ਬੱਸ ਡਰਾਈਵਰ ਨੇ ਬਚਾ ਲਈਆਂ ਕਈ ਜਾਨਾਂ

ਪੂਣੇ-ਪੂਣੇ ਜ਼ਿਲੇ ਦੇ ਪਿੰਡ ਮਾਲੀਨ ‘ਚ ਆਈ ਕੁਦਰਤੀ ਆਫਤ ਦੀ ਖਬਰ ਪ੍ਰਸ਼ਾਸਨ ਨੂੰ ਸਭ ਤੋਂ ਪਹਿਲਾਂ ਰਾਜ ਆਵਾਜਾਈ ਦੇ ਬੱਸ ਡਰਾਈਵਰ ਪ੍ਰਤਾਪ ਕਾਲੇ ਨੇ ਦਿੱਤੀ ਸੀ। ਇਸ Bus Driverਘਟਨਾ ਦੇ ਤਿੰਨ ਦਿਨਾਂ ਬਾਅਦ ਸ਼ੁੱਕਰਵਾਰ ਨੂੰ ਉਹ ਘੋੜੇਪਿੰਡ ਸਥਿਤ ਆਪਣੇ ਘਰ ਪਹੁੰਚਿਆ। ਰਸਤਾ ਬੰਦ ਹੋਣ ਕਾਰਨ ਕਾਲੇ ਆਪਣੀ ਬੱਸ ਨਾਲ ਆਹੁਪੇ ਪਿੰਡ ‘ਚ ਰੁਕਿਆ ਹੋਇਆ ਸੀ।
ਉਹ 20 ਸਾਲਾਂ ਤੋਂ ਇਸ ਰਸਤੇ ‘ਤੇ ਬੱਸ ਚਲਾ ਰਿਹਾ ਹੈ। ਕਾਲੇ ਪਿੰਡ ਮਾਲੀਨ ਦੇ ਲੋਕਾਂ ਦੇ ਮਿਲਣਸਾਰ ਵਰਤਾਓ ਨੂੰ ਯਾਦ ਕਰਦਾ ਹੈ। ਮੰਗਲਵਾਰ ਦੁਪਹਿਰ ਸਾਢੇ ਤਿੰਨ ਵਜੇ ਮਨਚਰ ਛੱਡਣ ਤੋਂ ਬਾਅਦ ਕਾਲੇ ਨੂੰ ਇਸ ਗੱਲ ਦਾ ਬਿਲਕੁਲ ਅੰਦਾਜ਼ਾ ਨਹੀਂ ਸੀ ਕਿ ਉਸ ਨੂੰ ਤਿੰਨ ਦਿਨਾਂ ਤੱਕ ਆਪਣੇ ਘਰ ਤੋਂ ਦੂਰ ਰਹਿਣਾ ਪਵੇਗਾ ਅਤੇ ਕਦੇ ਨਾ ਭੁੱਲਣ ਵਾਲੀ ਆਫਤ ਦਾ ਗਵਾਹ ਬਣਨਾ ਪਵੇਗਾ। ਕਾਲੇ ਨੇ ਪਹਿਲਾਂ ਸੋਚਿਆ ਕਿ ਆਮ ਜਿਹੀ ਘਟਨਾ ਹੋਵੇਗੀ ਪਰ ਜਦੋਂ ਅੱਗੇ ਜਾ ਕੇ ਦੇਖਿਆ ਤਾਂ ਉਹ ਡਰ ਗਿਆ। 
ਪ੍ਰਤਾਪ ਨੇ ਤੁਰੰਤ ਆਪਣੇ ਡਰਾਈਵਰ ਭਰਾ ਨੂੰ ਫੋਨ ਕੀਤਾ ਕਿ ਉਹ ਇੱਥੇ ਨਾ ਆਉਣ। ਇਸ ਤਰ੍ਹਾਂ ਪ੍ਰਤਾਪ ਨੇ ਕਈ ਜ਼ਿੰਦਗੀਆਂ ਨੂੰ ਬਚਾ ਲਿਆ। ਪ੍ਰਤਾਪ ਦਾ ਕਹਿਣਾ ਹੈ ਕਿ ਪਿੰਡ ਦਾ ਹਰ ਵਿਅਕਤੀ ਉਨ੍ਹਾਂ ਨੂੰ ਜਾਣਦਾ ਸੀ ਪਰ ਇੰਨੇ ਸਾਰੇ ਲੋਕ ਅਚਾਨਕ ਹੀ ਗਾਇਬ ਹੋ ਜਾਣ ਕਾਰਨ ਉਹ ਦੁੱਖ ‘ਚ ਚਲੇ ਗਏ। ਪੂਣੇ ਕੋਲ ਜ਼ਮੀਨ ਖਿਸਕਣ ਕਾਰਨ ਮਰਨ ਵਾਲਿਆਂ ਦੀ ਗਿਣਤੀ ਹੁਣ ਤੱਕ ਵਧ ਕੇ 60 ਹੋ ਗਈ ਹੈ। ਭਾਰੀ ਬਾਰਸ਼ ਕਾਰਨ ਜ਼ਮੀਨ ਖਿਸਕਣ ਨਾਲ ਪੂਰਾ ਪਿੰਡ ਹੀ ਮਲਬੇ ਹੇਠਾਂ ਆ ਗਿਆ। ਮਲਬੇ ‘ਚੋਂ ਹੁਣ ਤੱਕ 60 ਲਾਸ਼ਾਂ ਨੂੰ ਕੱਢਿਆ ਜਾ ਚੁੱਕਿਆ ਹੈ, ਜਦੋਂ ਕਿ 9 ਲੋਕਾਂ ਨੂੰ ਮਲਬੇ ‘ਚੋਂ ਜ਼ਿੰਦਾ ਬਾਹਰ ਕੱਢਿਆ ਗਿਆ।

468 ad