ਬੱਚੇ ਨੂੰ ਸਬਕ ਸਿਖਾਉਣ ਦਾ ਇਹ ਕਿਹੜਾ ਤਰੀਕਾ

ਫਿਨਕਸ—ਛੋਟੇ ਬੱਚੇ ਗਲਤੀਆਂ ਕਰਦੇ ਹਨ ਅਤੇ ਉਨ੍ਹਾਂ ਨੂੰ ਸਬਕ ਸਿਖਾਉਣ ਲਈ ਮਾਪੇ ਕਈ ਵਾਰ ਉਨ੍ਹਾਂ ਨੂੰ ਝਿੜਕ ਜਾਂ ਕੁੱਟ ਵੀ ਦਿੰਦੇ Bachaਹਨ ਪਰ ਅਰੀਜੋਨਾ ਵਿਚ ਰਹਿਣ ਵਾਲੇ ਇਸ ਵਿਅਕਤੀ ਮੈਕਾਰਥੇ ਨੇ ਆਪਣੀ ਦੋ ਸਾਲਾ ਮਾਸੂਮ ਬੱਚੀ ਨੂੰ ਸਬਕ ਸਿਖਾਉਣ ਲਈ ਜੋ ਕੀਤਾ ਉਹ ਕਿਸੇ ਦੀ ਵੀ ਸਮਝ ਤੋਂ ਬਾਹਰ ਹੈ। ਇਕ ਵਿਅਕਤੀ ਨੇ ਆਪਣੀ ਦੋ ਸਾਲਾ ਬੱਚੀ ਨੂੰ ਸਵਿਮਿੰਗ ਪੂਲ ਵਿਚ ਸੁੱਟ ਦਿੱਤਾ। ਬੱਚੀ ਨੂੰ ਪੂਲ ਵਿਚ ਮੌਜੂਦ ਇਕ ਔਰਤ ਨੇ ਬਚਾਇਆ। ਇਹ ਘਟਨਾ ਉੱਥੇ ਨੇੜੇ ਲੱਗੇ ਸੀ. ਸੀ. ਟੀ. ਵੀ. ਕੈਮਰੇ ਵਿਚ ਕੈਦ ਹੋ ਗਈ। ਇਸ ਵੀਡੀਓ ਫੁਟੇਜ਼ ਦੇ ਆਧਾਰ ‘ਤੇ ਮੈਕਾਰਥੇ ਦੇ ਖਿਲਾਫ ਪੁਲਸ ਨੇ ਮਾਮਲਾ ਦਰਜ ਕਰ ਲਿਆ ਹੈ। ਮੈਕਾਰਥੇ ਨੇ ਦੱਸਿਆ ਕਿ ਉਸ ਦੀ ਬੇਟੀ ਨੇ ਪੰਜ ਹਫਤਿਆਂ ਦੇ ਕੁੱਤੇ ਨੂੰ ਪੂਲ ਵਿਚ ਸੁੱਟ ਦਿੱਤਾ ਸੀ, ਜਿਸ ਕਾਰਨ ਉਸ ਦੀ ਮੌਤ ਹੋ ਗਈ ਅਤੇ ਉਹ ਆਪਣੀ ਬੇਟੀ ਨੂੰ ਉਸ ਦਾ ਸਬਕ ਹੀ ਸਿਖਾਉਣਾ ਚਾਹੁੰਦਾ ਸੀ।
ਦੂਜੇ ਪਾਸੇ ਜਦੋਂ ਇਸ ਘਟਨਾ ਦਾ ਪਤਾ ਬੱਚੀ ਦੀ ਮਾਂ ਨੂੰ ਲੱਗਾ ਤਾਂ ਉਹ ਵੀ ਆਪਣੇ ਪਤੀ ਦੀ ਇਸ ਹਰਕਤ ਤੋਂ ਬਹੁਤ ਨਾਰਾਜ਼ ਹੈ। ਬੱਚੀ ਦੀ ਮਾਂ ਸਮਾਂਥਾ ਨੇ ਕਿਹਾ ਕਿ ਉਹ ਆਪਣੇ ਪਤੀ ਦੀ ਇਸ ਹਰਕਤ ਤੋਂ ਕਾਫੀ ਦੁਖੀ ਹੈ। ਉਸ ਨੇ ਕਿਹਾ ਕਿ ਬੱਚੇ ਸ਼ਰਾਰਤਾਂ ਕਰਦੇ ਹਨ ਪਰ ਉਸ ਦੇ ਪਤੀ ਨੂੰ ਅਜਿਹਾ ਨਹੀਂ ਕਰਨਾ ਚਾਹੀਦਾ ਸੀ।

468 ad