿੰਡਾ ਰੇਲ ਗੱਡੀ ਰਾਹੀ ਸਫਰ ਕਰਕੇ ਬਠਿੰਡਾ ਜਾ ਰਹੇ ਸਨ ਤਾਂ ਜਦੋ ਉਹਨਾਂ ਨੂੰ ਬਾਕੀ ਸਾਥੀਆ ਦੀ ਗ੍ਰਿਫਤਾਰੀ ਦੀ ਜਾਣਕਾਰੀ ਮਿਲੀ ਤਾਂ ਉਹ ਵੀ ਰੇਲ ਵਿੱਚੋ ਪਿੱਛੇ ਹੀ ਆਪਣੇ ਬਠਿੰਡਾ ਸਟੇਸ਼ਨ ਤੋ ਪਹਿਲਾਂ ਹੀ ਉਤਰ ਗਏ ਤੇ ਉਹ ਵੀ ਪੁਲੀਸ ਦੇ ਗ੍ਰਿਫਤਾਰੀ ਤੋ ਬੱਚ ਗਏ ਪਰ ਪੁਲੀਸ ਨੇ ਸਾਰੀ ਗੱਡੀ ਦੇ ਇੱਕ ਇੱਕ ਡੱਬੇ ਦੀ ਤਲਾਸ਼ੀ ਲਈ ਪਰ ਪੰਛੀ ਤਾਂ ਪਹਿਲਾਂ ਹੀ ਉਡਾਰੀ ਮਾਰ ਚੁੱਕਾ ਸੀ।ਸ਼੍ਰੋਮਣੀ ਅਕਾਲੀ ਦਲ ਦਿੱਲੀ ਦੇ ਪ੍ਰਧਾਨ ਸ੍ਰ ਪਰਮਜੀਤ ਸਿੰਘ ਸਰਨਾ ਤੇ ਸਕੱਤਰ ਜਨਰਲ ਸ੍ਰ ਹਰਵਿੰਦਰ ਸਿੰਘ ਸਰਨਾ ਨੇ ਇਹਨਾਂ ਗ੍ਰਿਫਤਾਰੀਆ ਦੀ ਕਰੜੇ ਸ਼ਬਦਾਂ ਵਿੱਚ ਨਿਖੇਧੀ ਕਰਦਿਆ ਕਿਹਾ ਕਿ ਪੰਜਾਬ ਵਿੱਚ ਅਕਾਲੀ ਦਲ ਬਾਦਲ ਨੇ ਲੋਕਤੰਤਰ ਦਾ ਕਤਲ ਤੇ ਧਾਰਮਿਕ ਅਜ਼ਾਦੀ ਨੂੰ ਪੂਰੀ ਤਰ•ਾ ਨੇਸਤੋਨਬੂਦ ਕਰ ਦਿੱਤਾ ਹੈ ਜਿਹੜਾ ਬਾਦਲ ਦਲ ਦੇ ਕੱਫਣ ਵਿੱਚ ਆਖਕੀ ਕਿੱਲ ਸਾਬਤ ਹੋਵੇਗਾ। ਉਹਨਾਂ ਕਿਹਾ ਕਿ ਬਾਦਲ ਦਲ ਤਾਂ ਅਕਾਲੀ ਦਲ ਦੇ ਮੁੱਢਲੇ ਅਸੂਲਾਂ ਨੂੰ ਪਹਿਲਾਂ ਹੀ ਤਿਲਾਂਜ਼ਲੀ ਦੇ ਚੁੱਕਾ ਹੈ ਅਤੇ ਅਕਾਲੀ ਦਲ ਨੂੰ ਪੰਜਾਬੀ ਪਾਰਟੀ ਬਣਾ ਕੇ ਅਕਾਲੀ ਸ਼ਬਦ ਨਾਲ ਬੇਇਨਸਾਫੀ ਕੀਤੀ ਹੈ। ਉਹਨਾਂ ਕਿਹਾ ਕਿ ਸ਼੍ਰੋਮਣੀ ਕਮੇਟੀ, ਦਿੱਲੀ ਕਮੇਟੀ ਤੇ ਵਿਧਾਨ ਸਭਾ ਚੋਣਾਂ ਵਿੱਚ ਅਕਾਲੀ ਦਲ ਬਾਦਲ ਦਾ ਪੂਰੀ ਤਰ•ਾ ਭੋਗ ਪੈ ਜਾਵੇਗਾ ਜਿਸ ਨੂੰ ਲੈ ਕੇ ਬੁਖਲਾਹਟ ਵਿੱਚ ਆ ਕੇ ਬਾਦਲ ਪਿਉ ਪੁੱਤ ਸਿੱਖਾਂ ਨੂੰ ਹੀ ਬੰਦੀ ਬਣਾ ਰਹੇ ਹਨ। ਇਸੇ ਤਰ•ਾ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਦੇ ਦਫਤਰ ਸਕੱਤਰ ਸ੍ਰ ਹਰਬੀਰ ਸਿੰਘ ਸੰਧੂ ਨੇ ਵੀ ਇਹਨਾਂ ਗ੍ਰਿਫਤਾਰੀਆ ਦੀ ਨਿਖੇਧੀ ਕਰਦਿਆ ਇਸ ਨੂੰ ਬਾਦਲ ਸਰਕਾਰ ਦੀ ਹੋਛੀ ਰਾਜਨੀਤੀ ਦੱਸਿਆ ਹੈ।ਦੂਸਰੇ ਪਾਸੇ ਸ਼੍ਰੋਮਣੀ ਕਮੇਟੀ ਨੇ ਸ੍ਰੀ ਅਕਾਲ ਤਖਤ ਸਾਹਿਬ ਦੇ ਵਿਚਾਲ ਜੰਗਲੇ ਲਗਾ ਤੇ ਪੂਰੇ ਹਾਲ ਨੂੰ ਦੋ ਭਾਗਾਂ ਵਿੱਚ ਵੰਡ ਦਿੱਤਾ ਹੈ ਤਾਂ ਕਿ ਭਲਕੇ ਸਰਬੱਤ ਖਾਲਸਾ ਦੇ ਆਗੂਆ ਤੇ ਜਥੇਦਾਰਾਂ ਨੂੰ ਮੱਥਾ ਟੇਕਣ ਸਮੇਂ ਕੋਈ ਵੀ ਭਾਸ਼ਨ ਕਰਨ ਤੋ ਰੋਕਿਆ ਜਾ ਸਕੇ। ਜੰਗਲੇ ਲੱਗਣ ਨਾਲ ਕੋਈ ਵੀ ਸ਼ਰਧਾਲੂ ਹੁਣ ਕੋਠਾ ਸਾਹਿਬ ਦੀ ਪਰਕਰਮਾ ਕਰਨਾ ਚਾਹੇ ਤਾਂ ਉਹ ਨਹੀ ਕਰ ਸਕੇਗਾ ਤੇ ਸ਼ਰਧਾਲੂਆ ਵੱਲੋ ਸ਼੍ਰੋਮਣੀ ਕਮੇਟੀ ਵੱਲੋ ਕੀਤੀਆ ਜਾ ਰਹੀਆ ਮਨਮਾਨੀਆ ਕਾਰਨ ਕਾਫੀ ਤਨਾਅ ਪਾਇਆ ਜਾ ਰਿਹਾ ਹੈ। ਕਈ ਸ਼ਰਧਾਲੂ ਬੀਬੀਆ ਸ਼੍ਰੋਮਣੀ ਕਮੇਟੀ ਦੀ ਇਸ ਕਾਰਵਾਈ ਨੂੰ ਵੇਖ ਰੋਦੀਆ ਵੀ ਵੇਖੀਆ ਗਈਆ ਕਿ ਹੁਣ ਉਹਨਾਂ ਨੂੰ ਆਪਣੇ ਗੁਰੂ ਦੇ ਘਰ ਮੱਥਾ ਟੇਕਣ ਲਈ ਸ਼੍ਰੋਮਣੀ ਕਮੇਟੀ ਕੋਲੋ ਪਰਮਿਟ ਲੈਣੇ ਪਿਆ ਕਰਨਗੇ

468 ad

Submit a Comment

Your email address will not be published. Required fields are marked *