ਬ੍ਰਿਟਿਸ਼ ਕੋਲੰਬੀਆ ਵਿਚ ਬਹੁ-ਵਿਆਹ ਤੇ ਛਿੜੀ ਬਹਿਸ

ਵੈਨਕੂਵਰ- ਬ੍ਰਿਟਿਸ਼ ਕੋਲੰਬੀਆ ਵਿਚ ਇਕ ਤੋਂ ਜ਼ਿਆਦਾ ਵਿਆਹ ਕਰਵਾਉਣ ਤੇ ਕਾਨੂੰਨ ਦੀ ਉਲੰਘਣਾ ਅਤੇ ਧਾਰਮਿਕ ਮਾਨਤਾਵਾਂ ਵਿਚਕਾਰ ਬਹਿਸ ਛਿੜ ਗਈ ਹੈ। ਕੈਨੇਡਾ ਵਿਚ Bus Accident2ਇਕ ਤੋਂ ਜ਼ਿਆਦਾ ਵਿਆਹ ਕਰਵਾਉਣਾ ਗੈਰ ਕਾਨੂੰਨ ਹੈ, ਜਦਕਿ ਕੁਝ ਫਿਰਕਿਆਂ ਵਿਚ ਬਹੁ-ਵਿਆਹ ਨੂੰ ਧਾਰਮਿਕ ਅਧਿਕਾਰ ਮੰਨਿਆ ਜਾਂਦਾ ਹੈ। ਹਾਲ ਹੀ ਵਿਚ ਦੋ ਵਿਅਕਤੀਆਂ ਨੂੰ ਇਕੋ ਸਮੇਂਕਈ ਵਿਆਹ ਕਰਵਾਉਣ ਦੇ ਦੋਸ਼ਾਂ ਤਹਿਤ ਚਾਰਜ ਕੀਤਾ ਗਿਆ ਸੀ। ਕੈਨੇਡਾ ਦੀ ਸੁਪਰੀਮ ਕੋਰਟ ਨੇ 2001 ਵਿਚ ਨਿਰਧਾਰਿਤ ਕੀਤਾ ਸੀ ਕਿ ਕਈ ਵਿਆਹਾਂ ਉਤੇ ਪਾਬੰਦੀ ਕੈਨੇਡਾ ਦੇ ਚਾਰਟਰ ਆਫ ਰਾਈਟਸ ਦੀ ਉਲੰਘਣਾ ਨਹੀਂ ਕਰਦਾ। ਪਰ ਕਾਨੂੰਨੀ ਮਾਹਿਰਾਂ ਦਾ ਕਹਿਣਾ ਹੇ ਕਿ ਇਸ ਦੇ ਨਾਲ ਅਜਿਹੀਆਂ ਸਮੱਸਿਆਵਾਂ ਨਾਲ ਨਜਿੱਠਣਾ ਮੁਸ਼ਕਿਲ ਹੋ ਜਾਵੇਗਾ। ਕੁਈਨਜ਼ ਯੂਨੀਵਰਸਿਟੀ ਦੇ ਕਾਨੂੰਨ ਦੇ ਪ੍ਰੋਫੈਸਰ ਨਿਕੋਲਸ ਬਾਲਾ ਦਾ ਕਹਿਣਾ ਹੈ ਕਿ ਕਾਨੂੰਨ ਇਸ ਦੀ ਇਜ਼ਾਜ਼ਤ ਨਹੀਂ ਦਿੰਦਾ ਕਿ ਕੋਈ ਵਿਅਕਤੀ ਇਕੋ ਸਮੇਂ ਕਈ ਪਤੀ ਅਤੇ ਪਤਨੀਆਂ ਰੱਖੇ। ਕਈ ਸਮਾਜ ਸੇਵੀਆਂ ਦੀ ਰਾਏ ਇਹ ਹੈ ਕਿ ਇਕ ਤੋਂ ਜ਼ਿਆਦਾ ਵਿਆਹਾਂ ਦੇ ਕਾਰਨ ਔਰਤਾਂ ਅਤੇ ਬੱਚਿਆਂ ਦੀ ਬੇਕਦਰੀ ਹੁੰਦੀ ਹੈ। ਹਾਲਾਂਕਿ ਇਸ ਦੋਸ਼ ਵਿਚ ਗ੍ਰਿਫਤਾਰ ਦੋ ਵਿਅਕਤੀਆਂ ਦੇ ਖਿਲਾਫ ਅਦਾਲਤ ਵਿਚ ਕੇਸ ਸਾਬਤ ਨਹੀਂ ਹੋ ਸਕਿਆ, ਪਰ ਬਹਿਸ ਜ਼ਰੂਰ ਛਿੜ ਗਈ ਹੈ।

468 ad