ਬੀ. ਸੀ. ਸਰਕਾਰ ਨੇ ਚੀਨੀ ਭਾਈਚਾਰੇ ਕੋਲੋਂ ਮੰਗੀ ਮੁਆਫ਼ੀ

ਸਰੀ—ਬੀ.  ਸੀ. ਸਰਕਾਰ ਨੇ ਅਤੀਤ ਵਿਚ ਸੂਬੇ ਦੀਆਂ ਸਰਕਾਰਾਂ ਵੱਲੋਂ ਅਪਣਾਈਆਂ ਗਈਆਂ ਨਸਲਵਾਦੀ ਨੀਤੀਆਂ ਲਈ ਕੈਨੇਡਾ ਵੱਸਦੇ BC Govtਚੀਨੀ ਭਾਈਚਾਰੇ ਕੋਲੋਂ ਮੁਆਫ਼ੀ ਮੰਗੀ ਹੈ। ਬੀ. ਸੀ. ਦੀ ਪ੍ਰੀਮੀਅਰ ਕ੍ਰਿਸਟੀ ਕਲਾਰਕ ਨੇ ਵਿਕਟੋਰੀਆ ਵਿਧਾਨ ਸਭਾ ਵਿਚ ਪਿਛਲੀਆਂ ਸਰਕਾਰਾਂ ਵੱਲੋਂ ਕੀਤੀਆ ਗਈਆਂ ਇਤਿਹਾਸਕ ਗਲਤੀਆਂ ਲਈ ਮੁਆਫੀ ਮੰਗਦਿਆਂ ਸਵੀਕਾਰ ਕੀਤਾ ਹੈ ਕਿ ਚੀਨੀ ਭਾਈਚਾਰੇ ਨਾਲ ਪਿਛਲੀਆਂ ਸਦੀਆਂ ਵਿਚ ਵਧੀਕੀਆਂ ਹੁੰਦੀਆਂ ਰਹੀਆਂ ਹਨ। ਸਦਨ ਵਿਚ ਬੋਲਦਿਆਂ ਪ੍ਰੀਮੀਅਰ ਕਲਾਰਕ ਨੇ ਕਿਹਾ ਕਿ ਅਜਿਹੀਆਂ ਪੱਖਪਾਤੀ ਨੀਤੀਆਂ ਅਤੇ ਨਸਲਵਾਦੀ ਕਾਨੂੰਨਾਂ ਦੀ ਵਰਤਮਾਨ ਬ੍ਰਿਟਿਸ਼ ਕੋਲੰਬੀਆਂ ਵਿਚ ਕੋਈ ਥਾਂ ਨਹੀਂ ਹੈ। ਇਨ੍ਹਾਂ ਨੂੰ ਬਰਦਾਸ਼ਤ ਨਹੀਂ ਕੀਤਾ ਜਾ ਸਕਦਾ ਅਤੇ ਉਹ ਸਮੁੱਚੇ ਸਦਨ ਅਤੇ ਬ੍ਰਿਟਿਸ਼ ਕੋਲੰਬੀਅਨਜ਼ ਦੀ ਵੱਲੋਂ ਇਨ੍ਹਾਂ ਗਲਤੀਆਂ ਲਈ ਮੁਆਫੀ ਮੰਗਦੇ ਹਨ । ਚੀਨੀ ਭਾਈਚਾਰੇ ਵੱਲੋਂ ਮੁਲਕ ਦੀ ਸਮਾਜਿਕ ਤੇ ਸੱਭਿਆਚਾਰਕ ਤਰੱਕੀ ਤੋਂ ਇਲਾਵਾ ਆਰਥਿਕ ਖੁਸ਼ਹਾਲੀ ਵਿਚ ਪਾਏ ਯੋਗਦਾਨ ਦੀ ਸ਼ਲਾਘਾ ਕਰਦਿਆਂ ਪ੍ਰੀਮੀਅਰ ਕਲਾਰਕ ਨੇ ਕਿਹਾ ਕਿ ਅਜਿਹਾ ਯਕੀਨੀ ਬਣਾਇਆ ਜਾਵੇਗਾ ਕਿ ਭਵਿੱਖ ਵਿਚ ਅਜਿਹਾ ਫਿਰ ਕਦੇ ਨਾ ਵਾਪਰੇ ।     ਦੱਸਣਯੋਗ ਹੈ ਕਿ 1880 ਵਿਚ ਕੈਨੇਡਾ ਵਿਚ ਰੇਲਵੇ ਲਾਈਨਾਂ ਵਿਛਾਉਣ ਲਈ ਹਜ਼ਾਰਾਂ ਚੀਨੀ ਕਾਮੇ ਕੈਨੇਡਾ ਆਏ ਸਨ, ਪਰੰਤੂ ਪੰਜ ਸਾਲ ਬਾਅਦ ਰੇਲਵੇ ਲਾਈਨਾਂ ਦਾ ਕੰਮ ਪੂਰਾ ਕਰ ਲੈਣ ਮਗਰੋਂ ਤੱਤਕਾਲੀਨ ਬੀ. ਸੀ. ਸਰਕਾਰਾਂ ਨੇ ਚੀਨੀ ਅਵਾਸੀਆਂ ਦੀ ਕੈਨੇਡਾ ਆਮਦ ‘ਤੇ ਪ੍ਰਤੀ ਵਿਅਕਤੀ 50 ਡਾਲਰ ‘ਹੈੱਡ ਟੈਕਸ’ ਲਗਾ ਦਿੱਤਾ ਸੀ ਜੋ ਬਾਅਦ ਵਿਚ 1905 ਵਿੱਚ ਵਧਾ ਕੇ 500 ਡਾਲਰ ਕਰ ਦਿੱਤਾ ਗਿਆ ਸੀ। 1947 ਤੱਕ ਅਜਿਹੀਆਂ ਪੱਖਪਾਤੀ ਨੀਤੀਆਂ ਦਾ ਅਸਰ ਸਪੱਸ਼ਟ ਦੇਖਣ ਨੂੰ ਮਿਲਦਾ ਰਿਹਾ ਹੈ, ਬੀ. ਸੀ. ਸਰਕਾਰ ਵੱਲੋਂ ਸਦਨ ਵਿਚ ਮੰਗੀ ਮੁਆਫ਼ੀ ਦਾ ਵਿਰੋਧੀ ਧਿਰ ਨਿਊ ਡੈਮੋਕਰੇਟਸ ਤੋਂ ਇਲਾਵਾ ਗਰੀਨ ਪਾਰਟੀ ਅਤੇ ਆਜ਼ਾਦ ਵਿਧਾਇਕਾਂ ਵੱਲੋਂ ਸਮਰਥਨ ਕੀਤਾ ਗਿਆ ਹੈ ਪਰੰਤੂ ਚੀਨੀ ਭਾਈਚਾਰੇ ਨੂੰ ਮੁਆਵਜ਼ਾ ਦੇਣ ਦਾ ਕੋਈ ਐਲਾਨ ਨਹੀਂ ਕੀਤਾ ਗਿਆ । ਪ੍ਰਧਾਨ ਮੰਤਰੀ ਸਟੀਫਨ ਹਾਰਪਰ ਕੈਨੇਡਾ ਦੀ ਫੈਡਰਲ ਸਰਕਾਰ ਵੱਲੋਂ ਚੀਨੀ ਭਾਈਚਾਰੇ ਕੋਲੋਂ 2006 ਵਿਚ ਪਹਿਲਾਂ ਹੀ ਮੁਆਫੀ ਮੰਗ ਚੁੱਕੇ ਹਨ।

468 ad