ਬੱਚੇ ਦੀ ਜਿੱਦ ਨਾ ਮੰਨਣੀ ਮਾਂ-ਬਾਪ ਨੂੰ ਪਈ ਭਾਰੀ

ਜਕਾਰਤਾ- ਕਈ ਵਾਰ ਬੱਚਿਆਂ ਦੀ ਜਿੱਦ ਮਾਂ-ਬਾਪ ਲਈ ਇੰਨੀ ਕੁ ਭਾਰੀ ਪੈਂਦੀ ਹੈ ਕਿ ਉਸ ਗੱਲ ਨੂੰ ਮੰਨਣਾ ਹੀ ਪੈਂਦਾ ਹੈ। ਲਾਡ-ਪਿਆਰ ‘ਚ ਬੱਚੇ ਆਪਣੇ ਮਾਂ-ਬਾਪ ਤੋਂ ਗੱਲ ਮਨਾਉਣ ਦੀ ਜਿੱਦ ਕਰਦੇ ਹਨ। ਪਰ ਕਿਸੇ ਬੱਚੇ ਦੀ ਗੱਲ ਨਾ ਮੰਨਣ ਦੀ ਕਿਸੇ ਮਾਂ-ਬਾਪ ਲਈ ਇੰਨੀ Spder Manਭਾਰੀ ਪੈ ਸਕਦੀ ਹੈ ਕਿ ਉਹ ਆਪਣੇ ਆਪ ਨੂੰ ਖਤਮ ਕਰ ਲਵੇਗਾ। ਅਕਸਰ ਬੱਚੇ ਪੜ੍ਹਾਈ ਦੇ ਬੋਝ ਤੋਂ ਪਰੇਸ਼ਾਨ ਹੋ ਕੇ ਖੁਦਕੁਸ਼ੀ ਨੂੰ ਗਲ ਲਾ ਲੈਂਦੇ ਹਨ ਪਰ ਇਸ 5 ਸਾਲ ਦੇ ਬੱਚੇ ਦੀ ਖੁਦਕੁਸ਼ੀ ਦਾ ਕਾਰਨ ਥੋੜ੍ਹੀ ਹੈਰਾਨ ਕਰ ਦੇਣ ਵਾਲੀ ਸੀ। ਜਿਸ ਨੂੰ ਪੜ੍ਹ ਕੇ ਤੁਸੀਂ ਹੈਰਾਨ ਰਹਿ ਜਾਵੋਗੇ। ਘਟਨਾ ਇੰਡੋਨੇਸ਼ੀਆ ਦੀ ਰਾਜਧਾਨੀ ਜਕਾਰਤਾ ਦੀ ਹੈ। ਜਿੱਥੇ ਇਕ ਬੱਚੇ ਨੇ ਇਸ ਲਈ ਖੁਦਕੁਸ਼ੀ ਕਰ ਲਈ ਕਿਉਂਕਿ ਉਹ ‘ਸਪਾਈਡਰ ਮੈਨ’ ਫਿਲਮ ਦੇਖਣਾ ਚਾਹੁੰਦਾ ਸੀ। ਜਿਸ ਦੇ ਲਈ ਉਸ ਦੇ ਮਾਂ-ਬਾਪ ਨੇ ਮਨਾਂ ਕਰ ਦਿੱਤਾ ਸੀ। ਇੰਨੀ ਘੱਟ ਉਮਰ ‘ਚ ਖੁਦਕੁਸ਼ੀ ਸਭ ਨੂੰ ਹੈਰਾਨੀ ਵਿਚ ਪਾ ਰਹੀ ਹੈ। ਪੁਲਸ ਵੀ ਇਸ ਘਟਨਾ ਤੋਂ ਹੈਰਾਨ ਹੈ। ਪੁਲਸ ਦਾ ਕਹਿਣਾ ਹੈ ਕਿ ਸ਼ਾਇਦ ਬੱਚੇ ਨੇ ਸਪਾਈਡਰਮੈਨ ਦੀ ਨਕਲ ਕਰਨ ਦੀ ਕੋਸ਼ਿਸ਼ ਵਿਚ ਕਮਰੇ ਤੋਂ ਛਾਲ ਮਾਰ ਦਿੱਤੀ ਹੋਵੇ। ਇੰਡੋਨੇਸ਼ੀਆਈ ਮੀਡੀਆ ਦੀਆਂ ਖ਼ਬਰਾਂ ਮੁਤਾਬਕ ਬੱਚੇ ਦਾ ਨਾਂ ਵੈਂਲੇਟੀਨੋ ਦੱਸਿਆ ਜਾ ਰਿਹਾ ਹੈ।
ਬੱਚੇ ਦੀ ਮਾਂ ਦਾ ਕਹਿਣਾ ਹੈ ਕਿ ਉਹ ‘ਦਿ ਅਮੇਜ਼ਿੰਗ ਸਪਾਈਡਰ ਮੈਨ-2’ ਫਿਲਮ ਦੇਖਣ ਦੀ ਜ਼ਿੱਦ ਕੀਤੀ। ਮਾਂ ਨੇ ਉਸ ਦੀ ਗੱਲ ਨਹੀਂ ਮੰਨੀ ਕਿਉਂਕਿ ਉਨ੍ਹਾਂ ਦਾ ਇਕ ਸਾਲ ਦਾ ਛੋਟਾ ਬੇਟਾ ਬੀਮਾਰ ਸੀ। ਜਿਸ ਕਾਰਨ ਉਹ ਕਾਫੀ ਨਾਰਾਜ਼ ਹੋ ਗਿਆ। ਉਹ ਆਪਣੇ ਕਮਰੇ ਵਿਚ ਗਿਆ ਅਤੇ ਉਸ ਨੇ ਆਪਣੇ ਆਪ ਨੂੰ ਅੰਦਰੋਂ ਬੰਦ ਕਰ ਲਿਆ। ਪੁਲਸ ਨੂੰ ਜਾਂਚ ਵਿਚ ਪਤਾ ਲੱਗਾ ਕਿ ਵੈਲੇਂਟੀਨੋ ਬਹੁਤ ਐਕਟਿਵ ਬੱਚਾ ਸੀ ਅਤੇ ਆਪਣੇ ਪਸੰਦੀਦਾ ਸੁਪਰਹੀਰੋ ਦੀ ਅਕਸਰ ਨਕਲ ਕਰਦਾ ਸੀ।

468 ad