ਬਿਹਾਰ ਵਿਚ ਬੂਥ ਲੁੱਟਣ ਦੀ ਕੋਸ਼ਿਸ਼, ਇਕ ਦੇ ਗੋਲੀ ਮਾਰੀ

ਸੀਤਾਮੜੀ- ਲੋਕ ਸਭਾ ਚੋਣਾਂ ਦੀ ਅੱਠਵੀਂ ਲੜੀ ਵਿਚ ਸੱਤ ਸੂਬਿਆਂ ਦੀਆਂ 64 ਸੀਟਾਂ ਉਤੇ ਵੋਟਿੰਗ ਜਾਰੀ ਰਹੀ, ਇਸ ਦਰਮਿਆਨ ਬਿਹਾਰ ਦੇ ਸੀਤਾਮੜੀ ਵਿਚ ਵੋਟ ਮਸ਼ੀਨ ਲੁੱਟਣ Electionਦੀ ਕੋਸ਼ਿਸ਼ ਕੀਤੀ ਗਈ। ਸੀਤਾਮੜੀ ਦੇ ਪੁਲਿਸ ਮੁਖੀ ਮੁਤਾਬਕ ਸੀਤਾਮੜੀ ਤੋਂ ਕਰੀਬ 10 ਕਿਲੋਮੀਟਰ ਦੂਰ ਬਥਨਾਹਾ ਵਿਧਾਨ ਸਭਾ ਖੇਤਰ ਵਿਚ ਇਹ ਘਟਨਾ ਵਾਪਰੀ। ਪੁਲਿਸ ਨੇ ਇਯ ਮੌਕੇ ਗੋਲੀ ਚਲਾਈ, ਜਿਸ ਵਿਚ ਇਕ ਵਿਅਕਤੀ ਮਾਰਿਆ ਗਿਆ। ਇਸ ਦਰਮਿਆਨ ਅਮੇਠੀ ਵਿਚ ਭਾਜਪਾ ਉਮੀਦਵਾਰ ਸਿਮਰਤੀ ਇਰਾਨੀ ਅਤੇ ਪ੍ਰਿਅੰਕਾ ਗਾਂਧੀ ਦੇ ਸਹਿਯੋਗੀ ਵਿਚਕਾਰ ਜ਼ੋਰਦਾਰ ਝੜੱਪ ਹੋਈ ਹੈ।

468 ad