ਭਾਈ ਇਹ ਹੈ ਪੰਥ ਦੀ ਸਰਕਾਰ ,ਔਰਤ ਨੂੰ ਰੁੱਖ ਨਾਲ ਬੰਨ੍ਹ ਕੇ ਕੀਤੀ ਕੁੱਟਮਾਰ

7ਸ਼੍ਰੀ ਮੁਕਤਸਰ ਸਾਹਿਬ,1 ਮਈ  (ਜਗਦੀਸ਼ ਬਾਮਬਾਪਿੰਡ ਸੋਥਾ ਵਾਸੀ ਇਕ ਦਲਿਤ ਔਰਤ ਨੇ ਆਪਣੇ ਹੀ ਪਿੰਡ ਦੇ ਇਕ ਪਰਿਵਾਰਤੇ ਰੁੱਖ ਨਾਲ ਬੰਨ੍ਹ ਕੇ ਉਸ ਦੀ ਕੁੱਟਮਾਰ ਕਰਨ ਦੇ ਦੋਸ਼ ਲਾਏ ਹਨ। 

ਸਰਕਾਰੀ ਹਸਪਤਾਲ ਵਿਚ ਦਾਖਲ ਬਿੰਦਰ ਕੌਰ ਨੇ ਦੱਸਿਆ ਕਿ ਉਹ ਆਪਣੇ ਪੁੱਤਰ ਨਾਲ ਸੁੱਤੀ ਪਈ ਸੀ ਕਿ ਰੇਖਾ, ਗੀਤਾ ਅਤੇ ਰੀਨਾ ਉਸਦੇ ਘਰ ਆਈਆਂ ਅਤੇ ਕਹਿਣ ਲੱਗੀਆਂ ਕਿ ਘਰ ਕੰਮ ਹੈ ਇਸਲਈ ਉਹ ਉਸਨੂੰ ਲੈਣ ਆਈਆਂ ਹਨ। ਬਿੰਦਰ ਕੌਰ ਮੁਤਾਬਕ ਉਹ ਪਹਿਲਾਂ ਵੀ ਉਨ੍ਹਾਂ ਦੇ ਘਰ ਕੰਮ ਕਰਨ ਲਈ ਜਾਂਦੀ ਸੀ ਇਸਲਈ ਉਹ ਬਿਨਾਂ ਕਿਸੇ ਝਿਜਕ ਦੇ ਉਨ੍ਹਾਂ ਨਾਲ ਤੁਰ ਪਈ।
ਘਰ ਜਾ ਕੇ ਉਕਤ ਔਰਤਾਂ ਅਤੇ ਜੋਤੀ ਸਿੰਘ, ਪਰਮਜੀਤ ਸਿੰਘ, ਕੁਲਦੀਪ ਸਿੰਘ (ਭਾਨਾ), ਰਵੀ ਕੁਮਾਰ, ਗੋਰਖਾ ਅਤੇ ਰਾਜੂ ਨੇ ਉਸਦੀ ਕੁੱਟਮਾਰ ਕੀਤੀ। ਉਨ੍ਹਾਂ ਨੇ ਰੱਸਾ ਪਾ ਕੇ ਉਸਨੂੰ ਦਰੱਖਤ ਨਾਲ ਬੰਨ੍ਹ ਦਿੱਤਾ ਤੇ ਕੱਪੜੇ ਪਾੜ ਦਿੱਤੇ। ਇਸ ਬਾਰੇ ਪਤਾ ਲੱਗਣਤੇ ਉਸਦਾ ਪੁੱਤਰ ਹਰਭਿੰਦਰ ਵੀ ਉਥੇ ਪਹੁੰਚ ਗਿਆ ਅਤੇ ਪੁਲਸ ਨੂੰ ਫੋਨ ਕਰ ਦਿੱਤਾ।
ਕੁਝ ਸਮੇਂ ਬਾਅਦ ਚੌਕੀ ਚੱਕ ਦੂਹੇਵਾਲਾ ਦੀ ਪੁਲਸ ਉਥੇ ਪਹੁੰਚ ਗਈ ਅਤੇ ਉਸਨੂੰ ਛੁਡਵਾਇਆ। ਪੁਲਸ ਨੇ ਪੀੜਤਾ ਦੇ ਬਿਆਨਾਂਤੇ ਥਾਣਾ ਸ੍ਰੀ ਮੁਕਤਸਰ ਸਾਹਿਬ ਵਿਖੇ ਪਰਮਜੀਤ ਸਿੰਘ, ਜੋਤੀ ਸਿੰਘ, ਕੁਲਦੀਪ ਸਿੰਘ, ਰੇਖਾ, ਰੀਨਾ, ਗੀਤਾ ਅਤੇ ਰਵੀ ਕੁਮਾਰ ਖਿਲਾਫ ਮਾਮਲਾ ਦਰਜ ਕਰ ਲਿਆ ਹੈ।

468 ad

Submit a Comment

Your email address will not be published. Required fields are marked *