ਬੀਬੀ ਜਗੀਰ ਕੌਰ ਹੋਈ ਹਾਦਸੇ ਦਾ ਸ਼ਿਕਾਰ, ਹਸਪਤਾਲ ‘ਚ ਭਰਤੀ

ਪਟਿਆਲਾ: ਪਟਿਆਲਾ ਤੋਂ ਇਕ ਖਾਸ ਖਬਰ ਆ ਰਹੀ ਹੈ ਜਿਸ ਵਿਚ ਅਕਾਲੀ ਦਲ ਦੀ ਆਗੂ ਬੀਬੀ ਜਗੀਰ ਕੌਰ ਦੀ ਕਾਰ ਦਾ ਹਾਦਸਾਗ੍ਰਸਤ ਹੋਣ ਦਾ ਸਮਾਚਾਰ ਮਿਲਿਆ ਹੈ, Jagir Kaurਜਿਸ ਵਿਚ ਉਨ੍ਹਾਂ ਨੂੰ ਮਾਮੂਲੀ ਸੱਟਾਂ ਲੱਗੀਆਂ ਹਨ ਅਤੇ ਉਨ੍ਹਾਂ ਨੂੰ ਇਲਾਜ ਲਈ ਪਟਿਆਲਾ ਦੇ ਕੋਲੰਬੀਆ ਹਸਪਤਾਲ ਵਿਚ ਭਰਤੀ ਕਰਵਾਇਆ ਗਿਆ ਹੈ। ਮਿਲੀ ਜਾਣਕਾਰੀ ਮੁਤਾਬਕ ਹਾਦਸਾ ਪਟਿਆਲਾ ਦੇ ਭਾਦਸੋ ਰੋਡ ‘ਤੇ ਗੁਨਤਾਜ ਪੈਲੇਸ ਨੇੜੇ ਹੋਇਆ ਜਦੋਂ ਬੀਬੀ ਜਗੀਰ ਕੌਰ ਆਪਣੀ ਕਾਰ ਵਿਚ ਸਵਾਰ ਹੋ ਕੇ ਕਿਤੇ ਜਾ ਰਹੇ ਸਨ। ਹਾਦਸੇ ਵਿਚ ਬੀਬੀ ਜਗੀਰ ਨੂੰ ਕੌਰ ਮਾਮੂਲੀ ਸੱਟਾਂ ਲੱਗੀਆਂ ਹਨ ਜਿਸ ਲਈ ਉਨ੍ਹਾਂ ਨੂੰ ਹਸਪਤਾਲ ‘ਚ ਭਰਤੀ ਕਰਵਾਇਆ ਗਿਆ ਹੈ। ਜਿਥੇ ਮੁੱਢਲਾ ਇਲਾਜ ਕਰਨ ਤੋਂ ਬਾਅਦ ਉਨ੍ਹਾਂ ਦੀ ਹਾਲਤ ਨੂੰ ਡਾਕਟਰਾਂ ਵਲੋਂ ਠੀਕ ਦੱਸਦੇ ਹੋਏ ਛੁੱਟੀ ਦੇ ਦਿੱਤੀ ਗਈ।

468 ad