ਬਿਨਾ ਟਿਕਟ ਦੇ ਹਵਾਈ ਜਹਾਜ਼ ‘ਚ ਯਾਤਰਾ ਕਰ ਲਈ, ਉਹ ਵੀ ਅਮਰੀਕਾ ‘ਚ

ਵਾਸ਼ਿੰਗਟਨ-ਦੁਨੀਆ ਭਰ ਦੇ ਹਵਾਈ ਅੱਡਿਆਂ ‘ਤੇ ਜਿੰਨੀ ਸਿਕਓਰਿਟੀ ਹੁੰਦੀ ਹੈ, ਉਸ ਨੂੰ ਦੇਖਦੇ ਹੋਏ ਕੀ ਤੁਸੀ ਸੋਚ ਸਕਦੇ ਹੋ ਕਿ ਕੋਈ ਯਾਤਰੀ ਬਿਨਾ Planeਟਿਕਟ ਦੇ ਇਕ ਸ਼ਹਿਰ ਤੋਂ ਦੂਜੇ ਸ਼ਹਿਰ ਤੱਕ ਯਾਤਰਾ ਕਰ ਲਵੇਗਾ ਪਰ ਅਜਿਹਾ ਹੋਇਆ ਹੈ। ਇਕ 65 ਸਾਲਾ ਮਹਿਲਾਂ ਨੇ ਬੜੀ ਚਲਾਕੀ ਨਾਲ ਅਜਿਹਾ ਕੀਤਾ ਹੈ। ਸਾਊਥਵੈਸਟ ਏਅਰਲਾਈਨਜ਼ ਦੀ ਸੈਨ ਜੋਸ ਤੋਂ ਲਾਸ ਏਂਜਲਸ ਦੀ ਯਾਤਰਾ ਦੌਰਾਨ ਅਜਿਹਾ ਹੋਇਆ ਹੈ। ਇਕ ਮਹਿਲਾ ਨੇ ਤਿੰਨ ਵਾਰ ਯਤਨਾਂ ਤੋਂ ਬਾਅਦ ਸੈਨ ਜੋਸ ਦੀ ਜ਼ਬਰਦਸਤ ਸਿਕਓਰਿਟੀ ਨੂੰ ਬੇਕਾਰ ਦੱਸਦੇ ਹੋਏ ਮਜ਼ੇ ਨਾਲ ਯਾਤਰਾ ਕੀਤੀ। ਮਹਿਲਾ ਦਾ ਨਾਂ ਮੈਰੀਲੀਅਨ ਜੀਨ ਹਾਰਟਮੈਨ ਹੈ। ਉਸ ਨੇ ਬੜੀ ਚਲਾਕੀ ਨਾਲ ਆਪਣੇ ਪਰਿਵਾਰ ਦੇ ਪਿੱਛੇ ਲੁਕਦੇ ਹੋਏ ਸਿਕਓਰਿਟੀ ਦੇ ਬੈਰੀਅਰ ਨੂੰ ਪਾਰ ਕਰ ਲਿਆ। ਉਸਦੇ ਸਮਾਨ ‘ਚ ਕੋਈ ਹੈਰਾਨੀਜਨਕ ਚੀਜ਼ ਨਾ ਹੋਣ ਕਾਰਨ ਉਸ ‘ਤੇ ਕਿਸੇ ਨੂੰ ਕੋਈ ਸ਼ੱਕਰ ਨਹੀਂ ਹੋਇਆ। ਬਾਅਦ ‘ਚ ਉਸ ਨੇ ਬੋਰਡਿੰਗ ਪਾਸ ਚੈਕ ਕਰਵਾਉਣ ਵਾਲੇ ਵਿਅਕਤੀ ਦੀਆਂ ਅੱਖਾਂ ‘ਚ ਘੱਟਾ ਪਾਇਆ। ਲੁਕਦੇ-ਲੁਕਾਉਂਦੇ ਉਹ ਹਵਾਈ ਜਹਾਜ਼ ‘ਚ ਚੜ ਗਈ ਅਤੇ ਇਕ ਖਾਲੀ ਸੀਟ ਦੇਖ ਕੇ ਉਸ ‘ਚ ਬੈਠ ਗਈ।
ਲਾਸ ਏਂਜਲਸ ‘ਚ ਉਤਰਨ ਤੋਂ ਬਾਅਦ ਉਹ ਚੈਕਿੰਗ ਦੌਰਾਨ ਫੜੀ ਗਈ। ਉਸ ਨੂੰ ਅਦਾਲਤ ‘ਚ ਪੇਸ਼ ਕੀਤਾ ਗਿਆ, ਜਿਥੇ ਉਸਨੇ ਮੁਆਫੀ ਮੰਗੀ ਪਰ ਉਸਨੇ ਸਾਰਿਆਂ ਸਾਹਮਣੇ ਇਹ ਦੱਸਣ ਤੋਂ ਇਨਕਾਰ ਕਰ ਦਿੱਤਾ ਕਿ ਕਿਵੇਂ ਉਹ ਸਿਕਓਰਿਟੀ ਅਧਿਕਾਰੀਆਂ ਨੂੰ ਬੇਵਕੂਫ ਬਣਾਉਣ ‘ਚ ਸਫਲ ਹੋਈ। ਉਸ ਨੇ ਇੰਨਾ ਹੀ ਕਿਹਾ ਕਿ ਇਹ ਸਾਰਾ ਕੁਝ ਮੂਰਖਤਾਪੂਰਨ ਹੈ। ਅਦਾਲਤ ਨੇ ਉਸ ਨੂੰ ਕੋਈ ਸਜ਼ਾ ਨਹੀਂ ਦਿੱਤੀ ਪਰ 24 ਮਹੀਨਿਆਂ ਦੇ ਪ੍ਰੋਹਿਬਸ਼ਨ ‘ਤੇ ਰੱਖਿਆ ਹੈ। ਉਸ ਨੂੰ ਚਿਤਾਵਨੀ ਦਿੱਤੀ ਹੈ ਕਿ ਉਹ ਬਿਨਾ ਟਿਕਟ ਕਦੇ ਸਫਰ ਨਹੀਂ ਕਰੇਗੀ। ਹਾਰਟਮੈਨ ਨੂੰ ਬਿਨਾ ਟਿਕਟ ਦੇ ਏਅਰਪੋਰਟ ‘ਚ ਦਾਖਲ ਹੋਣ ਦੀ ਜਿਵੇਂ ਬੀਮਾਰੀ ਹੈ। ਇਸ ਤੋਂ ਪਹਿਲਾਂ ਵੀ ਉਹ ਕਈ ਵਾਰ ਬਿਨਾ ਟਿਕਟ ਦੇ ਏਅਰਪੋਰਟ ‘ਚ ਦਾਖਲ ਹੁੰਦੀ ਪਰ ਫੜੀ ਜਾਂਦੀ ਰਹੀ ਹੈ ਪਰ ਉਸ ਨੂੰ ਕੋਈ ਸਜ਼ਾ ਨਹੀਂ ਮਿਲੀ ਹੈ।

468 ad