ਬੀਕੇਯੂ ਰਾਜੇਵਾਲ ਵੱਲੋਂ ਵੈਂਟੀਲੇਟਰ ‘ਤੇ ਪਈ ਕਿਸਾਨੀ ਦੇ ਹੱਕ ‘ਚ ਕੇਂਦਰ ਸਰਕਾਰ ਵਿਰੁੱਧ ਧਰਨਾ, ਕੱਢੀ ਭੜਾਸ

FDK 2ਪ੍ਰਧਾਨ ਮੰਤਰੀ ਦੇ ਨਾਮ ਪ੍ਰਸ਼ਾਸਨ ਨੂੰ ਸੌਪਿਆ ਮੰਗ-ਪੱਤਰ
ਫਰੀਦਕੋਟ, 19 ਮਈ (ਜਗਦੀਸ਼ ਕੁਮਾਰ ਬਾਂਬਾ ) ਭਾਰਤੀ ਕਿਸਾਨ ਯੂਨੀਅਨ ਰਾਜੇਵਾਲ ਵੱਲੋਂ ਡਿਪਟੀ ਕਮਿਸ਼ਨਰ ਦਫ਼ਤਰ ਮੂਹਰੇ ਮਿੰਨੀ ਸਕੱਤਰੇਤ ‘ਚ ਵੈਂਟੀਲੇਟਰ ‘ਤੇ ਪਈ ਕਿਸਾਨੀ ਦੇ ਹੱਕ ਵਿੱਚ ਕੇਂਦਰ ‘ਤੇ ਪੰਜਾਬ ਸਰਕਾਰ ਦੀਆਂ ਮਾੜੀਆ ਨੀਤੀਆ ਦੇ ਰੋਸ ਵਜੋਂ ਵਿਸ਼ਾਲ ਧਰਨਾ ਦੇਣ ਉਪਰੰਤ ਪ੍ਰਸ਼ਾਸਨ ਨੂੰ ਮੰਗ-ਪੱਤਰ ਸੌਪਣ ਤੋਂ ਬਾਅਦ ਜੰਮ ਕੇ ਨਾਅਰੇਬਾਜੀ ਕੀਤੀ ਗਈ। ਧਰਨਕਾਰੀਆ ਨੂੰ ਸੰਬੋਧਨ ਕਰਦਿਆਂ ਬਿੰਦਰ ਸਿੰਘ ਗੋਲੇਵਾਲਾ ਜਿਲ•ਾ ਪ੍ਰਧਾਨ ਨੇ ਕਿਹਾ ਕਿ ਖੇਤੀ ਅਖਰੀਲੇ ਸਾਹਾਂ ‘ਤੇ ਹੋਣ ਦੇ ਬਾਵਜੂਦ ਕੇਂਦਰ ‘ਤੇ ਪੰਜਾਬ ਸਰਕਾਰ ਵੱਲੋਂ ਇਸ ਪਾਸੇ ਉਕਾ ਹੀ ਧਿਆਨ ਨਹੀ ਦਿੱਤਾ ਜਾ ਰਿਹਾ,ਜਿਸ ਕਰਕੇ ਦੇਸ਼ ਦਾ ਢਿੱਡ ਭਰਨ ਵਾਲਾ ਕਿਸਾਨ ਅੱਜ ਮਜਬੂਰਨ ਖੁਦਕੁਸ਼ੀਆਂ ਦੇ ਰਾਹ ਪੈ ਰਿਹਾ ਹੈ ‘ਤੇ ਕੇਂਦਰ ਸਰਕਾਰ ਦੀ ਇਕੋ ਇਕ ਨੀਤੀ ਕਿ ਪੰਜਾਬ ਦੇ ਕਿਸਾਨ ਨੂੰ ਖੇਤੀ ਸੈਕਟਰ ਤੋਂ ਬਾਹਰ ਕਰਕੇ ਜਮੀਨ ਕਾਰਪੋਰੇਟ ਘਰਾਣਿਆਂ ਦੇ ਅੰਡਰ ਕਰਨੀ। ਇਸ ਮੌਕੇ ਆਗੂ ਸ੍ਰ.