ਬੱਬਰ ਖਾਲਸਾ ਦੇ ਕਾਰਕੁਨ ਆਖ ਕੇ  7 ਨਿਰਦੋਸ਼ ਸਿੱਖ ਨੌਜਵਾਨਾਂ  ਗ੍ਰਿਫਤਾਰ ਕੀਤਾ ਗਿਆ -ਯੂਨਾਈਟਿਡ ਖਾਲਸਾ ਦਲ ਯੂ.ਕੇ.

“ਸੁੱਚਾ  (ਝੂਠਾ ) ਲੰਗਾਹ ਨੂੰ ਖਾਲਿਸਤਾਨੀਆਂ ਖਿਲਾਫ ਬਕਵਾਸ ਕਰਨ ਦਾ ਫਲ ਕੁਦਰਤ ਵਲੋਂ ਮਿਲਿਆ ਬਾਕੀ ਵੀ ਤਿਆਰ ਰਹਿਣ”
ਲੰਡਨ – ਪੰਜਾਬ ਪੁਲਿਸ ਵਲੋਂ ਸੱਤ ਨਿਰਦੋਸ਼ ਸਿੱਖ ਨੌਜਵਾਨਾਂ ਨੂੰ ਹਾਲ ਹੀ ਦੌਰਾਨ ਬੱਬਰ ਖਾਲਸਾ ਦੇ ਕਾਰਕੁਨ ਆਖ ਕੇ ਗ੍ਰਿਫਤਾਰ ਕੀਤਾ ਗਿਆ ਹੈ । ਅਜਿਹਾ ਕਰਕੇ ਸਿੱਖਾਂ ਅਤੇ ਸਿੱਖੀ ਦੀ ਕਾਤਲ ਜਮਾਤ ਕਾਂਗਰਸ ਆਪਣੇ ਸਿੱਖ ਵਿਰੋਧੀ ਮਨਸੂਬਿਆਂ ਦੀ ਪੂਰਤੀ ਕਰ ਰਹੀ ਹੈ ਅਤੇ ਪੰਜਾਬ ਵਿੱਚ ਵੋਟਾਂ ਬਟੋਰਨ ਵਲੇ ਲੋਕਾਂ ਨਾਲ ਕੀਤੇ ਵਾਅਦਿਆਂ ਤੋਂ ਧਿਆਨ ਪਾਸੇ ਲਿਜਾਣ ਲਈ   ਅਜਿਹੇ ਜ਼ਲਮੀਂ ਸਟੰਟ ਕਰ ਰਹੀ ਹੈ । ਪੰਜਾਬ ਤੇ ਹਕੂਮਤ ਕਰ ਰਹੀ  ਕੈਪਟਨ ਅਮਰਇੰਦਰ ਸਿੰਘ ਦੀ ਕਾਂਗਰਸੀ ਸਰਕਾਰ ਵਲੋਂ ਸਿੱਖ ਨੌਜਵਾਨਾਂ ਦੀਆਂ ਵੱਡੀ ਪੱਧਰ ਤੇ ਕੀਤੀਆਂ ਜਾ ਰਹੀਆਂ ਗ੍ਰਿਫਤਾਰਆਂ ਅਤੇ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦੀ ਨਿਰੰਤਰ ਹੋ ਰਹੀ ਬੇਅਦਬੀ ਕਾਂਗਰਸ ਦੀਆਂ ਸਿੱਖ ਮਾਰੂ ਨੀਤੀਆਂ ਦੀ ਤਾਜਾ ਮਿਸਾਲ ਹੈ  । ਨੱਬੇ ਫੀਸਦੀ ਤੋਂ ਵੱਧ ਸਿੱਖਾਂ ਦੀਆਂ ਕੁਰਬਾਨੀਆਂ ਨਾਲ ਅਜਾਦ ਹੋਏ ਭਾਰਤ ਵਿੱਚ ਸਿੱਖ ਗੁਲਾਮੀ ਦਾ ਜੀਵਨ ਬਤੀਤ ਕਰ ਰਹੇ ਹਨ । ਪਿਛਲੇ 70 ਸਾਲਾਂ ਵਿੱਚ ਸਿੱਖਾਂ ਤੇ ਸਰਕਾਰੀ ਜੂਲਮ ਨਿਰੰਤਰ ਜਾਰੀ ਹਨ ।

