ਬੜੇ ਸ਼ੌਂਕ ਨਾਲ ਗ੍ਰਿਫਤਾਰ ਹੋਏ ਕਾਂਗਰਸੀ

ਅੰਮ੍ਰਿਤਸਰ-ਪੰਜਾਬ ਦੇ ਸਥਾਨਕ ਸਰਕਾਰਾਂ ਬਾਰੇ ਮੰਤਰੀ ਅਨਿਲ ਜੋਸ਼ੀ ਮਾਮਲੇ ਨੂੰ ਲੈ ਕੇ ਕਾਂਗਰਸੀਆਂ ਵਲੋਂ ਸ਼ੋਅ ਪੀਸ ਧਰਨਾ Congressਪ੍ਰਦਰਸ਼ਨ ਕੀਤਾ ਗਿਆ। ਕਾਂਗਰਸੀਆਂ ਦਾ ਪ੍ਰੋਗਰਾਮ ਤਾਂ ਅਨਿਲ ਜੋਸ਼ੀ ਦੇ ਘਰ ਦਾ ਘਿਰਾਅ ਕਰਨਾ ਸੀ ਪਰ ਰਾਹ ‘ਚ ਬੈਰੀਕੇਡ ਅਤੇ ਪੁਲਸ ਵੈਨ ਦੇਖ ਕੇ ਕਾਂਗਰਸੀ ਆਪਣੇ-ਆਪ ਹੀ ਗੱਡੀਆਂ ‘ਚ ਬੈਠ ਕੇ ਬੜੇ ਸ਼ੌਂਕ ਨਾਲ ਗ੍ਰਿਫਤਾਰ ਹੋ ਗਏ। ਲੀਡਰਾਂ ਦੀ ਇਹ ਹਰਕਤ ਦੇਖ ਕੇ ਖੁਦ ਪੁਲਸ ਅਫਸਰ ਵੀ ਹੈਰਾਨ ਹੋ ਗਏ।
ਜ਼ਿਕਰਯੋਗ ਹੈ ਕਿ ਭਾਰਤ ਦੀ ਰਾਜਨੀਤੀ ‘ਚ ਗ੍ਰਿਫਤਾਰੀ ਦਾ ਕਾਫੀ ਮਹੱਤਵ ਹੈ ਕਿਉਂਕਿ ਮਹਾਤਮਾ ਗਾਂਧੀ ਵਰਗੇ ਵੱਡੇ ਨੇਤਾ ਜਦੋਂ ਸਮਾਜ ਦੀ ਭਲਾਈ ਲਈ ਪ੍ਰੋਗਰਾਮ ਉਲੀਕਣ ਦੌਰਾਨ ਗ੍ਰਿਫਤਾਰੀ ਦਿੰਦੇ ਸਨ ਤਾਂ ਉਸ ਦਾ ਮਤਲਬ ਵੀ ਸਮਝ ਆਉਂਦਾ ਸੀ ਪਰ ਮੰਗਲਵਾਰ ਨੂੰ ਜਿਸ ਖੁਸ਼ੀ ਨਾਲ ਕਾਂਗਰਸੀ ਪੁਲਸ ਦੀਆਂ ਗੱਡੀਆਂ ‘ਚ ਬੈਠੇ ਤਾਂ ਇੰਝ ਜਾਪ ਰਿਹਾ ਸੀ ਜਿਵੇਂ ਸਾਰੇ ਨੇਤਾ ਚੋਣਾਂ ਤੋਂ ਬਾਅਦ ਪੁਲਸ ਦੇ ਖਰਚੇ ‘ਤੇ ਪਿਕਨਿਕ ਮਨਾਉਣ ਚੱਲੇ ਹੋਣ।

468 ad