ਭਗਤ ਸਿੰਘ ਦੇ ਰਿਸ਼ਤੇਦਾਰਾਂ ਨੂੰ ਇਨਸਾਫ, 3 ਪੁਲਸ ਵਾਲਿਆਂ ਨੂੰ ਕੈਦ

ਹੁਸ਼ਿਆਰਪੁਰ— 25 ਸਾਲ ਪਹਿਲਾਂ ਹੋਏ ਕੁਲਜੀਤ ਸਿੰਘ ਢੱਟ ਫਰਜ਼ੀ ਐਨਕਾਊਂਟਰ ਕਤਲ ਮਾਮਲੇ ‘ਚ ਹੁਸ਼ਿਆਰਪੁਰ ਦੀ ਅਦਾਲਤ ਨੇ Ancounterਇਤਿਹਾਸਕ ਫੈਸਲਾ ਸੁਣਾਉਂਦਿਆ ਹੋਇਆ ਤਿੰਨ੍ਹਾਂ ਮੁਲਜ਼ਮਾਂ ਨੂੰ 5 ਸਾਲਾ ਦੀ ਸਜ਼ਾ ਸੁਣਾਈ ਹੈ। ਪੁਲਸ ਜ਼ਿਆਦਤੀ ਦਾ ਸ਼ਿਕਾਰ ਹੋਇਆ ਮ੍ਰਿਤਕ ਕੁਲਜੀਤ ਸਿੰਘ ਸ਼ਹੀਦ-ਏ-ਆਜ਼ਮ ਭਗਤ ਸਿੰਘ ਦਾ ਰਿਸ਼ਤੇਦਾਰ ਸੀ। ਦੇਰ ਸਵੇਰ ਆਏ ਇਸ ਫੈਸਲੇ ‘ਤੇ ਪੀੜਤ ਪਰਿਵਾਰ ਨੇ ਨਾਖੁਸ਼ੀ ਪ੍ਰਗਟਾਈ ਹੈ। ਉਨ੍ਹਾਂ ਦਾ ਕਹਿਣਾ ਹੈ ਕਿ ਦੋਸ਼ੀਆਂ ਨੂੰ ਉਮਰ ਕੈਦ ਦਿਵਾਉਣ ਲਈ ਉਹ ਹਾਈ ਕੋਰਟ ਤੱਕ ਜਾਣਗੇ। ਭਾਰਤ ਦੇ ਵਿਚ ਕਾਨੂੰਨ ਦਾ ਹਾਲ ਵਾਕਈ ਤਰਸਯੌਗ ਹੈ। ਇਕ ਬੇਗੁਨਾਹ ਦਾ ਐਨਕਾਊਂਟਰ ਕਰ ਦਿੱਤਾ ਗਿਆ। ਗਲ ਖੁੱਲ੍ਹੀ, ਕੇਸ ਕਰ ਦਿੱਤਾ ਗਿਆ, ਇਸ ਦੌਰਾਨ ਤਿੰਨੋਂ ਪੁਲਸ ਵਾਲੇ ਗੁਨਾਹਗਾਰ ਦੀ ਥਾਂ ਵੱਡੇ ਅਫਸਰ ਬਣ ਕੇ ਰਿਟਾਇਰ ਹੋਏ। ਜੇ 25 ਸਾਲਾਂ ਬਾਅਦ ਭੁਲ ਭੁਲੇਖੇ ਫੈਸਲਾ ਆਇਆ ਵੀ ਤੇ ਉਹ ਵੀ ਬਹੁਤ ਘੱਟ। ਇਸ ਦਾ ਕੀ ਮਤਲਬ ਸਮਝਿਆ ਜਾਵੇ ਕਿ ਵਰਦੀ ਪਾ ਕੇ ਕਤਲ ਕਰਨ ਵਾਲੇ ਨੂੰ ਸਜ਼ਾ ‘ਚ ਵੀ ਛੋਟ ਮਿਲ ਜਾਂਦੀ ਹੈ।

468 ad