ਪੰਜਾਬ ਅਤੇ ਰਾਜਸਥਾਨ ਵਿੱਚ ਪਿਛਲੇ ਤਿੰਨ ਸਾਲ ਤੋਂ ਅਣਸੁਲਝੇ ਹੋਏ ਕਤਲ ਅਤੇ ਇਰਾਦਾ ਕਤਲ ਦੇ ਕੇਸਾਂ ਦੀ ਖਾਨਾ ਪੂਰਤੀ ਕਰਨ ਲਈ ਪਿਛਲੇ ਮਹੀਨੇ ਅੱਧੀ  ਦਰਜਨ ਦੇ ਕਰੀਬ ਨਿਰਦਸ  ਸਿੱਖ ਨੌਜਵਾਨਾਂ ਨੂੰ ਚਾਰਜ ਕੀਤਾ ਗਿਆ । ਯੂਨਾਈਟਿਡ ਖਾਲਸਾ ਦਲ  ਯੂ,ਕੇ ਵਲੋਂ ਸਰਕਾਰ ਦੇ ਇਹਨਾਂ ਕੋਝੈ ਕਾਰਨਾਮਿਆਂ ਦੀ ਸਖਤ ਨਿਖੇਧੀ ਕੀਤੀ ਗਈ ਹੈ। ਯੂਨਾਈਟਿਡ ਖਾਲਸਾ ਦਲ ਯੂ,ਕੇ ਦੇ ਪ੍ਰਧਾਨ ਸ੍ਰ, ਨਿਰਮਲ ਸਿੰਘ ਸੰਧੂ ਅਤੇ ਜਨਰਲ ਸਕੱਤਰ ਸ੍ਰ, ਭਾਈ ਲਵਸ਼ਿੰਦਰ ਸਿੰਘ ਡੱਲੇਵਾਲ  ਨੇ ਜੇਹਲਾ ਵਿੱਚ ਬੰਦ ਸਿੰਘਾਂ ਦੀ ਵਿਗੜ ਰਹੀ ਸਿਹਤ ਤੇ ਡੂੰਘੀ ਚਿੰਤਾ ਦਾ ਪ੍ਰਗਟਾਵਾ ਕਰਦਿਆਂ ਮਨੁੱਖੀ ਅਧਿਕਾਰਾਂ ਦੀਆਂ ਅਲੰਬਰਦਾਰ ਸੰਸਥਾਵਾਂ ਨੂੰ ਅਪੀਲ ਕੀਤੀ ਹੈ ਕਿ ਉਹ ਜੇਹਲਾਂ ਵਿੱਚ ਬੰਦ ਸਿੱਖ ਸੰਘਰਸ਼ ਦੇ ਨਾਇਕਾਂ ਪ੍ਰਤੀ ਸਰਕਾਰ ਦੇ ਵਿਤਕਰੇ ਭਰੇ ਵਿਹਾਰ ਨੂੰ ਰੋਕਣ ਲਈ ਅਵਾਜ ਬੁਲੰਦ ਕਰਨ ।

