ਬ੍ਰਿਟੇਨ ਦੇ ਅਰਬਪਤੀਆਂ ਦੀ ਸੂਚੀ ਵਿਚ ਹਿੰਦੂਜਾ ਚੋਟੀ ‘ਤੇ

ਬ੍ਰਿਟੇਨ ਦੇ ਅਰਬਪਤੀਆਂ ਦੀ ਸੂਚੀ ਵਿਚ ਹਿੰਦੂਜਾ ਚੋਟੀ 'ਤੇ

ਭਾਰਤ  ‘ਚ ਜਨਮੇ ਹਿੰਦੂਜਾ ਭਰਾ ਬ੍ਰਿਟੇਨ ਦੇ ਸਭ ਤੋਂ ਅਮੀਰ ਵਿਅਕਤੀ ਬਣ ਕੇ ਉਭਰੇ ਹਨ ਅਤੇ ਉਨ੍ਹਾਂ ਨੇ ਲਕਸ਼ਮੀ ਐੱਨ. ਮਿੱਤਲ ਅਤੇ ਰੂਸੀ ਉਦਯੋਗਪਤੀ  ਅਲੀਸ਼ਰ ਉਸਮਾਨੋਵ ਨੂੰ ਪਿੱਛੇ ਛੱਡ ਦਿੱਤਾ ਹੈ। ਹਿੰਦੂਜਾ ਭਰਾਵਾਂ ਦੀ ਜਾਇਦਾਦ 11.9 ਅਰਬ ਪੌਂਡ ਦੀ ਹੈ। ਬ੍ਰਿਟੇਨ ਦੇ ਸਭ ਤੋਂ ਅਮੀਰ ਵਿਅਕਤੀਆਂ ਦੀ ‘ਸੰਡੇ ਟਾਈਮਜ਼’ ਦੀ ਸਾਲਾਨਾ ਸੂਚੀ ਅਗਲੇ ਹਫਤੇ ਐਤਵਾਰ ਨੂੰ ਜਾਰੀ ਕੀਤੀ ਜਾਵੇਗੀ।  ਪਰ ਕੁਝ ਪਹਿਲਾਂ ਲਗਾਏ ਅੰਦਾਜ਼ੇ ਦੇ ਅੰਕੜਿਆਂ  ਤੋਂ ਸੰਕੇਤ ਮਿਲਦਾ ਹੈ ਕਿ ਲੰਦਨ ਸਥਿਤ ਹਿੰਦੂਜਾ ਭਰਾਵਾਂ ਨੇ ਆਪਣੀ ਜਾਇਦਾਦ ‘ਚ  1.3 ਅਰਬ  ਪੌਂਡ ਦਾ ਵਾਧਾ ਦਰਜ ਕੀਤਾ ਹੈ।
ਰੂਸੀ ਉਦਯੋਗਪਤੀ ਉਸਮਾਨੋਵ 10.65 ਪੌਂਡ ਦੀ ਜਾਇਦਾਦ ਨਾਲ ਦੂਜੇ ਸਥਾਨ ‘ਤੇ ਹਨ। ਜਦ ਕਿ ਕੋਲਕਾਤਾ ਵਿਚ ਜਨਮੇ ਮਿੱਤਲ 10.25 ਅਰਬ ਪੌਂਡ ਨਾਲ ਤੀਸਰੇ ਸਥਾਨ ‘ਤੇ ਹਨ। ਦੱਸਿਆ ਜਾਂਦਾ ਹੈ ਕਿ ਦੁਨੀਆ ਵਿਚ ਕਿਸੇ ਹੋਰ ਸ਼ਹਿਰ ਦੇ ਮੁਕਾਬਲੇ  ਸਭ ਤੋਂ ਵੱਧ ਅਰਬਪਤੀ ਲੰਦਨ ਵਿਚ ਹਨ ਅਤੇ ਬ੍ਰਿਟੇਨ ਵਿਚ ਰਹਿ ਰਹੇ ਅਰਬਪਤੀਆਂ ਦੀ ਗਿਣਤੀ ਪਹਿਲੀ ਵਾਰ 100 ਤੋਂ ਉੱਪਰ ਪਹੁੰਚ ਗਈ ਹੈ। 
ਬ੍ਰਿਟੇਨ ਵਿਚ ਅਰਬਪਤੀਆਂ ਦੀ ਗਿਣਤੀ  104 ਹੈ ਅਤੇ ਉਨ੍ਹਾਂ ਦੀ ਕੁੱਲ ਅਰਬਪਤੀ 301 ਅਰਬ ਪੌਂਡ ਤੋਂ ਜ਼ਿਆਦਾ ਹੈ। ਬ੍ਰਿਟੇਨ ਦੀ ਰਾਜਧਾਨੀ ਲੰਦਨ ਵਿਚ  72 ਵਿਅਕਤੀ ਅਜਿਹੇ ਹਨਾ, ਜਿਨ੍ਹਾਂ ਕੋਲ ਇਕ ਅਰਬ ਪਾਊਂਡ  ਦੀ ਜਾਇਦਾਦ ਹੈ।

468 ad