ਬਾਹਰੀਆਂ ਨਹੀਂ,ਪੰਜਾਬੀਆਂ ਹੱਥ ਦਿਓ ਪੰਜਾਬ ਦੀ ਕੁੰਜੀ

2ਚੰਡੀਗੜ੍ਹ: ਪੰਜਾਬੀਆਂ ਨੂੰ ਪੰਜਾਬ ਦੀ ਕੁੰਜੀ ਬਾਹਰ ਦੇ ਲੋਕਾਂ(ਆਮ ਆਦਮੀ ਪਾਰਟੀ ਦੇ ਲੀਡਰਾਂ) ਨੂੰ ਨਹੀਂ ਬਲਕਿ ਪੰਜਾਬ ਦੇ ਲੀਡਰਾਂ ਨੂੰ ਫੜਾਉਣੀ ਚਾਹੀਦੀ ਹੈ। ਆਦਮੀ ਆਦਮੀ ਪਾਰਟੀ ਦੇ ਸਾਰੇ ਲੀਡਰ ਦਿੱਲੀ ਤੋਂ ਹਨ ਤੇ ਦਿੱਲੀ ਤੋਂ ਪੰਜਾਬ ਚਲਾ ਰਹੇ ਹਨ। ਇਨ੍ਹਾਂ ਦਾ ਪੰਜਾਬ ਨਾਲ ਕੋਈ ਲੈਣਾ ਦੇਣਾ ਨਹੀਂ ਹੈ। ਇਹ ਪੰਜਾਬ ਦੀਆਂ ਸਮੱਸਿਆਵਾਂ ਨੂੰ ਹੀ ਨਹੀਂ ਜਾਣਦੇ ਪੰਜਾਬ ਨੂੰ ਕੀ ਠੀਕ ਕਰਨਗੇ। ਕਾਂਗਰਸ ਪਾਰਟੀ ਦੇ ਸੀਨੀਅਰ ਲੀਡਰ ਮਨਪ੍ਰੀਤ ਬਾਦਲ ਨੇ ਇਹ ਗੱਲ ਕਹੀ ਹੈ।  ਉਨ੍ਹਾਂ ਕਿਹਾ ਕਿ ਆਮ ਆਦਮੀ ਪਾਰਟੀ ਦੇ ਲੀਡਰਾਂ ਨੂੰ ਨਾ ਪੰਜਾਬੀ ਭਾਸ਼ਾ ਆਉਂਦੀ ਹੈ ਤੇ ਨਾ ਹੀ ਪੰਜਾਬ ਦੇ ਸੱਭਿਆਚਾਰ ਦੀ ਸਮਝ ਹੈ। ਉਨ੍ਹਾਂ ਕਿਹਾ ਕਿ ਪੰਜਾਬ ਦੀਆਂ ਸਮੱਸਿਆਵਾਂ ਦਾ ਹੱਲ ਪੰਜਾਬ ਦੇ ਸੀਨੀਅਰ ਲੀਡਰ ਹੀ ਕੱਢ ਸਕਦੇ ਹਨ। ਉਨ੍ਹਾਂ ਕਿਹਾ ਕਿ ਦਿੱਲੀ ‘ਚ ਆਮ ਆਦਮੀ ਪਾਰਟੀ ਦੀ ਸਰਕਾਰ ਬਹੁਤ ਸਾਰੇ ਫਰੰਟਾਂ ‘ਤੇ ਫੇਲ੍ਹ ਹੋਈ ਹੈ।  ਮਨਪ੍ਰੀਤ ਨੇ ਕਿਹਾ ਕਿ ਪੀਪਲਜ਼ ਪਾਰਟੀ ਦਾ ਏਜੰਡਾ ‘ਆਪ’ ਨਾਲੋਂ ਕਿਤੇ ਵਧੀਆ ਸੀ ਪਰ ਸਹੀ ਸਮਾਂ ਨਾ ਹੋਣ ਕਾਰਨ ਲੋਕਾਂ ਦਾ ਸਹਿਯੋਗ ਨਹੀਂ ਮਿਲਿਆ। ਉਨ੍ਹਾਂ ਕਿਹਾ ਕਿ ਪੰਜਾਬ ‘ਚ ਅਗਲੀ ਸਰਕਾਰ ਕਾਂਗਰਸ ਪਾਰਟੀ ਦੀ ਬਣਨ ਜਾ ਰਹੀ ਹੈ ਤੇ ਕਾਂਗਰਸ ਦਾ ਮੈਨੀਫੈਸਟੋ ਆਮ ਆਦਮੀ ਪਾਰਟੀ ਨਾਲੋਂ ਕਿਤੇ ਵਧੀਆ ਹੋਵੇਗਾ। ਉਨ੍ਹਾਂ ਕਿਹਾ ਕਾਂਗਰਸ ਦੀ ਸਰਕਾਰ ਬਣਨ ‘ਤੇ ਪੰਜਾਬ ‘ਚੋਂ ਵਾਈ ਆਈ ਪੀ ਕਲਚਰ ਖ਼ਤਮ ਕੀਤਾ ਜਾਵੇਗਾ। ਉਨ੍ਹਾਂ ਕਿਹਾ ਕਿ ਪਾਰਟੀ ਮੈਨੂੰ ਜਿੱਥੇ ਵੀ ਚੋਣ ਲੜਨ ਲਈ ਕਹੇਗੀ ਮੈਂ ਲੜਾਂਗਾ।

ਉਨ੍ਹਾਂ ਕਿਹਾ ਕਿ ਪੰਜਾਬ ਦੇ ਲੋਕ ਬਾਦਲ ਸਰਕਾਰ ਤੋਂ ਬੇਹੱਦ ਦੁਖੀ ਹਨ ਤੇ ਬਾਦਲ ਪਰਿਵਾਰ ਤੇ ਅਕਾਲੀ ਦਲ ਨੂੰ 2017 ਦੀਆਂ ਚੋਣਾਂ ‘ਚ ਵੱਡਾ ਝਟਕਾ ਲੱਗਣ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਪੰਜਾਬ ਦੇ ਲੋਕਾਂ ਨੂੰ ਸਿਰਫ ਚੋਣਾਂ ਬਾਰੇ ਨਹੀਂ ਸੋਚਣਾ ਚਾਹੀਦਾ ਬਲਕਿ ਪੰਜਾਬ ਨੂੰ ਬਚਾਉਣ ਲਈ ਇਕ ਵੱਡਾ ਏਜੰਡਾ ਤਿਆਰ ਕਰਨ ਦੀ ਲੋੜ ਹੈ।

468 ad

1 Comment

  1. Congress di high command bathing di jamm pal aa? Rahul kith on da punjabi aa, Soniya da punjab naal ki waasta. Tussi v tan sarey addiya nu took LA k lelarian kahan jaande ho. Tuhade hath vas ki aa? Chajj tan Boley chhalian ki Boley ?

    Reply

Submit a Comment

Your email address will not be published. Required fields are marked *