ਬੰਬ ਧਮਕੀ ਤੇ ਫੋਰਡ ਦੇ ਖੁਲਾਸੇ ਵਿਰੁੱਧ ਯੂਨੀਅਨ ਨੇ ਪ੍ਰਗਟਾਇਆ ਰੋਸ

ਟਰਾਂਟੋ- ਟਰਾਂਟੋ ਦੇ ਮੇਅਰ ਰੌਬ ਫੋਰਡ ਦੁਆਰਾ ਸਿਟੀ ਹਾਲ ਨੂੰ ਬੰਬ ਨਾਲ ਉਡਾਉਣ ਦੀ ਧਮਕੀ ਦਾ ਖੁਲਾਸਾ ਕਰਨ ਕਰਕੇ ਕਰਮਚਾਰੀਆਂ ਦੀ ਯੂਨੀਅਨ ਨੇ ਇਤਰਾਜ਼ ਪ੍ਰਗਟ ਕੀਤਾ Correct Report2ਹੈ। ਕਰਮਚਾਰੀਆਂ ਦੀ ਯੂਨੀਅਨ ਜਿਸ ਦੇ ਕਰੀਬ 20 ਹਜ਼ਾਰ ਵਰਕਰ ਮੈਂਬਰ ਹਨ, ਨੇ ਕਿਹਾ ਹੈ ਕਿ ਫੋਰਡ ਆਪਣੇ ਸਮਰਥਕਾਂ ਨੂੰ ਦਫਤਰ ਦੇ ਬਾਹਰ ਮਿਲੇ ਅਤੇ ਉਸ ਈ-ਮੇਲ ਬਾਰੇ ਦੱਸਿਆ ਜਿਸ ਵਿਚ ਉਹਨਾਂ ਨੂੰ ਧਮਕੀ ਦਿੱਤੀ ਸੀ ਕਿ ਜੇਕਰ ਉਹਨਾਂ ਨੇ ਆਪਣੇ ਭਰਾ ਸਮੇਤ ਅਸਤੀਫਾ ਨਾ ਦਿੱਤਾ ਤਾਂ ਸਿਟੀ ਹਾਲ ਨੂੰ ਬੰਬ ਨਾਲ ਉਡਾ ਦਿੱਤਾ ਜਾਵੇਗਾ। ਅੱਜ ਕਿਊਪ ਲੋਕਲ 79 ਯੂਨੀਅਨ ਦੇ ਪ੍ਰਧਾਨ ਟਿਮ ਮਾਰਿਕ ਨੇ ਦੱਸਿਆ ਕਿ ਫੋਰਡ ਨੇ ਸਿੱਧੇ ਤੌਰ ਤੇ ਸਿਟੀ ਦੇ ਨਿਯਮਾਂ ਦੀ ਉਲੰਘਣਾ ਕੀਤੀ ਹੈ ਅਤੇ ਸਿਟੀ ਵਰਕਰਾਂ ਨੂੰ ਰਿਸਕ ਵਿਚ ਪਾਇਆ ਹੈ। ਉਹਨਾਂ ਕਿਹਾ ਕਿ ਫੋਰਡ ਗੈਰ ਜ਼ਿੰਮੇਵਾਰਾਨਾ ਗੱਲਾਂ ਕਰ ਰਹੇ ਹਨ। ਇਹ ਪ੍ਰੋਟੋਕਾਲ ਦੀ ਉਲੰਘਣਾ ਹੈ। ਸਿਟੀ ਦੇ ਆਕੂਪੇਸ਼ਨਲ ਹੈਲਥ ਅਤੇ ਸੇਫਟੀ ਐਕਟ ਮੁਤਾਬਕ ਕੋਈ ਵੀ ਪਬਲਿਕ ਜਾਂ ਮੀਡੀਆ ਦੇ ਮੈਂਬਰ ਨੁੰ ਅਜਿਹੀਆਂ ਧਮਕੀਆਂ ਸਬੰਧੀ ਟਿੱਪਣੀ ਨਹੀਂ ਕਰ ਸਕਦਾ।

468 ad