ਬੇੜੀਆ ਅਤੇ ਹੱਥਕੜੀਆਂ ਵਿਚ ਜਕੜ ਕੇ ਭਾਈ ਹਵਾਰਾ ਹੋਏ ਦਿੱਲੀ ਦੀ ਅਦਾਲਤ ਵਿਚ ਪੇਸ਼, ਖਾਲਿਸਤਾਨ ਜਿੰਦਾਬਾਦ ਦੇ ਨਾਹਰੇ ਲਗੇ

ਨੋਜੁਆਨਾਂ ਵਲੋਂ ਭਾਈ ਹਵਾਰਾ ਨੂੰ ਸਰੋਪਾ ਭੇਟ ਕੀਤਾ ਅਤੇ ਫੁਲਾਂ ਦੀ ਵਰਖਾ ਕੀਤੀ
Hawaraਨਵੀਂ ਦਿੱਲੀ ੨੯ ਨਵੰਬਰ (ਮਨਪ੍ਰੀਤ ਸਿੰਘ ਖਾਲਸਾ): ਬੀਤੇ ਦਿਨ ਦਿੱਲੀ ਦੀ ਇਕ ਅਦਾਲਤ ਵਿਚ ਦਿੱਲੀ ਪੁਲਿਸ ਫੋਰਸ ਦੀ ਸੱਖਤ ਸੁਰਖਿਆ ਹੇਠ ਬੱਬਰ ਖਾਲਸਾ ਇੰਟਰਨੈਸ਼ਨਲ ਦੇ ਖਾੜਕੂ ਭਾਈ ਜਗਤਾਰ ਸਿੰਘ ਹਵਾਰਾ ਨੂੰ ਐਫ ਆਈ ਆਰ ਨੰ. ੨੨੯/੦੫ ਅਲੀਪੁਰ ਥਾਣਾ ਧਾਰਾ ੧੨੦ ਬੀ, ੧੨੧ ਅਤੇ ੩੦੭ ਅਧੀਨ ਸਮੇਂ ਨਾਲੋ ਇਕ ਘੰਟੇ ਦੀ ਦੇਰੀ ਨਾਲ ਅਜ ਫਿਰ ਬੇੜੀਆਂ ਅਤੇ ਹੱਥਕੜੀਆਂ ਵਿਚ ਜਕੜ ਕੇ ਜੱਜ ਰੀਤਿਸ਼ ਸਿੰਘ ਦੀ ਅਦਾਲਤ ਵਿਚ ਪੇਸ਼ ਕੀਤਾ ਗਿਆ ।

ਧਿਆਨਦੇਣ ਯੋਗ ਹੈ ਕਿ ੧੦ ਨਵੰਬਰ ਦੇ ਸਰਬਤ ਖਾਲਸਾ ਵਿਚ ਭਾਈ ਹਵਾਰਾ ਨੂੰ ਜੱਥੇਦਾਰ ਥਾਪਣ ਮਗਰੋਂ ਭਾਈ ਹਵਾਰਾ ਦੀ ਇਹ ਪਹਿਲੀ ਪੇਸ਼ੀ ਸੀ ਜਿਸ ਕਰਕੇ ਅਦਾਲਤ ਵਿਚ ਭਾਈ ਹਵਾਰਾ ਨੂੰ ਮਿਲਣ ਵਾਲੇ ਗੁਰਮੁੱਖ ਸਜਣਾਂ ਦੇ ਭਾਰੀ ਇੱਕਠ ਨੂੰ ਦੇਖਦਿਆਂ ਹੋਇਆ ਦਿੱਲੀ ਪੁਲਿਸ ਵਲੋਂ ਸੱਖਤ ਸੁਰਖਿਆ ਦਾ ਇੰਤਜਾਮ ਕੀਤਾ ਗਿਆ ਸੀ ਤੇ ਕਿਸੇ ਨੂੰ ਵੀ ਭਾਈ ਹਵਾਰਾ ਨਾਲ ਮਿਲਣ ਨਹੀ ਦਿੱਤਾ ਗਿਆ ।