ਸਰਕਾਰ ਜੇਹਲਾਂ ਵਿੱਚ ਬੰਦ ਸਿੰਘਾਂ ਨੂੰ ਸਰੀਰਕ ਪੱਖ ਤੋਂ ਨੁਕਸਾਨ ਪਹੁੰਚਾਉਣ ਦੀਆਂ ਕੁਚਾਲਾਂ ਚੱਲ ਰਹੀ ਹੈ ।  ਜ਼ਿਕਰਯੋਗ ਤਿਹਾੜ ਜੇਹਲ ਵਿੱਚ ਬੰਦ ਭਾਈ ਜਗਤਾਰ ਸਿੰਘ ਹਾਵਾਰਾ ,ਭਾਈ ਦਇਆ ਸਿੰਘ ਲਾਹੌਰੀਆ ਸਮੇਤ ਵੱਖ ਵੱਖ ਜੇਹਲਾਂ ਵਿੱਚ ਬੰਦ ਕਈ ਸਿੰਘ ਸਿਹਤ ਪੱਖੋਂ ਠੀਕ ਨਹੀਂ ਹਨ ਅਤੇ ਪ੍ਰਸਾਸ਼ਨ ਉਹਨਾਂ ਦੇ ਇਲਾਜ ਵਾਸਤੇ ਸੁਹਿਰਦ ਨਹੀਂ । ਜੋ ਕਿ ਮਨੁੱਖੀ ਅਧਿਕਾਰਾਂ ਦਾ ਘੋਰ ਅਪਮਾਨ ਹੈ । ਦੁਨੀਆਂ ਭਰ ਵਿੱਚ ਵਸਦੇ ਸਿੱਖਾਂ ਨੂੰ ਸਨਿਮਰ ਅਪੀਲ ਕੀਤੀ ਗਈ ਹੈ ਕਿ ਵੀਹਵੀਂ ਸਦੀ ਦੇ ਮਹਾਨ ਸ਼ਹੀਦ ਸੰਤ ਜਰਨੈਲ ਸਿੰਘ ਜੀ ਖਾਲਸਾ ਭਿੰਡਰਾਂਵਾਲਿਆਂ ਦੀ ਲਾਸਾਨੀ ਸ਼ਹਾਦਤ ਨਾਲ ਸਿਰਜੇ ਗਏ ਖਾਲਿਸਤਾਨ ਦੇ ਕੌੰਮੀ ਨਿਸ਼ਾਨੇ ਪ੍ਰਤੀ ਵੱਚਨਬੱਧ ਹੁੰਦਿਆਂ ਇਸ ਦੀ ਪੂਰਤੀ ਲਈ ਵੱਧ ਤੋਂ ਵੱਧ ਯੋਗਦਾਨ ਪਾਇਆ ਜਾਵੇ । ਅੱਜ ਲੋੜ ਹੈ ਕਿ ਹਰ ਸੰਭਵ ਤਰੀਕੇ ਨਾਲ ਕੌਮੀ ਅਜਾਦੀ ਦੇ ਨਿਸ਼ਾਨੇ ਵਲ ਵਧਿਆ ਜਾਵੇ ਕਿਉਂ ਕਿ ਜਿੰਨਾ ਚਿਰ ਸਿੱਖਾਂ ਆਪਣੇ ਅਜਾਦ ਘਰ ਖਾਲਿਸਤਾਨ ਦੇ ਮਾਲਕ ਨਹੀਂ ਬਣ ਜਾਂਦੇ ਉੱਨਾਂ ਚਿਰ ਧਾਰਮਿਕ,ਆਰਥਿਕ ,ਸੱਭਿਆਚਰ ਪੱਖ ਤੇ ਹੋ ਰਹੇ ਸਰਕਾਰੀ ਹਮਲੇ ਨਹੀਂ ਰੁਕ ਸਕਦੇ ਅਤੇ ਖਾਲਿਸਤਾਨ ਹੀ ਇਹਨਾਂ ਦਾ ਸਥਾਈ ਹੱਲ ਹੈ ।।  ਇਸ ਗੁਲਾਮੀ ਨੂੰ ਗਲੋਂ ਲਾਹੁਣਾ ਬੇਹੱਦ ਜਰੂਰੀ ਹੈ ਜਿਸ ਵਾਸਤੇ  ਡੇਢ ਲੱਖ ਤੋਂ ਜਿਆਦਾ ਸਿੰਘ ਸਿੰਘਣੀਆਂ ਅਤੇ ਭੁਝੰਗੀ ਸ਼ਹੀਦ ਹੋ ਚੁੱਕੇ ਹਨ । ਜਿਹੜੇ ਲੋਕ ਅੱਜ ਖਾਲਿਸਤਾਨ ਤੋਂ ਪਾਸਾ ਵੱਟ ਰਹੇ ਹਨ ਨਿਰਸੰਦੇਹ ਉਹ ਕੌਮੀ ਸ਼ਹੀਦਾਂ ਨਾਲ ਧ੍ਰੋਹ ਕਰ ਰਹੇ ਹਨ ,ਸਿੱਖ ਕੌਮ  ਅਤੇ ਇਤਿਹਾਸ ਉਹਨਾਂ ਨੂੰ ਕਦੇ ਵੀ ਮੁਆਫ ਨਹੀਂ ਕਰੇਗਾ ।

