ਬੀ. ਸੀ. ਵਿਚ ਢੱਕ-ਦੂਹੜੇ ਗਿਰੋਹ ਸਰਗਰਮ

ਵੈਨਕੂਵਰ—ਕੈਨੇਡਾ ਦੇ ਬੀ. ਸੀ. ਸੂਬੇ ਵਿਚ ਢੱਕ-ਦੂਹੜੇ ਗਿਰੋਹ ਦੇ ਚੋਟੀ ਦੇ ਮੈਂਬਰਾਂ ਦੇ ਕਤਲ ਅਤੇ ਗ੍ਰਿਫ਼ਤਾਰੀਆਂ ਦੇ ਬਾਵਜੂਦ ਇਹ ਗਿਰੋਹ ਸਰਗਰਮ ਦੱਸਿਆ ਜਾ ਰਿਹਾ ਹੈ । Crimeਬੀ. ਸੀ. ਦੀ ਕੰਬਾਇਨਡ ਫੋਰਸਿਜ਼ ਇਨਫੋਰਸਮੈਂਟ ਯੂਨਿਟ ਦੇ ਸਾਰਜੈਂਟ ਲਿੰਡਸੇ ਹੋਟਨ ਦਾ ਕਹਿਣਾ ਹੈ ਕਿ ਢੱਕ-ਦੂਹੜੇ ਗਿਰੋਹ ਦੇ ਗੁਰਮੀਤ ਢੱਕ, ਸੁੱਖ ਅਤੇ ਸੰਦੀਪ ਦੂਹੜੇ ਦੇ ਵੱਖ-ਵੱਖ ਵਾਰਦਾਤਾਂ ਵਿਚ ਕਤਲ ਹੋਣ ਤੋਂ ਬਾਅਦ ਵੀ ਇਸ ਗਰੁੱਪ ਦੇ ਮੈਂਬਰ ਗਿਰੋਹ ਨਾਲ ਜੁੜੀਆਂ ਗਤੀਵਿਧੀਆਂ ਨੂੰ ਅੰਜ਼ਾਮ ਦੇ ਰਹੇ ਹਨ । ਹਾਲ ਹੀ ਵਿਚ ਪੁਲਸ ਨੇ ਇਕ ਕਿਲੋ ਕੋਕੀਨ ਜ਼ਬਤ ਕੀਤੀ ਹੈ । ਪੁਲਸ ਨੇ ਫੜੇ ਗਏ ਨਸ਼ੇ ਦੀਆਂ ਤਾਰਾਂ ਢੱਕ-ਦੂਹੜੇ ਗਿਰੋਹ ਨਾਲ ਜੁੜੀਆਂ ਦੱਸੀਆਂ ਹਨ । ਪੁਲਸ ਮੁਤਾਬਕ ਇਸ ਸਿਲਸਲੇ ਵਿਚ ਫੜੇ ਗਏ ਦੋ ਸ਼ੱਕੀਆਂ ਵਿਚੋਂ ਵੈਨਕੂਵਰ ਦਾ ਰਹਿਣ ਵਾਲਾ ਇਕ ਨੌਜਵਾਨ ਢੱਕ-ਦੂਹੜੇ ਗਿਰੋਹ ਦਾ ਮੈਂਬਰ ਰਿਹਾ ਹੈ ਜਦਕਿ ਦੂਜਾ ਵਿਕਟੋਰੀਆ ਅਤੇ ਨਨਾਈਮੋ ਵਿਚ ਨਸ਼ਿਆਂ ਦੀ ਸਪਲਾਈ ਵਿਚ ਸ਼ਾਮਲ ਰਿਹਾ ਹੈ । ਚੇਤੇ ਰਹੇ ਕੁਝ ਸਾਲ ਪਹਿਲਾਂ ਤੋਂ ਲੋਅਰ ਮੈਨਲੈਂਡ ਵਿਚ ਵੱਖ-ਵੱਖ ਗਿਰੋਹਾਂ ਦੀ ਆਪਸੀ ਰੰਜਿਸ਼ ਦੇ ਚਲਦਿਆਂ ਦਰਜਨਾਂ ਪੰਜਾਬੀ ਨੌਜਵਾਨ ਗਿਰੋਹ ਹਿੰਸਾਂ ਦੀ ਭੇਟ ਚੜ੍ਹ ਕੇ ਆਪਣੀਆਂ ਜਾਨਾਂ ਗੁਆ ਚੁੱਕੇ ਹਨ।

468 ad