ਬੇਰਹਿਮ ਲੁਧਿਆਣਾ ਪੁਲਿਸ ਦਾ ਕਾਰਨਾਮਾ

4ਲੁਧਿਆਣਾ: ਪੁਲਿਸ ਨੇ ਇੱਕ ਮੋਟਰਸਾਈਕਲ ਸਵਾਰ ਨੂੰ ਫੜ ਕੇ ਸਰੇਆਮ ਬੁਰੀ ਤਰਾਂ ਕੁੱਟਿਆ। ਉਸ ਦਾ ਕਸੂਰ ਇੰਨਾ ਸੀ ਕਿ ਚਲਾਣ ਹੋਣ ਡਰੋਂ ਮੋਟਰਸਾਈਕਲ ਭਜਾਇਆ ਸੀ। ਪੁਲਿਸ ਨੇ ਉਸ ‘ਤੇ ਖੂਬ ਡਾਂਗਾ ਵਰਾਈਆਂ। ਪੂਰੀ ਘਟਨਾ ਦਾ ਵੀਡੀਓ ਸਾਹਮਣੇ ਆਉਣ ‘ਤੇ ਮਹਿਕਮੇ ਦੇ ਉੱਚ ਅਧਿਕਾਰੀ ਕਾਰਵਾਈ ਕਰਨ ਦੀ ਗੱਲ ਕਰਨ ਲੱਗੇ ਹਨ।ਦਰਅਸਲ ਪੁਲਿਸ ਦੇ ਨਾਕੇ ‘ਤੇ ਚਲਾਨ ਹੋਣ ਡਰੋਂ ਭੱਜਣ ਵਾਲੇ ਲੜਕੇ ਨੂੰ ਕੁਝ ਦੂਰੀ ‘ਤੇ ਹੀ ਦਬੋਚ ਲਿਆ ਗਿਆ। ਪਰ ਇਸ ਤੋਂ ਬਾਅਦ ਪੁਲਿਸ ਵਾਲਿਆਂ ਨੇ ਉਸ ‘ਤੇ ਅਜਿਹੀ ਜਾਲਿਮਾਨਾ ਕਾਰਵਾਈ ਕੀਤੀ ਕਿ ਹਰ ਕੋਈ ਹੈਰਾਨ ਰਹਿ ਜਾਵੇ। ਪੁਲਿਸ ਵਾਲਿਆਂ ਨੇ ਉਸ ਤੇ ਆਉਂਦੇ ਹੀ ਕੁਟਾਪਾ ਚੜਾਉਣਾ ਸ਼ੁਰੂ ਕਰ ਦਿੱਤਾ। ਇੱਕ ਪੁਲਿਸ ਵਾਲੇ ਨੇ ਥੱਪੜ ਵਰਾਏ ਤਾਂ ਦੂਜੇ ਨੇ ਡਾਂਗਾ ਵਰਾਉਣੀਆਂ ਸ਼ੁਰੂ ਕਰ ਦਿੱਤੀਆਂ।ਇਹਨਾਂ ਪੁਲਿਸ ਵਾਲਿਆਂ ਦਾ ਇਹ ਕਾਰਨਾਮਾ ਉੱਥੇ ਮੌਜੂਦ ਕਿਸੇ ਹੋਰ ਵਿਅਕਤੀ ਨੇ ਆਪਣੇ ਮੋਬਾਈਲ ‘ਚ ਰਿਕਾਰਡ ਕਰ ਲਿਆ। ਹੁਣ ਇਹ ਵੀਡੀਓ ਸਾਹਮਣੇ ਆਉਣ ਮਗਰੋਂ ਪੁਲਿਸ ਦੇ ਉਚ ਅਧਿਕਾਰੀ ਜਿੰਮੇਵਾਰ ਪੁਲਿਸ ਵਾਲਿਆਂ ‘ਤੇ ਕਾਰਵਾਈ ਕਰਨ ਦਾ ਭਰੋਸਾ ਦੇ ਰਹੇ ਹਨ। ਦਾਅਵਾ ਕੀਤਾ ਜਾ ਰਿਹਾ ਹੈ ਕਿ ਵੀਡੀਓ ਦੀ ਜਾਂਚ ਕਰ ਸੱਚ ਸਾਹਮਣੇ ਆਉਣ ‘ਤੇ ਕਿਸੇ ਨੂੰ ਬਖਸ਼ਿਆ ਨਹੀਂ ਜਾਵੇਗਾ।

468 ad

Submit a Comment

Your email address will not be published. Required fields are marked *