ਬੇਟਾ ਅੱਗ ‘ਚ ਸੜ ਰਿਹਾ ਸੀ, ਮਾਂ ਬਣਾ ਰਹੀ ਸੀ ਵੀਡੀਓ

ਨਿਊਯਾਰਕ—ਮਾਂ-ਬੇਟੇ ਦਾ ਰਿਸ਼ਤਾ ਸਭ ਤੋਂ ਅਨਮੋਲ ਹੁੰਦਾ ਹੈ। ਮਾਂ ਬੱਚੇ ਨੂੰ ਦੁਨੀਆ ‘ਤੇ ਲੈ ਕੇ ਆਉਂਦੀ  ਹੈ ਅਤੇ ਉਸ ਦੀਆਂ ਦੁਆਵਾਂ ਵਿਚ ਅਜਿਹਾ ਅਸਰ ਹੁੰਦਾ ਹੈ ਕਿ ਉਹ ਆਪਣੇ Mother Videoਬੱਚੇ ਨੂੰ ਮੌਤ ਦੇ ਮੂੰਹ ‘ਚੋਂ ਵੀ ਖੋਹ ਲੈਂਦੀ ਹੈ ਪਰ ਉਹ ਮਾਂ ਕਿਹੋ ਜਿਹੀ ਹੋਵੇਗੀ, ਜਿਸ ਨੇ ਆਪਣੇ ਅੱਗ ਵਿਚ ਸੜ ਰਹੇ ਬੱਚੇ ਦੀ ਵੀਡੀਓ ਬਣਾਈ। ਅਮਰੀਕਾ ਦੇ ਸ਼ਹਿਰ ਚਾਰਲੋਟ ਵਿਚ ਪੁਲਸ ਨੇ ਇਕ ਮਹਿਲਾ ਨੂੰ ਗ੍ਰਿਫਤਾਰ ਕੀਤਾ ਹੈ, ਜਿਸ ਨੇ ਆਪਣੇ ਬੇਟੇ ਨੂੰ ਪਹਿਲਾਂ ਤਾਂ ਅੱਗ ਲਗਾਉਣ ਲਈ ਉਤਸ਼ਾਹਤ ਕੀਤਾ ਅਤੇ ਬਾਅਦ ਵਿਚ ਉਸ ਦੀ ਰਿਕਾਰਡਿੰਗ ਵੀ ਕੀਤੀ। ਇਹ ਮਾਮਲਾ ਇਨ੍ਹੀਂ ਦਿਨੀਂ ਫੇਸਬੁੱਕ ‘ਤੇ ਚੱਲ ਰਹੇ ਇਕ ਫਾਇਰ ਚੈਲੈਂਜ ਜੁੜਿਆ ਹੈ। 
ਇਸ ਚੈਲੇਂਜ ਵਿਚ ਲੋਕਾਂ ਨੂੰ ਖੁਦ ਨੂੰ ਸਾੜਨ ਦੀ ਵੀਡੀਓ ਪੋਸਟ ਕਰਨ ਲਈ ਉਕਸਾਇਆ ਜਾਂਦਾ ਹੈ। 41 ਸਾਲਾ ਮਹਿਲਾ ਜੇਨੀ ਲਾਚੇਲ ਟੇਲੀ ਨੇ ਨਾ ਸਿਰਫ ਆਪਣੇ ਬੇਟੇ ਨੂੰ ਇਸ ਖਤਰਨਾਕ ਮੁਹਿੰਮ ਦਾ ਹਿੱਸਾ ਬਣਨ ਲਈ ਉਤਸ਼ਾਹਤ ਕੀਤਾ ਸਗੋਂ ਉਸ ਨੇ ਆਪਣੇ ਬੇਟੇ ਨੂੰ ਖੁਦ ਅੱਗ ਲਗਾਈ ਅਤੇ ਉਸ ਦੇ ਸੜਨ ਦੀ ਵੀਡੀਓ ਬਣਾਈ।
ਇਸ ਦੌਰਾਨ ਬੱਚੇ ਦੀ ਛਾਤੀ, ਗਰਦਨ ਦਾ ਕੁਝ ਹਿੱਸਾ ਸੜ ਗਿਆ ਹੈ। ਪੁਲਸ ਨੇ ਦੱਸਿਆ ਕਿ ਫੇਸਬੁੱਕ ਨੇ ਆਪਣੀ ਵੈੱਬਸਾਈਟ ਤੋਂ ਫਾਇਰ ਚੈਲੇਂਜ ਨਾਲ ਜੁੜੀਆਂ ਵੀਡੀਓਜ਼ ਹਟਾ ਦਿੱਤੀਆਂ ਹਨ।

468 ad