ਬਾਬਾ ਰਣਜੀਤ ਸਿੰਘ ਤੇ ਕਾਤਲਾਨਾ ਹਮਲਾ ਡੂੰਘੀ ਸਾਜਿਸ਼ ਦਾ ਸਿੱਟਾ -ਯੂਨਾਈਟਿਡ ਖਾਲਸਾ ਦਲ

6ਲੰਡਨ, 19 ਮਈ ( ਪੀਡੀ ਬੇਉਰੋ ) ਸਿੱਖ ਪ੍ਰਚਾਰਕ ਬਾਬਾ ਰਣਜੀਤ ਸਿੰਘ ਢੱਢਰੀਆਂ ਵਾਲਿਆਂ ਤੇ ਅਣਪਛਾਤੇ ਵਿਆਕਤੀਆਂ ਵਲੋਂ ਕੀਤਾ ਗਿਆ ਹਮਲਾ ਗਹਿਰੀ ਸਾਜਿਸ਼ ਦਾ ਹਿੱਸਾ ਹੈ ,ਜਿਸ ਦੀ ਕਿਸੇ ਨਿਰਪੱਖ ਏਜੰਸੀ ਪਾਸੋਂ ਪੂਰੀ ਤਰਾਂ ਜਾਂਚ ਕਰਵਾਉਣਾ ਜਰੂਰੀ ਹੈ । ਯੂਨਾਈਟਿਡ ਖਾਲਸਾ ਦਲ ਯੂ,ਕੇ ਵਲੋਂ ਦੇ ਪ੍ਰਧਾਨ ਸ੍ਰ, ਨਿਰਮਲ ਸਿੰਘ ਸੰਧੂ ਅਤੇ ਜਰਨਲ ਸਕੱਤਰ ਸ੍ਰ, ਲਵਸ਼ਿੰਦਰ ਸਿੰਘ ਡੱਲੇਵਾਲ ਵਲੋਂ ਬਾਬਾ ਰਣਜੀਤ ਸਿੰਘ ਤੇ ਹੋਏ ਹਮਲੇ ਦੀ ਸਖਤ ਨਿਖੇਧੀ ਕਰਦਿਆਂ ਇਸ ਹਮਲੇ ਦੌਰਾਨ ਅਕਾਲ ਚਲਾਣਾ ਕਰ ਗਏ ਬਾਬਾ ਭੁਪਿੰਦਰ ਸਿੰਘ ਦੀ ਹੋਈ ਬੇਵਕਤ ਮੌਤ ਤੇ ਡੁੰਘੇ ਦੁੱਖ ਦ ਇਜ਼ਹਾਰ ਕਰਦਿਆਂ ਉਹਨਾਂ ਦੀ ਆਤਮਿਕ ਸ਼ਾਤੀ ਲਈ ਅਰਦਾਸ ਕੀਤੀ ਗਈ । ਉਕਤ ਹਮਲੇ ਰਾਹੀਂ ਸਿੱਖ ਵਿਰੋਧੀ ਲਾਬੀ ਇੱਕ ਤੀਰ ਨਾਲ ਕਈ ਨਿਸ਼ਾਨੇ ਸਰ ਕਰਨ ਦੀ ਫਿਰਾਕ ਵਿੱਚ ਜਾਪਦੀ ਹੈ । ਸਿੱਖ ਵਿਰੋਧੀ ਲਾਬੀ ਹਜ਼ਾਰਾਂ ਸਿੱਖਾਂ ਨੂੰ ਝੂਠੇ ਪੁਲਿਸ ਮੁਕਾਬਲਿਆਂ ਅੰਦਰ ਸ਼ਹੀਦ ਕਰਨ , ਸਿੱਖ ਬਜੁਰਗਾਂ ਦੀਆਂ ਡੰਗੋਰੀਆਂ ਤੋੜਨ ,ਸਿੱਖ ਮਾਤਾਵਾਂ ਦੀਆਂ ਕੁੱਖਾਂ ਸੁੰਨੀਆਂ ਕਰਨ ਅਤੇ ਸਿੱਖ ਭੈਣਾਂ ਦੇ ਸੁਹਾਗ ਉਜਾੜਨ ਤੋਂ ਬਾਅਦ ਹੁਣ ਪੰਜਾਬ ਦੀ ਜਵਾਨੀ ਨੂੰ ਮਾਰੂ ਨਸ਼ਿਆਂ ਦੀ ਦਲਦਲ ਵਿੱਚ ਗਰਕ ਕਰਕੇ ਖਤਮ ਕਰਨ ਦੀਆਂ ਕੁਚਾਲਾਂ ਅਧੀਨ ਕਾਰਜਸ਼ੀਲ ਹੈ ਅਤੇ ਬਾਬਾ ਰਣਜੀਤ ਸਿੰਘ ਵਲੋਂ ਸਿੱਖ ਨੌਜਵਾਨਾਂ ਨੂੰ ਨਸ਼ਿਆਂ ਦੇ ਕੋਹੜ ਵਿੱਚੋਂ ਕੱਢ ਕੇ ਸਿੱਖ ਸਿਧਾਂਤਾਂ ਨਾਲ ਜੋੜਿਆ ਜਾ ਰਿਹਾ ਹੈ ਜੋ ਕਿ ਸਿਖ ਦੁਸ਼ਮਣਾ ਨੂੰ ਕਿਸੇ ਵੀ ਪੱਖ ਤੋਂ ਚੰਗਾ ਨਹੀਂ ਲੱਗ ਰਿਹਾ । ਸਿੱਖੀ ਸਰੂਪ ਦੀ ਪ੍ਰਫੁੱਲਤਾ ਤੋਂ ਦੁਖੀ ਸਿੱਖ ਵਿਰੋਧੀ ਲਾਬੀ ਅਤੇ ਉਸ ਦੇ ਦੁੱਮਛੱਲੇ ਤਰਾਂ ਤਰਾਂ ਦੇ ਮਨਸੂਬੇ ਘੜ ਕੇ ਸਿੱਖੀ ਦੇ ਪ੍ਰਚਾਰ ਨੂੰ ਖਤਮ ਕਰਨ ਲਈ ਵਿਉਤਾਂ ਘੜ ਰਹੇ ਹਨ । ਪਰਦੇ ਪਿੱਛੇ ਛਿਪੇ ਇਹੋ ਜਿਹੇ ਕਾਰਨਾਂ ਨੂੰ ਬੇਪਰਦ ਕਰਕੇ ਦੋਸ਼ੀ ਵਿਆਕਤੀਆਂ ਨੂੰ ਬੇਨਕਾਬ ਕਰਦਿਆਂ ਉਹਨਾਂ ਨੂੰ ਸਖਤ ਸਜ਼ਾਵਾਂ ਦੇਣ ਦੀ ਲੋੜ ਹੈ । ਤਾਂ ਕਿ ਭਵਿੱਖ ਵਿੱਚ ਕਿਸੇ ਵੀ ਸਿੱਖ ਪ੍ਰਚਾਰਕ ਨਾਲ ਅਜਿਹਾ ਭਾਣਾ ਨਾ ਵਾਪਰੇ ।

468 ad

Submit a Comment

Your email address will not be published. Required fields are marked *