ਸੁੱਚਾ ( ਝੂਠਾ )ਲੰਗਾਹ ਵਲੋਂ ਵਿਦੇਸ਼ਾਂ ਵਿੱਚ ਹੱਡ ਭੰਨਵੀਂ ਮਿਹਨਤ ਕਰਕੇ ਪੰਜਾਬ ਵਿੱਚ ਲੋੜਵੰਦ ਸ਼ਹੀਦ ਪਰਿਵਾਰਾਂ ਅਤੇ ਖਾਲਿਸਤਾਨ ਦੀ ਜੰਗੇ ਅਜਾਦੀ ਦੀ ਅਵਾਜ ਬੁਲੰਦ ਕਰਨ ਵਾਲੇ ਸਿੱਖਾਂ ਪ੍ਰਤੀ ਘਟੀਆ ਦਰਜੇ ਦਾ ਬਕਵਾਸ ਕੀਤਾ ਗਿਆ । ਹਕੂਮਤ ਦੇ ਨਸ਼ੇ ਵਿੱਚ ਇਸ ਭੇਕੀ ਅਤੇ ਪਖੰਡੀ ਬੰਦੇ ਨੂੰ ਅਕਾਲ ਪੁਰਖ ਦੀ ਸ਼ਕਤੀ ਹੀ ਭੁੱਲ ਗਈ ਕਿ ਉਹ ਅੱਖ ਦੇ ਫੋਰ ਵਿੱਚ ਵੱਡੇ ਵੱਡੇ ਸੁਲਤਾਨਾ ਨੂੰ ਘਾਹ ਖੋਤਨ ਲਗਾ ਦਿੰਦਾ ਹੈ ।ਅਜਿਹਾ ਹੀ ਇਸ ਬਲਾਤਕਾਰੀ ਅਤੇ ਸਿੱਖੀ ਭੇਸ ਵਿੱਚ ਛੁਪੇ ਸਿੱਖ ਕੌਮ ਦੇ ਦੁਸ਼ਮਣ ਨਾਲ ਵਾਪਰਿਆ ਹੈ ।  ਅਕਾਲ ਪੁਰਖ ਦੀ ਕੁਦਰਤ ਨੇ ਇਸ ਨੂੰ ਇੱਕੋ ਹੀ ਝਟਕਾ ਦਿੱਤਾ ਕਿ ਅੱਜ ਇਹ ਦੁਨੀਆਂ ਨੂੰ ਮੂੰਹ ਦਿਖਾਉਣ ਜੋਗਾ ਵੀ ਨਹੀਂ ਰਿਹਾ ।ਇਹੋ ਜਿਹੇ ਵਿਆਕਤੀ ਸਖਤ ਸਜ਼ਾ ਦੇ ਹੱਕਦਾਰ ਹਨ । ਇਹਨਾਂ ਲੋਕਾਂ ਨੂੰ ਕੰਧ ਤੇ ਲਿਖਿਆ ਪੜ੍ਹਨ ਦੀ ਲੋੜ ਹੈ ਕਿ ਖਾਲਿਸਤਾਨ ਸਾਡਾ ਕੌਮੀ ਨਿਸ਼ਾਨਾ ,ਜਿੰਦਗੀ ਦਾ ਇੱਕੋ ਇੱਕ ਮਕਸਦ ਹੈ ,ਜਿਸ ਦੀ ਪੂਰਤੀ ਲਈ ਹਰ ਹੀਲਾ ਵਰਤਿਆ ਜਾਵੇਗਾ ।

468 ad

Submit a Comment

Your email address will not be published. Required fields are marked *