ਭਰੀ ਪੰਚਾਇਤ ‘ਚ ਔਰਤ ਨਾਲ ਬਦਸਲੂਕੀ, ਕੱਪੜੇ ਲੁਹਾ ਕੇ ਕੁੱਟਿਆ

ਛੱਤੀਸਗੜ੍ਹ—ਦੁਆਪਰ ਯੁੱਗ ਵਿਚ ਜਦੋਂ ਕੌਰਵਾਂ ਨੇ ਭਰੀ ਸਭਾ ਵਿਚ ਦ੍ਰੋਪਦੀ ਦੇ ਕੱਪੜੇ ਲੁਹਾਏ ਸਨ, ਉਸ ਸਮੇਂ ਤਾਂ ਮਹਾਭਾਰਤ Womanਹੋਇਆ ਸੀ ਪਰ ਕਲਯੁਗ ਵਿਚ ਇਹ ਮਹਾਭਾਰਤ ਕਰਨ ਦੀ ਹਿੰਮਤ ਵੀ ਕਿਸੇ ਵਿਅਕਤੀ ਵਿਚ ਨਹੀਂ ਹੈ। ਲੋਕ ਖੜ੍ਹੇ ਹੋ ਕੇ ਔਰਤਾਂ ਦੀਆਂ ਇਜ਼ਤਾਂ ਨਾਲ ਹੁੰਦੇ ਖਿਲਵਾੜ ਨੂੰ ਦੇਖਦੇ ਹਨ ਅਤੇ ਗਵਾਹੀ ਦੇਣ ਦੇ ਮਾਰੇ ਵੀ ਚੁੱਪ ਵੱਟ ਜਾਂਦੇ ਹਨ। ਯੁੱਗ ਬਦਲ ਗਿਆ ਹੈ ਪਰ ਔਰਤਾਂ ਦੀ ਤਰਾਸਦੀ ਅੱਜ ਵੀ ਉਹ ਹੀ ਹੈ। ਹੁਣ ਛੱਤੀਸਗੜ੍ਹ ਦੇ ਜਸ਼ਪੁਰ ਵਿਚ ਇਕ ਮਹਿਲਾ ਨੂੰ ਭਰੀ ਪੰਚਾਇਤ ਵਿਚ ਉਸ ਦੇ ਕੱਪੜੇ ਲੁਹਾ ਕੇ ਕੁੱਟਣ ਦਾ ਮਾਮਲਾ ਸਾਹਮਣੇ ਆਇਆ ਹੈ। ਪੀੜਤ ਮਹਿਲਾ ਪੇਸ਼ੇ ਤੋਂ ਅਧਿਆਪਕ ਹੈ। ਪੁਲਸ ਨੇ ਮਹਿਲਾ ਨਾਲ ਬਦਸਲੂਕੀ ਕਰਨ ਵਾਲਿਆਂ ਖਿਲਾਫ ਸ਼ਿਕਾਇਤ ਦਰਜ ਕਰ ਲਈ ਹੈ। ਸ਼ਿਕਾਇਤ ਦੇ ਮੁਤਾਬਕ ਪਿੰਡ ਦੇ ਸਰਪੰਚ ਦੇ ਕਹਿਣ ਪੰਚਾਇਤ ਬੁਲਾਈ ਗਈ ਅਤੇ ਔਰਤ ਨਾਲ ਇਹ ਬਦਸਲੂਕੀ ਕੀਤੀ ਗਈ। ਪੁਲਸ ਨੇ ਸ਼ਿਕਾਇਤ ਤੋਂ ਬਾਅਦ ਪਿੰਡ ਦੇ ਸਰਪੰਚ ਨੂੰ ਗ੍ਰਿਫਤਾਰ ਕੀਤਾ ਪਰ ਛੇਤੀ ਹੀ ਉਸ ਨੂੰ ਜ਼ਮਾਨਤ ‘ਤੇ ਰਿਹਾਅ ਕਰ ਦਿੱਤਾ।
ਅਸਲ ਵਿਚ ਪਿੰਡ ਦੇ ਇਕ ਸਕੂਲ ਵਿਚ ਪੜ੍ਹਾਉਣ ਵਾਲੀ ਇਸ ਅਧਿਆਪਿਕਾ ਦੇ ਭਾਣਜੇ ਦਾ ਪਿੰਡ ਦੀ ਹੀ ਇਕ ਲੜਕੀ ਦੇ ਨਾਲ ਪ੍ਰੇਮ ਪ੍ਰਸੰਗ ਸੀ। ਦੋਹਾਂ ਦੇ ਵਿਆਹ ਨੂੰ ਲੈ ਕੇ ਦੋਹਾਂ ਪੱਖਾਂ ਵਿਚ ਮਨਮੁਟਾਵ ਸੀ, ਜਿਸ ਤੋਂ ਬਾਅਦ ਲੜਕੀ ਆਪਣਾ ਘਰ ਛੱਡ ਕੇ ਆਪਣੇ ਪ੍ਰੇਮੀ ਕੋਲ ਆ ਗਈ। ਪੀੜਤ ਅਧਿਆਪਿਕਾ ਨੇ ਆਪਣੇ ਭਾਣਜੇ ਅਤੇ ਉਸ ਦੀ ਪ੍ਰੇਮਿਕਾ ਨੂੰ ਵਿਆਹ ਤੋਂ ਪਹਿਲਾਂ ਇਕ-ਦੂਜੇ ਨਾਲ ਨਾ ਰਹਿਣ ਦੀ ਸਲਾਹ ਦੇ ਕੇ ਉਸ ਨੂੰ ਵਾਪਸ ਭੇਜ ਦਿੱਤਾ ਪਰ ਜਿਵੇਂ ਹੀ ਪਿੰਡ ਵਾਲਿਆਂ ਨੂੰ ਇਸ ਖਬਰ ਦੀ ਭਣਕ ਲੱਗੀ ਤਾਂ ਬਖੇੜਾ ਖੜ੍ਹਾ ਹੋ ਗਿਆ। ਇਲਾਕੇ ਦੇ ਸਰਪੰਚ ਨੇ 19 ਅਪ੍ਰੈਲ ਨੂੰ ਪੰਚਾਇਤ ਬੁਲਾ ਕੇ ਪੀੜਤ ਅਧਿਆਪਿਕਾ ਦੇ ਭਾਣਜੇ ‘ਤੇ ਯੌਨ ਸ਼ੋਸ਼ਣ ਦਾ ਦੋਸ਼ ਲਗਾਇਆ ਹੈ।
ਇਸ ਦੇ ਨਾਲ ਹੀ ਪੰਚਾਇਤ ਨੇ ਅਧਿਆਪਿਕਾ ‘ਤੇ ਇਕ ਲੱਖ ਰੁਪਏ ਦਾ ਜ਼ੁਰਮਾਨਾ ਵੀ ਲਗਾ ਦਿੱਤਾ। ਜਦੋਂ ਪੀੜਤ ਅਧਿਆਪਕਾਂ ਨੇ ਸਾਰੇ ਦੋਸ਼ਾਂ ਨੂੰ ਨਕਾਰ ਦਿੱਤਾ, ਤਾਂ ਪਿੰਡ ਦੇ ਦੰਬਗ ਲੋਕਾਂ ਨੂੰ ਉਸ ਦੀ ਇਹ ਗੱਲ ਇੰਨੀਂ ਨਾਗਵਾਰ ਗੁਜ਼ਰੀ ਕਿ ਉਨ੍ਹਾਂ ਨੇ ਭਰੀ ਪੰਚਾਇਤ ਵਿਚ ਪਿੰਡ ਵਾਲਿਆਂ ਦੇ ਸਾਹਮਣੇ ਹੀ ਉਸ ਨੂੰ ਸਬਕ ਸਿਖਾਉਣ ਦੀ ਠਾਣ ਲਈ ਅਤੇ ਉਸ ਦੇ ਕੱਪੜੇ ਉਤਾਰ ਕੇ ਉਸ ਨੂੰ ਕੁੱਟਿਆ। ਉਥੋਂ ਜਾਨ ਬਚਾਉਣ ਤੋਂ ਬਾਅਦ ਪੀੜਤ ਅਧਿਆਪਿਕਾ ਨੇ ਪੁਲਸ ਕੋਲ ਜਾ ਕੇ ਸ਼ਿਕਾਇਤ ਦਰਜ ਕਰਵਾਈ।
ਪੁਲਸ ਨੇ ਪੀੜਤਾ ਦੇ ਬਿਆਨਾਂ ਮੁਤਾਬਕ ਪਿੰਡ ਦੇ ਸਰਪੰਚ ਅਤੇ ਦੋ ਹੋਰ ਵਿਅਕਤੀਆਂ ਖਿਲਾਅਫ ਐੱਫ. ਆਈ. ਆਰ. ਦਰਜ ਕਰ ਲਈ ਅਤੇ ਖਾਨਾ ਪੂਰਤੀ ਲਈ ਉਨ੍ਹਾਂ ਨੂੰ ਗ੍ਰਿਫਤਾਰ ਵੀ ਕਰ ਲਿਆ ਪਰ ਛੇਤੀ ਹੀ ਉਨ੍ਹਾਂ ਨੂੰ ਜ਼ਮਾਨਤ ‘ਤੇ ਛੱਡ ਦਿੱਤਾ ਗਿਆ। ਪੀੜਤਾ ਦਾ ਦੋਸ਼ ਹੈ ਕਿ ਮਾਮਲੇ ਨੂੰ ਗੰਭੀਰਤਾ ਨਾਲ ਲੈਣ ਦੀ ਬਜਾਏ ਪੁਲਸ ਮਾਮਲੇ ਨੂੰ ਰਫਾ-ਦਫਾ ਕਰਨ ਵਿਚ ਲੱਗੀ ਹੋਈ ਹੈ।

468 ad