ਪੇਸ਼ੀ ਭੁਗਤ ਕੇ ਵਾਪਿਸ ਜਾਦੇਂ ਸਮੇਂ ਰੋਹ ਵਿਚ ਆਏ ਨੋਜੁਆਨਾਂ ਨੇ ਭਾਈ ਹਵਾਰਾ ਨੂੰ ਸਿਰੋਪਾ ਭੇਟ ਕੀਤਾ ਅਤੇ ਉਨ੍ਹਾਂ ਤੇ ਫੂਲਾਂ ਦੀ ਵਰਖਾ ਵੀ ਕੀਤੀ । ਪਰੰਤ ਕੂਝ ਨੋਜੁਆਨਾਂ ਨੇ ਖਾਲਿਸਤਾਨ ਜਿੰਦਾਬਾਦ ਦੇ ਨਾਹਰੇ ਲਾਉਣੇ ਸ਼ੁਰੂ ਕਰ ਦਿੱਤੇ ।
ਅਦਾਲਤ ਵਲੋ ਮਿਲੇ ਸਮੇਂ ਅਨੁਸਾਰ ਅਖੰਡ ਕੀਰਤਨੀ ਜੱਥਾ ਇੰਟਰਨੈਸ਼ਨਲ ਦੇ ਮੁੱਖੀ ਭਾਈ ਬਖਸ਼ੀਸ ਸਿੰਘ ਫਗਵਾੜਾ, ਮੁੱਖ ਬੁਲਾਰਾ ਭਾਈ ਆਰ.ਪੀ.ਸਿੰਘ ਅਤੇ ਭਾਈ ਗੁਰਮੀਤ ਸਿੰਘ ਬੋਬੀ ਨੇ ਭਾਈ ਹਵਾਰਾ ਨਾਲ ਮੁਲਾਕਾਤ ਕੀਤੀ । ਸਿੰਘਾਂ ਨਾਲ ਹੋਈ ਮੁਲਾਕਾਤ ਰਾਹੀ ਭਾਈ ਹਵਾਰਾ ਨੇ ਪੰਥਕ ਆਗੁਆਂ ਦੀ ਫੜੋਫੜਾਈ ਦੀ ਸਖਤ ਸ਼ਬਦਾਂ ਵਿਚ ਨਿਖੇਧੀ ਕੀਤੀ ਤੇ ਕਿਹਾ ਕਿ ਸਮੇਂ ਦੀ ਸਰਕਾਰ ਜੁਲਮ ਕਰਨ ਵਿਚ ਸਾਰੀ ਹਦਾਂ ਟੱਪ ਰਹੀ ਹੈ । ਉਨ੍ਹਾਂ ਕਿਹਾ ਕਿ ਸਮੂਹ ਪੰਥਕ ਜੱਥੇਬੰਦੀਆਂ ਦਾ ਫਰਜ਼ ਬਣਦਾ ਹੈ ਕਿ ਇਨ੍ਹਾ ਦੀ ਰਿਹਾਈ ਲਈ ਇਕ ਮੁਹਿੰਮ ਚਲਾ ਕੇ ਬਿਨਾਂ ਕਿਸੇ ਸ਼ਰਤ ਤੋਂ ਇਨ੍ਹਾ ਨੂੰ ਜਲਦ ਤੋਂ ਜਲਦ ਰਿਹਾ ਕਰਵਾਇਆ ਜਾਏ ।

ਭਾਈ ਹਵਾਰਾ ਨੂੰ ਮਿਲਣ ਲਈ  ਭਾਈ ਬਖਸ਼ੀਸ ਸਿੰਘ ਫਗਵਾੜਾ, ਭਾਈ ਆਰ ਪੀ ਸਿੰਘ ਚੰਡੀਗੜ, ਭਾਈ ਚਰਨਪ੍ਰੀਤ ਸਿੰਘ, ਭਾਈ ਗੁਰਮੀਤ ਸਿੰਘ ਬੋਬੀ, ਭਾਈ ਗੁਰਪ੍ਰੀਤ ਸਿੰਘ ਅਕਾਲ ਚੈਨਲ, ਭਾਈ ਚਮਨ ਸਿੰਘ ਸ਼ਾਹਪੁਰਾ, ਭਾਈ ਮਨਪ੍ਰੀਤ ਸਿੰਘ ਖਾਲਸਾ, ਭਾਈ ਹਰਮਿੰਦਰ ਸਿੰਘ ਅਤੇ ਹੋਰ ਬਹੁਤ ਸਾਰੇ ਗੁਰਮੁੱਖ ਸੱਜਣ ਪਹੁੰਚੇ ਹੋਏ ਸਨ । ਭਾਈ ਹਵਾਰਾ ਦੇ ਮਾਮਲੇ ਦੀ ਅਗਲੀ ਸੁਣਵਾਈ ੫ ਦਸੰਬਰ ਨੂੰ ਹੋਵੇਗੀ ।

468 ad

Submit a Comment

Your email address will not be published. Required fields are marked *