ਭਾਈ ਤਾਰਾ ਨੂੰ ਬੁੜੈਲ ਜੇਲ੍ਹ ਵਿੱਚ ਹਿੰਦੂਤਵਾ ਵਲੋਂ ਖਤਰਾ: ਮਾਨ

ਬਠਿੰਡਾ (ਡੇਲੀ ਬਿਊਰੋ ) 20 ਅਪ੍ਰੈਲ ਅੱਜ ਬਠਿੰਡਾ ਦੇ ਅਡੀਸ਼ਨਲ ਸ਼ੈਸ਼ਨ ਜੱਜ ਸ ਕਮਲਜੀਤ ਸਿੰਘ ਦੀ ਅਦਾਲਤ ਵਿੱਚ ਭਾਈ ਜਗਤਾਰ ਸਿੰਘ ਤਾਰਾ ਨੂੰ ਵੀਡੀਓ ਕਾਨਫਰੰਸ ਰਾਹੀਂ ਪੇਸ਼ੀ ਤੇ ਹਾਜਰ ਕੀਤਾ ਗਿਆ ਇਸ ਵੀਡੀਓ ਕਾਨਫਰੰਸ ਰਾਹੀਂ ਭਾਈ ਤਾਰਾ ਨੇ ਆਪਣੇ ਸੰਵਿਧਾਨਕ ਹੱਕ ਧਾਰਾ 21 ਤਹਿਤ ਜੱਜ ਸਾਹਿਬਾਨ ਤੋਂ ਇਹ ਮੰਗ ਕੀਤੀ ਕਿ ਮੈਨੂੰ ਮੇਰੇ ਵਕੀਲ ਸ ਹਰਪਾਲ ਸਿੰਘ ਖਾਰਾ ਨਾਲ ਗੱਲ ਕਰਨ ਦਾ ਮੌਕਾ ਦਿੱਤਾ ਜਾਵੇ। ਜਿਸ ਤੇ ਸਰਕਾਰੀ ਵਕੀਲ ਨੇ ਸਖਤ ਅਤਿਰਾਜ ਕਰਦਿਆਂ ਗਲ ਨਾ ਕਰਵਾਉਣ ਦੀ ਅਪੀਲ ਕੀਤੀ ਪਰੰਤੂ ਜੱਜ ਸਾਹਿਬਾਨ ਨੇ ਸੰਵਿਧਾਨਕ ਹੱਕ ਅਨੁਸਾਰ ਗਲ ਕਰਨ ਦੀ ਇਜਾਜ਼ਤ ਦੇ ਦਿੱਤੀ। ਇਸ ਗਲ ਬਾਤ ਦੌਰਾਨ ਭਾਈ ਤਾਰਾ ਨੇ ਖਾਦਸਾ ਜਾਹਰ ਕੀਤਾ ਕਿ ਜਿਸ ਤਰ੍ਹਾਂ ਭਾਈ ਹਰਮਿੰਦਰ ਸਿੰਘ ਮਿੰਟੂ ਨੂੰ ਬੜੇ ਸਾਜਿਸ਼ ਤਰੀਕੇ ਨਾਲ਼ ਪਟਿਆਲਾ ਜੇਲ੍ਹ ਵਿਚ ਖਤਮ ਕੀਤਾ ਗਿਆ ਹੈ ਇਸੇ ਤਰ੍ਹਾਂ ਮੈਨੂੰ ਬੁੜੈਲ ਜੇਲ੍ਹ ਦੇ ਹਿੰਦੂ ਅਫਸਰ ਐਸ ਕੇ ਜੈਨ ਜੇਲ੍ਹ ਸੁਪਰਡੈਂਟ ਚੰਡੀਗੜ੍ਹ, ਪ੍ਰਮੋਦ ਖਤਰੀ ਨਾਇਕ ਸੁਪਰਡੈਂਟ, ਜੈ ਕਿਸ਼ਨ ਹੈਡਵਾਰਡਨ, ਧਰਮਪਾਲ ਹੈਡਵਾਰਡਨ, ਦੀਪ ਕੁਮਾਰ ਵਾਰਡਨ ਅਤੇ ਡਾ ਨੀਨਾ ਚੌਧਰੀ ਸ਼ਿਜਿਸ਼ ਤਰੀਕੇ ਨਾਲ ਵਿਉਂਤਾ ਬਣਾ ਰਹੇ ਹਨ ਕਿ ਮੈਨੂੰ ਨੂੰ ਵੀ ਖਤਮ ਕਰ ਦਿੱਤਾ ਜਾਵੇ। ਭਾਈ ਤਾਰਾ ਨੇ ਆਪਣੇ ਵਕੀਲ ਨੂੰ ਇਹ ਵੀ ਕਿਹਾ ਕਿ ਇਹ ਸਾਰੀ ਜਾਣਕਾਰੀ ਸ ਸਿਮਰਨਜੀਤ ਸਿੰਘ ਮਾਨ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਨੂੰ ਦਿੱਤੀ ਜਾਵੇ।

ਇਸ ਘਟਨਾਕ੍ਰਮ ਤੇ ਸ ਸਿਮਰਨਜੀਤ ਸਿੰਘ ਮਾਨ ਨੇ ਪ੍ਰਤੀਕਿਰਿਆ ਪ੍ਰਗਟ ਕਰਦਿਆਂ ਕਿਹਾ ਕਿ ਭਾਈ ਤਾਰਾ ਵਲੋਂ ਦੱਸਿਆ ਖਾਦਸਾ ਅੱਖੋਂ ਪਰੋਖੇ ਨਹੀਂ ਕੀਤਾ ਜਾ ਸਕਦਾ ਹੈ ਕਿਉਂਕਿ ਤਾਜਾ ਘਟਨਾ ਦੌਰਾਨ ਭਾਈ ਹਰਮਿੰਦਰ ਸਿੰਘ ਮਿੰਟੂ ਨੂੰ ਵੀ ਪਟਿਆਲਾ ਜੇਲ੍ਹ ਵਿਚ ਇਸੇ ਲੜੀ ਤਹਿਤ ਖਤਮ ਕੀਤਾ ਗਿਆ ਹੈ। ਜਿਸ ਜਾਂਚ ਹਾਈ ਕੋਰਟ ਵਲੋਂ ਜੁਡੀਸ਼ਲ ਹੋਣੀ ਚਾਹੀਦੀ ਹੈ। ਜਿਵੇਂ ਮੱਧਿਆ ਪਰਦੇਸ਼ ਦੇ ਵਿਆਪਨ ਕਾਂਡ ਦੇ 40 ਗਵਾਹਾਂ ਨੂੰ ਬੀਜੇਪੀ ਨੇ ਮਰਵਾ ਦਿੱਤਾ ਸੀ ਅਤੇ ਉਸੇ ਤਰ੍ਹਾਂ ਹੁਣ ਸੁਪਰੀਮ ਕੋਰਟ ਨੇ ਫੈਸਲਾ ਕਰਦਿਆਂ ਜੱਜ ਬੀ ਐਚ ਲੋਇਆ ਜਿੰਨਾ ਨੇ ਝੂਠੇ ਪੁਲਿਸ ਮੁਕਾਬਲੇ ਵਿੱਚ ਕਤਲ ਕਰਵਾਏ ਗਏ ਸੁਰਾਬੁਦੀਨ ਸ਼ੇਖ ਦੇ ਕੇਸ ਦਾ ਫੈਸਲਾ ਕਰਨਾ ਸੀ
ਜਿਸ ਵਿੱਚ ਬੀਜੇਪੀ ਦੇ ਪ੍ਰਧਾਨ ਸ਼੍ਰੀ ਅਮਿਤ ਸ਼ਾਹ ਦਾ ਨਾਮ ਮੁਜਰਿਮਾ ਦੀ ਸੂਚੀ ਵਿੱਚ ਮੁੱਖ ਸੀ। ਅੱਜ ਦੀਆਂ ਖਬਰਾਂ ਮੁਤਾਬਕ ਸੁਪਰੀਮ ਕੋਰਟ ਦੇ ਚੀਫ ਜਸਟਿਸ ਦਿਪਕ ਮਿਸਰਾ ਨੇ ਜੱਜ ਲੋਇਆ ਦੀ ਮੌਤ ਜੋ ਸ਼ੱਕੀ ਹਾਲਤਾਂ ਵਿੱਚ ਹੋਈ ਸੀ ਉਸ ਦੀ ਅੱਗੇ ਤਫਤੀਸ਼ ਜਾਰੀ ਰਖਣ ਦੀ ਅਪੀਲ ਰਦ ਕਰ ਦਿੱਤੀ ਹੈ। ਕਿਉਂਕਿ ਬੀਜੇਪੀ ਦੇ ਪ੍ਰਧਾਨ ਅਮਿਤ ਸ਼ਾਹ ਨੂੰ ਇਸ ਕੇਸ ਵਿੱਚੋ ਬਚਾਇਆ ਜਾ ਸਕੇ। ਸ ਮਾਨ ਨੇ ਕਿਹਾ ਕਿ ਉਹ ਚਾਹੁੰਦੇ ਹਨ ਕਿ ਇਹ ਸਾਰਾ ਜੋ ਝੂਠ ਦਾ ਪੁਲੰਦਾ ਸਿੱੱਖਾਂ ਵਿਰੁੱਧ ਚਲ ਰਿਹਾ ਹੈ ਇਸ ਦਾ ਮੁੱਖ ਕਾਰਨ ਪੰਜਾਬ ਦੇ ਮੁੱਖ ਮੰਤਰੀ ਅਤੇ ਸੈਂਟਰ ਦੇ ਗ੍ਰਹਿ ਵਜੀਰ ਰਾਜਨਾਥ ਸਿੰਘ ਦੇ ਵਿੱਚ ਦਿੱਲੀ ਹੋਈ ਮੀਟਿੰਗ ਵਿੱਚ ਸਿੱਖਾਂ ਦੇ ਸੰਬੰਧ ਪਾਕਿਸਤਾਨੀ ਏਜੰਸੀ ਆਈ ਐਸ ਆਈ ਨਾਲ ਜੋੜ ਕੇ ਸਿੱਖਾਂ ਤੇ ਫੌਜ ਤੇ ਪੁਲੀਸ ਵਲੋਂ ਜੁਲਮ ਕਰਨ ਨੂੰ ਹੋਰ ਉਤਸ਼ਾਹਿਆ ਗਿਆ ਹੈ। ਜਦਕਿ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਇਸ ਗਲ ਨੂੰ ਬੇਬੁਨਿਆਦ ਅਤੇ ਸਿੱਖਾਂ ਨੂੰ ਬਦਨਾਮ ਕਰਨ ਅਤੇ ਸਿੱਖ ਕੌਮ ਤੇ ਹੋਰ ਸਰਕਾਰੀ ਜੁਲਮ ਕਰਨ ਦੀ ਨੀਤੀ ਮੰਨਦਾ ਹੈ। ਪਾਰਟੀ ਸਿੱਖ ਕੌਮ ਨੂੰ ਤੇ ਮਨੁੱਖੀ ਅਧਿਕਾਰਾਂ ਦੀ ਗਲ ਕਰਨ ਵਾਲੀਆਂ ਧਿਰਾਂ ਨੂੰ ਇਨ੍ਹਾਂ ਸਿੱਖ ਵਿਰੋਧੀ ਸ਼ਾਜਿਸ਼ਾ ਖਿਲਾਫ ਸੁਚੇਤ ਕਰਦੀ ਹੈ।

468 ad

Submit a Comment

Your email address will not be published. Required fields are marked *