ਬਾਰਾਤੀਆਂ ਨੇ ਹਲਵਾਈ ਨੂੰ ਦਿੱਤਾ ਸੜਦੇ ਤੇਲ ‘ਚ ਧੱਕਾ

ਪਾਨੀਪਤ- ਅੱਜ-ਕੱਲ ਦੇ ਲੋਕਾਂ ‘ਚ ਗੁੱਸਾ ਇੰਨਾ ਕੁ ਵਧ ਗਿਆ ਹੈ ਕਿ ਉਹ ਆਪਣੇ ਗੁੱਸੇ ਨੂੰ ਕਾਬੂ ਨਹੀਂ ਕਰ ਸਕਦੇ। ਬਿਨਾਂ ਸੋਚੇ ਸਮਝੇ ਉਹ Halwaiਗੁੱਸੇ ਵਿਚ ਇੰਨੇ ਕੁ ਅੰਨੇ ਹੋ ਜਾਂਦੇ ਹਨ ਕਿ ਉਨ੍ਹਾਂ ਨੂੰ ਇਸ ਦੇ ਨਤੀਜੇ ਵੀ ਭੁੱਲ ਜਾਂਦੇ ਹਨ। ਆਪਸੀ ਮਾਰ-ਕੁੱਟ ‘ਤੇ ਉਤਰ ਆਉਂਦੇ ਹਨ। ਅਜਿਹਾ ਹੀ ਇਕ ਮਾਮਲਾ ਪਾਨੀਪਤ ‘ਚ ਸਾਹਮਣੇ ਆਇਆ ਹੈ, ਪਾਨੀਪਤ ਦੇ ਮਾਡਲ ਟਾਊਨ ਥਾਣਾ ਖੇਤਰ ਦੇ ਮੋਤੀਬਾਗ ‘ਚ ਬੀਤੀ ਰਾਤ ਇਕ ਵਿਆਹ ਸਮਾਰੋਹ ਦੌਰਾਨ ਪੂਰੀ ਹਲਚਲ ਸੀ ਪਰ ਇਸ ਦੌਰਾਨ ਬਰਾਤ ਵਿਚ ਆਏ ਦੋ ਬਰਾਤੀਆਂ ਦੀ ਹਲਵਾਈ ਅਨਿਲ ਕੁਮਾਰ ਊਰਫ ਬਿੱਟੂ ਨਾਲ ਖਾਣੇ ਨੂੰ ਲੈ ਕੇ ਝਗੜਾ ਹੋ ਗਿਆ। ਝਗੜਾ ਗਰਮ ਖਾਣੇ ਨੂੰ ਲੈ ਕੇ ਹੋਇਆ। ਝਗੜਾ ਇੰਨਾ ਕੁ ਵਧ ਗਿਆ ਕਿ ਉਨ੍ਹਾਂ ਦੋਹਾਂ ਬਰਾਤੀਆਂ ਨੇ ਹਲਵਾਈ ਨੂੰ ਸੜਦੇ ਤੇਲ ਦੇ ਕੜਾਹੇ ਵਿਚ ਧੱਕਾ ਦੇ ਦਿੱਤਾ।
ਸ਼ਰਾਬ ਦੇ ਨਸ਼ੇ ‘ਚ ਧੁੱਤ ਉਨ੍ਹਾਂ ਬਾਰਾਤੀਆਂ ਨੇ ਹਲਵਾਈ ਨੂੰ ਸੁੱਟ ਦਿੱਤਾ, ਜਿਸ ਕਾਰਨ ਉਹ ਬੁਰੀ ਤਰ੍ਹਾਂ ਨਾਲ ਝੁਲਸ ਗਿਆ। ਹਲਵਾਈ ਨੂੰ ਇਕ ਹੋਰ ਸਹਿਯੋਗੀ ਨੇ ਅਮਿਤ ਨੇ ਤੁਰੰਤ ਉਸ ਨੂੰ ਚੁੱਕ ਕੇ ਇਕ ਨਿਜੀ ਹਸਪਤਾਲ ਵਿਚ ਲੈ ਗਏ, ਜਿੱਥੇ ਅਨਿਲ ਦੀ ਹਾਲਤ ਗੰਭੀਰ ਬਣੀ ਹੋਈ ਹੈ। ਮੌਕੇ ‘ਤੇ ਪੁੱਜੀ ਪੁਲਸ ਮਾਮਲੇ ਦੀ ਜਾਂਚ ਕਰ ਰਹੀ ਹੈ। ਨਿੱਕੀ ਜਿਹੀ ਗੱਲ ਨਾਲ ਇਕ ਭਿਆਨਕ ਰੂਪ ਲੈ ਲਿਆ। ਫਿਲਹਾਲ ਦੋਵੇਂ ਬਾਰਾਤੀ ਪੁਲਸ ਦੀ ਗ੍ਰਿਫਤ ਤੋਂ ਫਰਾਰ ਹਨ।

468 ad