ਬ੍ਰਿਟੇਨ ਨੇ ਯੁਕ੍ਰੇਨ ‘ਚ ਜਨਮਤ ਸੰਗ੍ਰਹਿ ‘ਤੇ ਜਤਾਇਆ ਅਫਸੋਸ

ਲੰਡਨ- ਬ੍ਰਿਟਿਸ਼ ਫਾਰੇਨ ਐਂਡ ਕਾਮਨਵੈਲਥ ਆਫਿਸ (ਐਫ. ਸੀ. ਓ.) ਨੇ ਇਕ ਬਿਆਨ ‘ਚ ਕਿਹਾ ਕਿ ਯੁਕ੍ਰੇਨ ‘ਚ ਜਨਮਤ ਸੰਗ੍ਰਹਿ ਵੱਡੇ ਅਫਸੋਸ ਦੀ ਗੱਲ ਹੈ।
Britaneਸੂਤਰਾਂ ਮੁਤਾਬਕ ਐਫ. ਸੀ. ਓ. ਦੇ ਬੁਲਾਰੇ ਨੇ ਐਤਵਾਰ ਨੂੰ ਯੁਕ੍ਰੇਨ ‘ਚ ਕਰਵਾਏ ਗਏ ਜਨਮਤ ਸੰਗ੍ਰਹਿ ‘ਤੇ ਟਿੱਪਣੀ ਕਰਦੇ ਹੋਏ ਕਿਹਾ ਕਿ ਇਹ ਬੜੇ ਅਫਸੋਸ ਦੀ ਗੱਲ ਹੈ ਕਿ ਯੁਕ੍ਰੇਨ ਦੀ ਜਨਤਾ ਕੋਲ ਆਉਣ ਵਾਲੀਆਂ ਰਾਸ਼ਟਰਪਤੀ ਚੋਣਾਂ ‘ਚ ਆਪਣੀ ਲੋਕਤਾਂਤਰਿਕ ਪਸੰਦ ਨੂੰ ਜ਼ਾਹਿਰ ਕਰਨ ਲਈ ਅਨੁਕੂਲ ਮੌਕਾ ਹੋਵੇਗਾ, ਜੋ 25 ਮਈ ਨੂੰ ਹੋਣੀਆਂ ਹਨ।
ਬੁਲਾਰੇ ਨੇ ਦੱਸਿਆ ਕਿ ਬ੍ਰਿਟੇਨ ਇਸ ਗੱਲ ਨਾਲ ਸਹਿਮਤ ਹੈ ਕਿ ਖੇਤਰ ‘ਚ ਸਥਿਰਤਾ, ਸੁਰੱਖਿਆ ਅਤੇ ਖੁਸ਼ਹਾਲੀ ਬਣਾਈ ਰੱਖਣ ਲਈ ਸਾਨੂੰ ਸਾਰਿਆਂ ਨੂੰ ਮਿਲ ਕੇ ਕੋਸ਼ਿਸ਼ ਕਰਨ ਦੀ ਲੋੜ ਹੈ।
ਜ਼ਿਕਰਯੋਗ ਹੈ ਕਿ ਯੁਕ੍ਰੇਨ ਦੇ ਪੂਰਬੀ ਖੇਤਰਾਂ ਦੋਨੇਤਸਕ ਅਤੇ ਲੁਹਾਨਸਕ ਨੇ ਖੁਦ ਨੂੰ ਸੁਤੰਤਰ ਕਰਨ ਲਈ ਐਤਵਾਰ ਨੂੰ ਜਨਮਤ ਸੰਗ੍ਰਹਿ ਕਰਾਇਆ ਸੀ, ਜਿਸ ‘ਚ ਖੇਤਰ ਦੀ ਜ਼ਿਆਦਾਤਰ ਆਬਾਦੀ ਤੋਂ ਵੱਖ ਹੋਣ ਦੀ ਇੱਛਾ ਜਤਾਈ ਹੈ। ਆਯੋਜਕ ਆਉਣ ਵਾਲੀ 18 ਮਈ ਨੂੰ ਦੂਜੇ ਗੇੜ ਦਾ ਜਨਮਤ ਸੰਗ੍ਰਹਿ ਕਰਵਾਉਣ ਦੀ ਯੋਜਨਾ ਬਣਾ ਰਹੇ ਹਨ। ਜਿਸ ‘ਚ ਰੂਸ ਤੋਂ ਮੰਗ ਬਾਰੇ ਜਨਤਾ ਦੀ ਰਾਏ ਲਈ ਜਾਵੇਗੀ।

468 ad