ਬੀਬੀ ਪੁੱਜੀ ਹਾਈਕੋਰਟ,ਕਹਿੰਦੀ ਸਜਾ ਤੇ ਲਗਾਈ ਜਾ ਰੋਕ ਲੜਨੀ ਹੈ 2017 ਦੀ ਚੋਣ

1ਚੰਡੀਗੜ੍ਹ, 3 ਮਈ ( ਜਗਦੀਸ਼ ਬਾਮਬਾ  )ਆਪਣੀ ਧੀ ਦੇ ਕਤਲ ਮਾਮਲੇ ‘ਚ ਭੁਲੱਥ ਤੋਂ ਵਿਧਾਇਕ ਬੀਬੀ ਜਾਗੀਰ ਕੌਰ ਨੇ ਹਾਈਕੋਰਟ ਦਾ ਦਰਵਾਜ਼ਾ ਖੜ੍ਹਕਾਇਆ ਹੈ। ਬੀਬੀ ਜਾਗੀਰ ਕੌਰ ਨੇ ਸੋਮਵਾਰ ਨੂੰ ਹਾਈਕੋਰਟ ‘ਚ ਅਪੀਲ ਦਾਇਰ ਕੀਤੀ ਕਿ ਧੀ ਦੇ ਕਤਲ ਸੰਬੰਧੀ ਉਨ੍ਹਾਂ ਨੂੰ ਸੀ. ਬੀ. ਆਈ. ਅਦਾਲਤ ‘ਚੋਂ ਮਿਲੀ 5 ਸਾਲ ਦੀ ਸਜ਼ਾ ‘ਤੇ ਰੋਕ ਲਗਾਈ ਜਾਵੇ ਤਾਂ ਕਿ ਉਹ 2017 ‘ਚ ਹੋਣ ਵਾਲੀਆਂ ਪੰਜਾਬ ਵਿਧਾਨ ਸਭਾ ਚੋਣ ਸਕਣ। ਜ਼ਿਕਰਯੋਗ ਹੈ ਕਿ ਬਾਦਲ ਕੈਬਨਿਟ ਦੀ ਇਕ ਮਾਤਰ ਮਹਿਲਾ ਮੰਤਰੀ ਬੀਬੀ ਜਾਗੀਰ ਕੌਰ ਨੂੰ ਉਨ੍ਹਾਂ ਦੀ 19 ਸਾਲਾ ਬੇਟੀ ਹਰਪ੍ਰੀਤ ਕੌਰ ਦੇ ਕਤਲ ਮਾਮਲੇ ‘ਚ ਪਟਿਆਲਾ ਦੀ ਸਪੈਸ਼ਲ ਸੀ. ਬੀ. ਆਈ. ਅਦਾਲਤ ਨੇ ਦੋਸ਼ੀ ਠਹਿਰਾਇਆ ਸੀ, ਜਿਸ ਤੋਂ ਬਾਅਦ ਉਨ੍ਹਾਂ ਨੂੰ 5 ਸਾਲ ਦੀ ਸਜ਼ਾ ਸੁਣਾਈ ਗਈ। ਸੀ. ਬੀ. ਆਈ. ਦੀ ਚਾਰਜਸ਼ੀਟ ਮੁਤਾਬਕ ਜਾਗੀਰ ਕੌਰ ਦੀ ਧੀ ਹਰਪ੍ਰੀਤ ਕੌਰ ਨੇ ਘਰੋਂ ਭੱਜ ਕੇ ਆਪਣੇ ਪ੍ਰੇਮੀ ਕਮਲਜੀਤ ਨਾਲ ਚੋਰੀ-ਛਿਪੇ ਵਿਆਹ ਕਰਾ ਲਿਆ ਸੀ। ਇਹ ਗੱਲ ਬੀਬੀ ਜਾਗੀਰ ਕੌਰ ਦੀ ਬਰਦਾਸ਼ਤ ਤੋਂ ਬਾਹਰ ਸੀ। ਉਸ ਵੇਲੇ ਬੀਬੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਪ੍ਰਧਾਨ ਸੀ। ਆਪਣੀ ਇੱਜ਼ਤ ‘ਤੇ ਬਣਦੀ ਦੇਖ ਬੀਬੀ ਨੇ ਪਹਿਲਾਂ ਤਾਂ ਹਰਪ੍ਰੀਤ ਕੌਰ ‘ਤੇ ਕਮਲਜੀਤ ਤੋਂ ਵੱਖ ਰਹਿਣ ਦਾ ਦਬਾਅ ਪਾਇਆ ਪਰ ਜਦੋਂ ਉਹ ਨਹੀਂ ਮੰਨੀ ਤਾਂ ਉਸ ਨੂੰ ਜ਼ਬਰਨ ਫਗਵਾੜਾ ਦੇ ਇਕ ਫਾਰਮ ਹਾਊਸ ‘ਚ ਰੱਖਿਆ ਗਿਆ, ਜਿੱਥੇ ਖਾਣੇ ‘ਚ ਪੇਸਟੀਸਾਈਡ ਦੇ ਕੇ ਹਰਪ੍ਰੀਤ ਦਾ ਕਤਲ ਕੀਤਾ ਗਿਆ। ਮੌਤ ਦੇ ਸਮੇਂ ਹਰਪ੍ਰੀਤ ਗਰਭਵਤੀ ਸੀ। ਫਿਰ ਹਰਪ੍ਰੀਤ ਦੇ ਪ੍ਰੇਮੀ ਕਮਲਜੀਤ ਦੀ ਸ਼ਿਕਾਇਤ ‘ਤੇ ਹਾਈਕੋਰਟ ਨੇ ਇਸ ਮਾਮਲੇ ਦੀ ਸੀ. ਬੀ. ਆਈ. ਜਾਂਚ ਦੇ ਹੁਕਮ ਦਿੱਤੇ ਸਨ, ਜਿਸ ਤੋਂ ਬਾਅਦ ਬੀਬੀ ਨੂੰ 5 ਸਾਲ ਦੀ ਕੈਦ ਦੀ ਸਜ਼ਾ ਸੁਣਾਈ ਗਈ ਸੀ।

468 ad

Submit a Comment

Your email address will not be published. Required fields are marked *