ਬੀਬਾ ਮਨਦੀਪ ਕੌਰ ਸੰਧੂ ਦਾ ਪਾਕਿਸਤਾਨ ਦੌਰਾ

1ਲੁਧਿਆਣਾ, 04 ਮਈ ( ਜਗਦੀਸ਼ ਬਾਮਬਾ ) ਮਨਦੀਪ ਕੌਰ ਸੰਧੂ ਲੁਧਿਆਣਾ ਦੀ ਮੀਟਿੰਗ ਸ. ਸਿਮਰਨਜੀਤ ਸਿੰਘ ਮਾਨ ਪ੍ਰਧਾਨ, ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਨਾਲ ਹੋਈ ਜਿਸ ਵਿਚ ਬੀਬਾ ਸੰਧੂ ਨੇ ਆਪਣੀ ਪਾਕਿਸਤਾਨ ਯਾਤਰਾ ਜੋ ਵਿਸਾਖੀ ਦੇ ਦਿਹਾੜੇ ਤੇ ਜਥੇ ਦੇ ਰੂਪ ਵਿਚ ਗਏ ਸੀ । ਉਥੋ ਦੇ ਹਾਲਾਤਾਂ ਬਾਰੇ, ਪ੍ਰਬੰਧਾਂ ਬਾਰੇ ਅਤੇ ਦੇਸ਼ਾਂ-ਵਿਦੇਸ਼ਾਂ ਦੀਆਂ ਸੰਗਤਾਂ ਦੇ ਗਿਲੇ-ਸਿਕਵੇ ਬਾਰੇ ਅਤੇ ਵਿਦੇਸ਼ਾਂ ਵਿਚ ਮਾਨ ਸਾਹਿਬ ਦੀ ਪਾਰਟੀ ਬਾਰੇ ਜ਼ਰੂਰੀ ਵਿਚਾਰ ਸਾਂਝੇ ਕੀਤੇ ।
ਉਥੇ ਜਾ ਕੇ ਉਹਨਾਂ ਨੂੰ ਉਥੋ ਦੇ ਲੋਕਾਂ ਨਾਲ ਮਿਲਣ ਦਾ ਮੌਕਾ ਮਿਲਿਆ ਅਤੇ ਉਥੋ ਦੇ ਲੋਕਾਂ ਦਾ ਬੇਹੱਦ ਪਿਆਰ ਮਿਲਿਆ । ਉਹਨਾਂ ਦੇ ਦੱਸਿਆ ਕਿ ਉਥੋ ਦੇ ਲੋਕ ਚਾਹੁੰਦੇ ਹਨ ਕਿ ਬਾਰਡਰਾਂ ਦੇ ਉਪਰ ਹੀ ਵੀਜਾ ਜਾਰੀ ਕੀਤਾ ਜਾਵੇ ਅਤੇ ਖੁੱਲ੍ਹੇ ਵੀਜੇ ਦਿੱਤੇ ਜਾਣ ਅਤੇ ਬਾਰਡਰ ਖੋਲੇ ਜਾਣ ਤਾਂ ਜੋ ਉਥੋ ਦੇ ਲੋਕ ਅਤੇ ਇੱਧਰੇ ਲੋਕ ਬਿਨਾ ਰੋਕ-ਟੋਕ ਦੇ ਆਉਣ-ਜਾਣ ਤੇ ਖੁੱਲ੍ਹਾ ਵਪਾਰ ਹੋਵੇ, ਰਿਸਤਿਆ ਦੀਆਂ ਤੰਦਾਂ ਮਜ਼ਬੂਤ ਹੋਣ । ਪਾਕਿਸਤਾਨ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਵਧੀਆ ਸੇਵਾ-ਸੰਭਾਲ ਅਤੇ ਚੰਗੇ ਪ੍ਰਬੰਧਾਂ ਦੀ ਵੀ ਸਲਾਘਾ ਕੀਤੀ । ਦੇਸ਼ਾਂ-ਵਿਦੇਸ਼ਾਂ ਤੋ ਜੋ ਸੰਗਤਾਂ ਆਈਆ ਸਨ, ਉਹਨਾਂ ਨਾਲ ਗੱਲ ਕਰਨ ਤੇ ਪਤਾ ਲੱਗਾ ਕਿ ਉਹ ਲੋਕ ਪੰਜਾਬ ਬਾਰੇ ਬਹੁਤ ਗੰਭੀਰ ਹਨ । ਜਿਸ ਵਿਚ ਉਹਨਾਂ ਨੇ ਦੱਸਿਆ ਕਿ ਪੰਜਾਬ ਵਿਚ ਨਸ਼ਾਖੋਰੀ, ਭ੍ਰਿਸ਼ਟਾਚਾਰ ਅਤੇ ਬੇਰੁਜ਼ਗਾਰੀ, ਗਲਤ ਸਿਸਟਮ ਬਾਰੇ ਉਹਨਾਂ ਨੇ ਮੌਜੂਦਾ ਅਕਾਲੀ ਵਜਾਰਤ ਨੂੰ ਜਿ਼ੰਮੇਵਾਰ ਦੱਸਿਆ ਅਤੇ ਪਿਛਲੇ ਕੁਝ ਸਮੇਂ ਦੌਰਾਨ ਜੋ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਦੀਆਂ ਘਟਨਾਵਾਂ ਵਾਪਰੀਆ ਸਨ, ਉਹਨਾਂ ਪ੍ਰਤੀ ਵਿਦੇਸ਼ਾਂ ਦੀਆਂ ਸੰਗਤਾਂ ਵਿਚ ਕਾਫ਼ੀ ਰੋਸ ਸੀ । ਬੀਬਾ ਸੰਧੂ ਨੇ ਦੱਸਿਆ ਕਿ ਜੋ ਵਿਦੇਸ਼ਾਂ ਤੋਂ ਪਾਕਿਸਤਾਨ ਵਿਚ ਸੰਗਤਾਂ ਆਈਆ ਸਨ, ਉਹਨਾਂ ਵੱਲੋਂ ਖ਼ਾਲਿਸਤਾਨ ਜਿ਼ੰਦਾਬਾਦ, ਸ. ਸਿਮਰਨਜੀਤ ਸਿੰਘ ਮਾਨ ਜਿੰ਼ਦਾਬਾਦ ਦੇ ਨਾਅਰਿਆ ਦੀ ਗੂੰਜ ਵੀ ਸੁਣਾਈ ਦਿੱਤੀ ਅਤੇ ਪਾਕਿਸਤਾਨੀ ਬਸਿੰਦੇ ਚਾਹੁੰਦੇ ਹਨ ਕਿ ਅਗਲੀ ਵਾਰ ਸ. ਸਿਮਰਨਜੀਤ ਸਿੰਘ ਮਾਨ ਦੀ ਹੀ ਸਰਕਾਰ ਬਣੇ ਤਾਂ ਜੋ ਸਿੱਖ ਕੌਮ ਦੇ ਮਸਲਿਆ ਦਾ ਹੱਲ ਹੋ ਸਕੇ ।

468 ad

Submit a Comment

Your email address will not be published. Required fields are marked *