ਬੇਰਹਿਮ ਟੀਚਰ ਦਾ ਕਾਰਾ, ਗਸ਼ ਖਾ ਜ਼ਮੀਨ ‘ਤੇ ਡਿਗਿਆ ਮਾਸੂਮ

ਹੁਸ਼ਿਆਰਪੁਰ-ਹੁਸ਼ਿਆਰਪੁਰ ‘ਚ ਇਕ ਟੀਚਰ ਨੇ ਸਕੂਲ ਦੇ ਬੱਚੇ ਨੂੰ ਇੰਨੀ ਜ਼ਿਆਦਾ ਬੇਰਹਿਮੀ ਨਾਲ ਕੁੱਟਿਆ ਕਿ ਬੱਚਾ ਗਸ਼ ਖਾ ਕੇ ਜ਼ਮੀਨ ‘ਤੇ ਡਿਗ ਪਿਆ ਅਤੇ ਬੇਹੋਸ਼ ਹੋ ਗਿਆ। ਭਾਵੇਂ ਹੀ ਪੰਜਾਬ ਸਰਕਾਰ ਨੇ ਸਕੂਲਾਂ ‘ਚ ਪੜ੍ਹਨ ਵਾਲੇ ਬੱਚਿਆਂ ਨੂੰ ਕਿਸੇ ਤਰ੍ਹਾਂ ਦੀ ਸਰੀਰਕ ਸਜ਼ਾ ਦੇਣ ‘ਤੇ ਰੋਕ ਲਗਾ ਦਿੱਤੀ ਹੈ ਪਰ ਕੁਝ ਅਧਿਆਪਕਾਂ ਦੇ ਕੰਨਾਂ ‘ਤੇ ਅਜੇ ਵੀ ਜੂੰ Teacherਨਹੀਂ ਸਰਕਦੀ ਅਤੇ ਉਹ ਬੇਰਹਿਮੀ ਨਾਲ ਬੱਚਿਆਂ ਨੂੰ ਕੁੱਟਦੇ ਹਨ।
ਹੁਸ਼ਿਆਰਪੁਰ ਦੇ ਸੁੰਦਰ ਨਗਰ ਦੇ ਮੁਹੱਲੇ ਬਾਜ਼ੀਗਰ ਦੇ ਰਹਿਣ ਵਾਲੇ ਇਕ ਬੱਚਾ ਸਾਹਿਲ ਦੂਜੀ ਜਮਾਤ ਦਾ ਵਿਦਿਆਰਥੀ ਹੈ। ਉਸ ਨੂੰ ਉਸ ਦੇ ਅਧਿਆਪਕ ਨੇ ਇੰਨੀ ਬੇਦਰਦੀ ਨਾਲ ਕੁੱਟਿਆ ਕਿ ਬੱਚਾ ਬੇਹੋਸ਼ ਹੋ ਗਿਆ। ਬੇਹੋÎਸ਼ੀ ਦੀ ਹਾਲਤ ‘ਚ ਬੱਚੇ ਨੂੰ ਉਸ ਦੇ ਪਰਿਵਾਰ ਵਾਲੇ ਸਿਵਲ ਹਸਪਤਾਲ ਲੈ ਗਏ। ਬੱਚਾ ਹਸਪਤਾਲ ‘ਚ ਅਜੇ ਤੱਕ ਬੇਹੋਸ਼ ਪਿਆ ਹੈ। 
ਸਾਹਿਲ ਦੇ ਪਿਤਾ ਦਾ ਕਹਿਣਾ ਹੈ ਕਿ ਇਸ ਅਧਿਆਪਕ ਨੇ ਪਹਿਲਾਂ ਵੀ ਬੱਚੇ ਨੂੰ ਕੁੱਟਿਆ ਹੈ, ਜਿਸ ਦੀ ਸ਼ਿਕਾਇਤ ਉਨ੍ਹਾਂ ਨੇ ਪ੍ਰਿੰਸੀਪਲ ਨੂੰ ਕੀਤੀ ਸੀ ਪਰ ਫਿਰ ਵੀ ਦੋਸ਼ੀ ਅਧਿਆਪਕ ਨੇ ਬੱਚਿਆਂ ਨੂੰ ਕੁੱਟਣਾ ਨਹੀਂ ਛੱਡਿਆ। ਹਸਪਤਾਲ ‘ਚ ਮੌਜੂਦ ਡਾਕਟਰਾਂ ਨੇ ਦੱਸਿਆ ਕਿ ਬੱਚੇ ਨੂੰ ਬੁਰੀ ਤਰ੍ਹਾਂ ਕੁੱਟਿਆ ਗਿਆ ਹੈ ਅਤੇ ਬੱਚੇ ਦੀ ਹਾਲਤ ਕਾਫੀ ਨਾਜ਼ੁਕ ਬਣੀ ਹੋਈ ਹੈ। ਇਸ ਬਾਰੇ ਜਦੋਂ ਜ਼ਿਲਾ ਐਲੀਮੈਂਟਰੀ ਮੋਹਨ ਸਿੰਘ ਲੇਹੀਲ ਨੂੰ ਪੁੱਛਿਆ ਗਿਆ ਤਾਂ ਉਨ੍ਹਾਂ ਨੇ ਕਿਹਾ ਕਿ ਦੋਸ਼ੀ ਅਧਿਆਪਕ ਦੇ ਖਿਲਾਫ ਬਣਦੀ ਕਾਰਵਾਈ ਕੀਤੀ ਜਾਵੇਗੀ।

468 ad