ਲਾਭ ਸਿੰਘ ਕੁੜੈਂਲ ਨੇ ਕਿਹਾ ਕਿ ਜੇਕਰ ਕੇਂਦਰ ਸਰਕਾਰ ਆਪਣੇ ਕੀਤੇ ਵਾਅਦੇ ਮੁਤਾਬਿਕ ਸੁਆਮੀ ਨਾਥਨ ਰਿਪੋਰਟ ਲਾਗੂ ਕਰ ਦਿੰਦੀ ਹੈ ਤਾਂ ਕਿਸਾਨਾਂ ਨੂੰ ਵੱਡੀ ਰਾਹਤ ਮਿਲੇਗੀ ਪ੍ਰੰਤੂ ਸਰਕਾਰ ਆਪਣੇ ਵਾਅਦੇ ਤੋਂ ਭੱਜ ਰਹੀ ਹੈ,ਜਿਸ ਕਰਕੇ ਦਿਨੋ-ਦਿਨ ਕਿਸਾਨਾਂ ਦੀ ਆਰਥਿਕ ਹਾਲਤ ਮੰਦੀ ਹੁੰਦੀ ਜਾ ਰਹੀ ਹੈ। ਧਰਨਕਾਰੀਆ ਨੂੰ ਸਬੋਧਨ ਕਰਦਿਆਂ ਅਮਰਜੀਤ ਸਿੰਘ, ਹਰਫੂਲ ਸਿੰਘ, ਲਖਵਿੰਦਰ ਸਿੰਘ ਪੀਰ ਮਹੁੰਮਦ ਨੇ ਕਿਹਾ ਕਿ ਜਿਸ ਤਰ•ਾਂ ਕਾਰਪੋਰੇਟ ਘਰਾਣਿਆਂ ਨੂੰ ਹਰ ਸਾਲ ਸਬਸਿਡੀਆ ਦਿੱਤੀਆ ਜਾਂਦੀਆਂ ਹਨ, ਉਸੇ ਹੀ ਤਰ•ਾਂ ਕਿਸਾਨਾਂ ਦੇ ਸਿਰ ਚੜੇ ਕਰਜਿਆ ਉੱਪਰ ਵੀ ਲੀਕ ਮਾਰੀ ਜਾਵੇ ‘ਤੇ ਆਪਣੇ ਆਪ ਨੂੰ ਕਿਸਾਨ ਹਿਤੈਸ਼ੀ ਅਖਵਾਉਣ ਵਾਲੀ ਪੰਜਾਬ ਸਰਕਾਰ ਢਾਈ ਤੋਂ ਪੰਜ ਏਕੜ ਵਾਲੇ ਜ਼ਿਮੀਦਾਰਾਂ ਨੂੰ ਜਨਰਲ ਦੇ ਅਧਾਰ ਤੇ ਕੁਨੈਕਸ਼ਨ ਦੇਵੇ। ਇਸ ਮੌਕੇ ਬਲਵੰਤ ਸਿੰਘ ਡੱਲੇਵਾਲਾ,ਗਮਦੂਰ ਸਿੰਘ ਸੰਗਰਾਹੂਰ ‘ਤੇ ਰਛਪਾਲ ਸਿੰਘ ਨੇ ਕਿਹਾ ਕਿ ਸਰਕਾਰ ਕਿਸਾਨਾਂ ਨੂੰ ਟੈਕਸ ਫਰੀ ਡੀਜਲ ਦੇਵੇ ਤਾਂ ਜੋ ਉਸ ਦਾ ਕੁਝ ਬੋਝ ਹੌਲਾ ਹੋਵੇ ‘ਤੇ ਸਹਾਇਕ ਧੰਦਿਆ ਨੂੰ ਬਚਾਉਣ ਲਈ ਵਿਸੇਸ਼ ਖੋਜਾ ਕੀਤੀਆ ਜਾਣ। ਗੁਰਮੀਤ ਸਿੰਘ ਕਿਲਾਨੋ,ਨਛੱਤਰ ਸਿੰਘ ਸਾਧਾਂਵਾਲਾ, ਬੂਟਾ ਸਿੰਘ, ਗੁਰਜੰਟ ਸਿੰਘ, ਅਮਰਜੀਤ ਸਿੰਘ, ਗੁਰਚਰਨ ਸਿੰਘ, ਭਿੰਦਰ ਸਿੰਘ, ਕੁਲਦੀਪ ਸਿੰਘ, ਬਾਬਾ ਰਣਜੀਤ ਸਿੰਘ, ਕਰਤਾਰ ਸਿੰਘ, ਗੁਰਜੰਟ ਸਿੰਘ, ਚਰਨਜੀਤ ਸਿੰਘ, ਬੇਅੰਤ ਸਿੰਘ, ਨਿਰਭੈ ਸਿੰਘ, ਬਲਜਿੰਦਰ ਸਿੰਘ, ਹਰਨੇਕ ਸਿੰਘ, ਪ੍ਰਣਾਮ ਸਿੰਘ ਆਦਿ ਨੇ ਕਿਹਾ ਕਿ ਕੁਦਰਤੀ ਆਫਤਾਂ ਦਾ ਫੰਡ ਘੱਟੋ-ਘੱਟ 25 ਹਜ਼ਾਰ ਪ੍ਰਤੀ ਏਕੜ ਨਿਸ਼ਚਿਤ ਕੀਤਾ ਜਾਵੇ ‘ਤੇ ਕਿਸਾਨੀ ਨੂੰ ਡਬਲਯੂ.