ਬਿਨਾਂ ਹੱਥਾਂ ਵਾਲੀ ਮਾਂ ਦੇ ਬੇਟਾ ਵੀ ਹੱਥਾਂ ਤੋਂ ਵਾਂਝਾ

ਸ਼ਿਕਾਗੋ—ਇਨ੍ਹਾਂ ਨੂੰ ਤੁਸੀਂ ਰੱਬ ਦੇ ਰੰਗ ਨਹੀਂ ਕਹੋਗੇ ਤਾਂ ਕੀ ਕਹੋਗੇ। ਜਿੱਥੇ ਇਕ ਪਾਸੇ ਰੱਬ ਕੁਝ ਲੋਕਾਂ ਨੂੰ ਕੋਈ ਘਾਟ ਨਹੀਂ ਰਹਿਣ ਦਿੰਦਾ, ਉੱਥੇ ਕਿਸਮਤ ਦੇ ਮਾਮਲੇ ਵਿਚ ਇਹ ਮਾਂ Handicaptਲੁੱਟਿਆ ਹੋਇਆ ਮਹਿਸੂਸ ਕਰਦੀ ਹੈ। ਸ਼ਿਕਾਗੋ ਦੀ ਰਹਿਣ ਵਾਲੀ 35 ਸਾਲਾ ਲਿੰਡਾ ਬਨੌਨ ਦੇ ਜਨਮ ਤੋ ਹੱਥ ਨਹੀਂ ਸਨ। ਇਸ ਦੇ ਬਾਵਜੂਦ ਉਸ ਨੇ ਹਿੰਮਤ ਦੇ ਨਾਲ ਆਪਣੇ ਹੱਥਾਂ ਦੀ ਕਮੀ ਨੂੰ ਦੂਰ ਕਰ ਲਿਆ ਸੀ। ਉਹ ਹਰ ਕੰਮ ਖੁਦ ਆਪਣੇ ਪੈਰਾਂ ਨਾਲ ਕਰ ਲੈਂਦੀ ਸੀ ਪਰ ਉਸ ਸਮੇਂ ਉਸ ‘ਤੇ ਦੁੱਖਾਂ ਦਾ ਪਹਾੜ ਟੁੱਟ ਗਿਆ ਜਦੋਂ ਉਸ ਦੇ ਬੇਟੇ ਦਾ ਜਨਮ ਹੋਇਆ ਅਤੇ ਉਸ ਦੀਆਂ ਬਾਹਵਾਂ ਵੀ ਵਿਕਸਤ ਨਹੀਂ ਹੋਈਆਂ ਸਨ। ਲਿੰਡਾ ਦਾ ਬੇਟਾ ਟਿੰਮੀ ਹੁਣ 9 ਸਾਲਾਂ ਦਾ ਹੈ। ਟਿੰਮੀ ਵੀ ਆਪਣੀ ਮਾਂ ਦੇ ਵਾਂਗ ਹੋਲਟ ਓਰਮ ਸਿੰਡਰੋਮ ਦੇ ਨਾਲ ਪੈਦਾ ਹੋਇਆ ਸੀ। ਇਸ ਬੀਮਾਰੀ ਵਿਚ ਹੱਡੀਆਂ ਦਾ ਵਿਕਾਸ ਬੁਰੀ ਤਰ੍ਹਾਂ ਪ੍ਰਭਾਵਿਤ ਹੁੰਦਾ ਹੈ ਅਤੇ ਕਈ ਦਿਲ ਦੀਆਂ ਬੀਮਾਰੀਆਂ ਹੋਣ ਦਾ ਖਤਰਾ ਵੀ ਵਧ ਜਾਂਦਾ ਹੈ। 
ਲਿੰਡਾ ਨੇ ਦੱਸਿਆ ਕਿ ਉਸ ਦੇ ਪਰਿਵਾਰ ਨੇ ਉਸ ਦੇ ਨਕਲੀ ਬਾਹਵਾਂ ਵੀ ਲਗਵਾਈਆਂ ਸਨ ਪਰ ਉਨ੍ਹਾਂ ਨਾਲ ਮੁਸ਼ਕਿਲ ਪੇਸ਼ ਆਉਂਦੀ ਸੀ ਜਿਸ ਕਾਰਨ 12 ਸਾਲ ਦੀ ਉਮਰ ਤੋਂ ਹੀ ਲਿੰਡਾ ਨੇ ਸਾਰੇ ਕੰਮ ਆਪਣੇ ਪੈਰਾਂ ਨਾਲ ਕਰਨੇ ਸ਼ੁਰੂ ਕਰ ਦਿੱਤੇ। 

468 ad