ਬੱਸ ‘ਚ ਸਵਾਰ 44 ਲੋਕਾਂ ਦਾ ਸਫਰ ਬਣਿਆ ਆਖਰੀ ਸਫਰ

ਬੀਜਿੰਗ—ਚੀਨ ਦੇ ਦੱਖਣੀ-ਪੱਛਣੀ ਸੂਬੇ ਨਿਯੇਮੋ ਵਿਚ ਸ਼ਨੀਵਾਰ ਨੂੰ ਇਕ ਬੱਸ ਦੇ ਦੋ ਹੋਰ ਵਾਹਨਾਂ ਨਾਲ ਟਕਰਾਅ ਕੇ ਖੱਡ ਵਿਚ ਡਿੱਗ ਜਾਣ ਨਾਲ ਘੱਟ ਤੋਂ ਘੱਟ 44 ਲੋਕਾਂ ਦੀ ਮੌਤ Accidentਹੋ ਗਈ, ਜਦੋਂ ਕਿ 11 ਹੋਰ ਜ਼ਖਮੀ ਹੋ ਗਏ।
ਅਧਿਕਾਰਤ ਸੂਤਰਾਂ ਨੇ ਦੱਸਿਆ ਕਿ ਕਰੀਬ 50 ਲੋਕਾਂ ਨੂੰ ਲੈ ਕੇ ਜਾ ਰਹੀ ਬੱਸੀ ਨਿਯੇਮੋ ਸੂਬੇ ਵਿਚ ਇਕ ਰਾਸ਼ਟਰੀ ਹਾਈਵੇਅ ‘ਤੇ ਇਕ ਟਰੱਕ ਅਤੇ ਇਕ ਹੋਰ ਵਾਹਨ ਨਾਲ ਟਕਰਾਅ ਗਈ ਅਤੇ ਇਕ ਚੱਟਾਨ ਨਾਲ ਟਕਰਾਅ ਕੇ ਡਿੱਗ ਗਈ। ਬੱਸ ਵਿਚ ਜ਼ਿਆਦਾਤਰ ਸੈਲਾਨੀ ਸਵਾਰ ਸਨ ਜੋ ਅਨਹੁਈ, ਸ਼ੰਘਾਈ, ਸ਼ੰਦਾਂਗ ਅਤੇ ਹੇਬੇਈ ਦੇ ਵਾਸੀ ਦੱਸੇ ਜਾ ਰਹੇ ਹਨ। ਹਾਦਸੇ ਵਿਚ ਮਾਰੇ ਗਏ 44 ਲੋਕਾਂ ਦੀ ਮੌਤ ਹੋ ਗਈ ਅਤੇ 11 ਲੋਕ ਜ਼ਖਮੀ ਹੋ ਗਏ। ਇਨ੍ਹਾਂ ਵਿਚ ਪੰਜ ਮ੍ਰਿਤਕ ਦੋ ਵਾਹਨਾਂ ਵਿਚ ਸਵਾਰ ਸਨ। ਜ਼ਖਮੀਆਂ ਨੂੰ ਹਸਪਤਾਲ ਵਿਚ ਦਾਖਲ ਕਰਵਾਇਆ ਗਿਆ ਹੈ। ਪੁਲਸ ਨੇ ਮਾਮਲਾ ਦਰਜ ਕਰ ਲਿਆ ਹੈ ਅਤੇ ਜ਼ਰੂਰੀ ਜਾਂਚ ਕਰ ਰਹੀ ਹੈ। ਪੁਲਸ ਨੇ ਟ੍ਰੈਵਲ ਏਜੰਸੀ ਦੇ ਮੈਨੇਜਰ ਨੂੰ ਹਿਰਾਸਤ ਵਿਚ ਲੈ ਲਿਆ।

468 ad