ਟੀ.ਓ.ਤੋਂ ਬਾਹਰ ਕੱਢਿਆ ਜਾਵੇ। ਬੀਕੇਯੂ ਰਾਜੇਵਾਲ ਜਿਲ•ਾ ਪ੍ਰਧਾਨ ਬਿੰਦਰ ਸਿੰਘ ਗੋਲੇਵਾਲਾ ਨੇ ਕੇਂਦਰ ਸਰਕਾਰ ਨੂੰ ਜਿਲ•ਾ ਪ੍ਰਸ਼ਾਸਨ ਰਾਂਹੀ ਮੰਗ ਪੱਤਰ ‘ਚ ਲਿਖੀਆ ਮੰਗਾਂ ਜਿਵੇਂ ਕਿਸਾਨਾਂ ਦੀ ਖੁੱਦਕੁਸ਼ੀਆਂ ਸਰਕਾਰ ਦੀਆਂ ਗਲਤ ਨੀਤੀਆਂ ਕਾਰਨ, ਕਿਸਾਨਾਂ ਨੂੰ ਨੀਤੀ ਬੰਦ ਤਹਿਤ ਫਸਾਅ ਕੇ ਲਾਭ ਨਾ ਦੇਣਾ, ਕਰਜਾ ਲੈਣ ਸਮੇ ਕਿਸਾਨਾਂ ਦੀ ਜਮੀਨ ਗਹਿਣੇ ਕਰਨ ਦੀ ਬਜਾਏ ਇੰਡਸਟਰੀ ਵਾਂਗ ਕਰਜਾ ਦੇਣਾ, ਕਿਸਾਨਾਂ ਨੂੰ ਟੈਕਸ ਫਰੀ ਡੀਜਲ, ਕੁਦਰਤੀ ਆਫਤਾ ਦੇ ਵੰਡ ‘ਚ ਵਾਧਾ, ਫਸਲ ਦਾ ਬੀਮਾਂ ਸਕੀਮ ਪ੍ਰਤੀ ਏਕੜ ਦੇ ਹਿਸਾਬ ਨਾਲ ਕਰਨਾ ਨਾ ਕਿ ਇੱਕ ਬਲਾਕ ਮੰਨਕੇ, ਸਵਾਮੀ ਨਾਥਨ ਰਿਪੋਰਟ ਲਾਗੂ ਹੋਵੇ,ਕਿਸਾਨਾਂ ਨੂੰ ਆਰਥਿਕਤਾ ਦੇ ਹਿਸਾਬ ਨਾਲ ਰਾਖਵੇਕਰਨ ‘ਚ ਲਿਆ ਜਾਵੇ,ਗੰਨੇ ‘ਤੇ ਕਣਕ ਦੀ ਅਦਾਇਗੀ ਕੀਤੀ ਜਾਵੇ,ਬੈਂਕਾਂ ਵਾਲਿਆਂ ਵੱਲੋਂ ਡਿਫਾਲਟਰ ਕਿਸਾਨਾਂ ਨੂੰ ਫੋਟੋਆਂ ਲਾ ਕੇ ਜਲੀਲ ਨਾ ਕੀਤਾ ਜਾਵੇ ਆਦਿ ਬਾਰੇ ਖੁੱਲ ਕੇ ਦੱਸਿਆ ਤਾਂ ਜੋ ਆ ਰਹੀ ਪ੍ਰੇਸ਼ਾਨੀ ਤੋਂ ਨਿਜ਼ਾਤ ਮਿਲ ਸਕੇ ।

468 ad

Submit a Comment

Your email address will not be published. Required fields are marked *