ਭਗਵੰਤ ਦਾ ਮਜੀਠੀਆ ਨੂੰ ਖੁੱਲ੍ਹਾ ਚੈਲੰਜ

11ਚੰਡੀਗੜ੍, 20 ਮਈ ( ਜਗਦੀਸ਼ ਬਾਮਬਾ ) ਸੰਗਰੂਰ ਤੋਂ ‘ਆਪ’ ਸਾਂਸਦ ਭਗਵੰਤ ਮਾਨ ਨੇ ਪੰਜਾਬ ਦੇ ਕੈਬਨਿਟ ਮੰਤਰੀ ਤੇ ਉਪ ਮੁੱਖ ਮੰਤਰੀ ਦੇ ਸਾਲੇ ਬਿਕਰਮ ਮਜੀਠੀਆ ਨੂੰ ਚੈਲੰਜ ਕੀਤਾ ਹੈ ਕਿ ਸਿਰਫ ਆਮ ਆਦਮੀ ਪਾਰਟੀ ਦੇ ਲੀਡਰਾਂ ‘ਤੇ ਹੀ ਕਿਉਂ ਪੂਰੇ ਪੰਜਾਬ ‘ਤੇ ਵੀ ਕੇਸ ਦਾਇਰ ਕਰੇ ਕਿਉਂਕਿ ਨਸ਼ੇ ਨੂੰ ਲੈ ਕੇ ਜੋ ਵੀ ‘ਆਪ’ ਲੀਡਰ ਕਹਿ ਰਹੇ ਹਨ ਉਹ ਤਾਂ ਪੂਰੇ ਪੰਜਾਬ ਦੀ ਜ਼ੁਬਾਨ ‘ਤੇ ਹੈ।‘ABP ਸਾਂਝਾ’ ਨੇ ਮਜੀਠੀਆ ਵੱਲੋਂ ਕੇਜਰੀਵਾਲ ਸਮੇਤ ਹੋਰ ‘ਆਪ’ ਲੀਡਰਾਂ ‘ਤੇ ਕੇਸ ਦਾਇਰ ਕੀਤੇ ਜਾਣ ‘ਤੇ ਪ੍ਰਤੀਕਿਰਿਆ ਜਾਣਨ ਲਈ ਫੋਨ ਰਾਹੀਂ ਗੱਲਬਾਤ ਕੀਤੀ। ਇਸ ‘ਤੇ ਮਾਨ ਨੇ ਕਿਹਾ ਕਿ ਮਜੀਠੀਆ ‘ਚ ਦਮ ਹੈ ਤਾਂ ਮੇਰੇ ‘ਤੇ ਕੇਸ ਕਰਕੇ ਦਿਖਾਏ ਕਿਉਂਕਿ ਮੈਂ ਤਾਂ ਮਜੀਠੀਆ ‘ਤੇ ਡਰੱਗਜ਼ ਤਸਕਰਾਂ ਨਾਲ ਸਬੰਧ ਰੱਖਣ ਦੇ ਇਲਜ਼ਾਮ ਲੋਕ ਸਭਾ ਚੋਣਾਂ ਤੋਂ ਲੈ ਕੇ ਲਾ ਰਿਹਾ ਹਾਂ। ਮਜੀਠੀਆ ਜਦੋਂ ਵੀ ਕੇਸ ਦਾਇਰ ਕਰਨਗੇ, ਉਸੇ ਅਦਾਲਤ ‘ਚ ਮਜੀਠੀਆ ਦੇ ਕੈਨੇਡਾ ਰਹਿੰਦੇ ਡਰੱਗ ਸਮਗਲਰਾਂ ਨਾਲ ਸਬੰਧਾਂ ਦੇ ਸਬੂਤ ਦਿੱਤੇ ਜਾਣਗੇ। ਭਗਵੰਤ ਮਾਨ ਨੇ ਇਹ ਦਾਅਵਾ ਵੀ ਨਾਲ ਹੀ ਕੀਤਾ ਹੈ।
ਦਰਅਸਲ ਅੱਜ ਪੰਜਾਬ ਦੇ ਕੈਬਨਿਟ ਮੰਤਰੀ ਬਿਕਰਮ ਸਿੰਘ ਮਜੀਠੀਆ ਨੇ ਦਿੱਲੀ ਦੇ ਮੁੱਖ ਮੰਤਰੀ ਤੇ ‘ਆਪ’ ਕਨਵੀਨਰ ਅਰਵਿੰਦ ਕੇਜਰੀਵਾਲ, ਪੰਜਾਬ ਮਾਮਲਿਆਂ ਦੇ ਇੰਚਾਰਜ ਸੰਜੇ ਸਿੰਘ ਤੇ ਦੁਰਗੇਸ਼ ਪਾਠਕ ਖਿਲਾਫ ਅੰਮ੍ਰਿਤਸਰ ਦੀ ਅਦਾਲਤ ‘ਚ ਮਾਨਹਾਨੀ ਦਾ ਕੇਸ ਦਾਇਰ ਕੀਤਾ ਹੈ। ‘ਆਪ’ ਲੀਡਰਾਂ ਵੱਲੋਂ ਡਰੱਗਜ਼ ਮਾਮਲੇ ‘ਤੇ ਕੀਤੇ ਜਾ ਰਹੇ ਪ੍ਰਚਾਰ ਨੂੰ ਲੈ ਕੇ ਕੇਸ ਦਾਇਰ ਕੀਤਾ ਹੈ। ਮਜੀਠੀਆ ਨੇ ਕਿਹਾ ਮੈਨੂੰ ਤੇ ਮੇਰੇ ਪਰਿਵਾਰ ਨੂੰ ‘ਆਪ’ ਲੀਡਰ ਨੁਕਸਾਨ ਪਹੁੰਚਾ ਰਹੇ ਹਨ।

468 ad

Submit a Comment

Your email address will not be published. Required fields are marked *