ਬਾਬਾ ਬੰਦਾ ਸਿੰਘ ਬਹਾਦਰ ਦੀ ਸ਼ਹੀਦੀ ਸ਼ਤਾਬਦੀ ਨੂੰ ਸਮਰਪਿਤ ਚਿੱਤਰ ਬਣਾਉ ਪ੍ਰਤੀਯੋਗਤਾ

20ਨੌਜ਼ਵਾਨ ਪੀੜ੍ਹੀ ਬਾਬਾ ਬੰਦਾ ਸਿੰਘ ਬਹਾਦਰ ਵੱਲੋਂ ਕੀਤੀਆਂ ਗਈਆਂ ਲਾਸਾਨੀ ਕੁਰਬਾਨੀਆਂ ਤੋਂ ਪ੍ਰੇਰਣਾਂ ਲਵੇ- ਬੇਦੀ
ਅਕਾਲ ਖ਼ਾਲਸਾ ਸਪੋਰਟਰਸ ਐਂਡ ਵੈਲਫੇਅਰ ਕਲੱਬ ਵੱਲੋਂ ਜੇਤੂ ਵਿਦਿਆਰਥੀਆਂ ਨੂੰ ਕੀਤਾ ਗਿਆ ਸਨਮਾਨਿਤ
ਲੁਧਿਆਣਾ, 18 ਮਈ ( ਜਗਦੀਸ਼ ਬਾਮਬਾ ) ਬਾਬਾ ਬੰਦਾ ਸਿੰਘ ਬਹਾਦਰ ਸਿੱਖ ਪੰਥ ਦੇ ਅੇਸੇ ਸੂਰਬੀਰ ਯੋਧੇ ਜਰਨੈਲ ਹੋਏ ਹਨ ਜਿਨ•ਾਂ ਨੇ ਦਸਮੇਸ਼ ਪਿਤਾ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਤੋਂ ਥਾਪੜਾ ਪ੍ਰਾਪਤ ਕਰਕੇ ਸਮੇਂ ਦੇ ਅਤਿਆਚਾਰੀ ਹਾਕਮਾਂ ਨੂੰ ਢੁਕਵੀਆਂ ਸਜਾਵਾਂ ਦਿੱਤੀਆਂ ਅਤੇ ਗੁਰੂ ਸਾਹਿਬਾਨ ਦੇ ਸੁਪਨਿਆ ਦਾ ਹਲੀਮੀ ਵਾਲਾ ਖ਼ਾਲਸਾ ਰਾਜ ਸਥਾਪਿਤ ਕੀਤਾ। ਅੱਜ ਲੋੜ ਹੈ ਕਿ ਮੌਜੂਦਾ ਸਮੇਂ ਦੀ ਨੌਜਵਾਨ ਪੀੜ•ੀ ਦੇ ਬੱਚੇ ਬਾਬਾ ਬੰਦਾ ਸਿੰਘ ਬਹਾਦਰ ਜੀ ਵੱਲੋਂ ਕੀਤੀਆ ਗਈਆ ਲਾਸਾਨੀ ਕੁਰਬਾਨੀਆਂ ਤੋਂ ਪ੍ਰੇਣਾ ਲੈ ਕੇ ਉਨ•ਾਂ ਨੂੰ ਆਪਣਾ ਪਿਆਰ ਭਰਿਆ ਸਿੱਜਦਾ ਭੇਂਟ ਕਰੇ । ਇਨ•ਾਂ ਸ਼ਬਦਾਂ ਦਾ ਪ੍ਰਗਟਾਵਾ ਸ: ਦਿਲਜੀਤ ਸਿੰਘ ਬੇਦੀ ਐਡੀਸ਼ਨਲ ਸਕੱਤਰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਗੁਰਦੁਆਰਾ ਸ਼੍ਰੀ ਗੁਰੂ ਸਿੰਘ ਸਭਾ ਮਾਡਲ ਟਾਊਨ ਐਕਸਟੈਂਸ਼ਨ ਲੁਧਿਆਣਾ ਵਿਖੇ ਅਕਾਲ ਖ਼ਾਲਸਾ ਸਪੋਰਟਰਸ ਐਂਡ ਵੈਲਫੇਅਰ ਕਲੱਬ ਵੱਲੋਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਨਿੱਘੇ ਸਹਿਯੋਗ ਨਾਲ ਸਿੱਖ ਪੰਥ ਦੇ ਮਹਾਨ ਜਰਨੈਲ ਬਾਬਾ ਬੰਦਾ ਸਿੰਘ ਬਹਾਦਰ ਜੀ ਦੀ 300 ਸਾਲਾਂ ਸ਼ਹੀਦੀ ਸ਼ਤਾਬਦੀ ਨੂੰ ਸਮਰਪਿਤ ਅਯੋਜਿਤ ਕੀਤੀ ਗਈ ਇੰਟਰ ਸਕੂਲ ਚਿੱਤਰ ਬਣਾਉ ਪ੍ਰਤੀਯੋਗਤਾ ਦੌਰਾਨ ਆਪਣੀ ਕਲਾ ਦੇ ਜ਼ੋਹਰ ਦਿਖਾਉਣ ਲਈ ਲੁਧਿਆਣਾ ਸ਼ਹਿਰ ਦੇ ਵੱਖ ਵੱਖ ਸਕੂਲਾਂ ਤੋਂ ਪੁੱਜੇ ਵਿਦਿਆਰਥੀਆਂ ਤੇ ਪ੍ਰਮੁੱਖ ਸ਼ਖਸ਼ੀਅਤਾਂ ਨੂੰ ਸੰਬੋਧਨ ਕਰਦਿਆ ਹੋਇਆ ਕੀਤਾ। ਆਪਣੀ ਪ੍ਰਭਾਵਸ਼ਾਲੀ ਤਕਰੀਰ ਵਿੱਚ ਸ: ਬੇਦੀ ਨੇ ਕਿਹਾ ਕਿ ਬਾਬਾ ਬੰਦਾ ਸਿੰਘ ਬਹਾਦਰ ਦੀ ਕੁਰਬਾਨੀ ਨੂੰ ਘਰ ਘਰ ਪਹੁੰਚਾਉਣ ਦੇ ਲਈ ਜੋ ਬੀੜਾ ਅਕਾਲ ਖ਼ਾਲਸਾ ਸਪੋਰਟਸ ਐਂਡ ਵੈਲਫੇਅਰ ਕਲੱਬ ਦੇ ਮੈਂਬਰਾਂ ਨੇ ਚੁੱਕਿਆ ਹੈ ਉਹ ਇੱਕ ਸ਼ਲਾਘਾਯੋਗ ਕਾਰਜ਼ ਹੈ। ਇਸ ਮੋਕੇ ਆਪਣੇ ਵਿਚਾਰਾਂ ਦੀ ਸਾਂਝ ਕਰਦਿਆ ਪ੍ਰੋ: ਗੁਰਭਜਨ ਸਿੰਘ ਗਿੱਲ ਸਾਬਕਾ ਪ੍ਰਧਾਨ ਪੰਜਾਬੀ ਸਾਹਿਤ ਅਕਾਦਮੀ ਨੇ ਕਿਹਾ ਕਿ ਕਲੱਬ ਵੱਲੋਂ ਜਿਸ ਨਿਵੇਕਲੇ ਢੰਗ ਦੇ ਨਾਲ ਚਿੱਤਰ ਬਣਾਉ ਪ੍ਰਤੀਯੋਗਤਾ ਦਾ ਆਯੋਜ਼ਨ ਕਰਕੇ ਬਾਬਾ ਬੰਦਾ ਸਿੰਘ ਬਹਾਦਰ ਦੀ ਲਸਾਨੀ ਸ਼ਹਾਦਤ ਨੂੰ ਸਕੂਲੀ ਵਿਦਿਆਰਥੀਆਂ ਤਕ ਪਹੁੰਚਾਉਣ ਦਾ ਉਪਰਾਲਾ ਕੀਤਾ ਹੈ ਉਹ ਸਮੁੱਚੇ ਸਮਾਜ ਲਈ ਇੱਕ ਪ੍ਰੇਰਣਾਂ ਦਾ ਸਰੋਤ ਹੈ। ਚਿੱਤਰ ਬਣਾਉ ਪ੍ਰਤੀਯੋਗਤਾ ਦੌਰਾਨ ਜਿੱਥੇ ਬੀਬੀ ਪ੍ਰਮਿੰਦਰ ਕੌਰ ਦੇ ਢਾਡੀ ਜੱਥੇ ਦੀਆਂ ਬੀਬੀਆਂ ਨੇ ਆਪਣੀ ਬੀਰ ਰਸੀ ਵਾਰ ਦੀ ਪੇਸ਼ਕਾਰੀ ਕਰਕੇ ਸਮੁੱਚੇ ਮਾਹੌਲ ਨੂੰ ਖਾਲਸਾਈ ਰੰਗ ਵਿੱਚ ਰੰਗ ਦਿੱਤਾ । ਇਸ ਮੌਕੇ ਤੇ ਕਲੱਬ ਦੇ ਕਨਵੀਨਰ ਸ: ਰਣਜੀਤ ਸਿੰਘ ਖ਼ਾਲਸਾ ਨੇ ਚਿੱਤਰ ਬਣਾਉ ਪ੍ਰਤੀਯੋਗਤਾ ਵਿੱਚ ਭਾਗ ਲੈਣ ਲਈ ਪੁੱਜੇ ਸਕੂਲਾਂ ਦੇ ਵਿਦਿਆਰਥੀਆਂ ਦੀ ਹੌਂਸਲਾ ਅਫਜਾਈ ਕੀਤੀ ਅਤੇ ਉਕਤ ਪ੍ਰਤੀਯੋਗਤਾ ਅੰਦਰ ਜੇਤੂ ਰਹਿਣ ਵਾਲੇ ਵਿਦਿਆਰਥੀਆਂ ਦੇ ਨਾਮਾਂ ਦੀ ਘੋਸ਼ਣਾਂ ਕਰਦਿਆ ਹੋਇਆ ਕਿਹਾ ਕਿ ਅੱਜ ਦੇ ਪ੍ਰਤੀਯੋਗਤਾ ਦੌਰਾਨ ਸਪਰਿੰਗ ਡੇਲ ਸੀਨੀ:ਸੈਕੰ:ਸਕੂਲ ਦੇ ਵਿਦਿਆਰਥੀ ਗੁਰਪ੍ਰੀਤ ਸਿੰਘ ਨੇ ਪਹਿਲਾ ਸਥਾਨ, ਗੁਰੂ ਹਰਕ੍ਰਿਸ਼ਨ ਸਾਹਿਬ ਸੀਨੀ:ਸੈਕੰ:ਸਕੂਲ ਦੇ ਵਿਦਿਆਰਥੀ ਨਵਜੋਤ ਸਿੰਘ ਨੇ ਦੂਜਾ ਸਥਾਨ ਤੇ ਜੀ.ਐਨ.ਆਈ ਹਲਵਾਰਾ ਸਕੂਲ ਦੇ ਵਿਦਿਆਰਥੀ ਮਨਵੀਰ ਸਿੰਘ ਨੇ ਤੀਜਾ ਸਥਾਨ ਪ੍ਰਾਪਤ ਕੀਤਾ ਅਤੇ ਪ੍ਰਤੀਯੋਗਤਾ ਦਾ ਵਿਸ਼ੇਸ਼ ਇਨਾਮ ਸਰਕਾਰੀ ਹਾਈ ਸਕੂਲ ਜਵੱਦੀ ਦੇ ਵਿਦਿਆਰਥੀ ਸਿਨਟੂ ਕੁਮਾਰ ਨੇ ਪ੍ਰਾਪਤ ਕਰਨ ਵਿੱਚ ਸਫਲਤਾ ਪ੍ਰਾਪਤ ਕੀਤੀ। ਚਿੱਤਰ ਬਣਾਉ ਪ੍ਰਤੀਯੋਗਤਾ ਵਿੱਚ ਜੇਤੂ ਰਹਿਣਾ ਵਾਲੇ ਸਕੂਲਾਂ ਦੇ ਵਿਦਿਆਰਥੀਆਂ ਨੂੰ ਇਨਾਮਾਂ ਦੀ ਵੰਡ ਸ: ਇੰਦਰਜੀਤ ਸਿੰਘ ਮੱਕੜ ਮੁੱਖ ਸੇਵਾਦਾਰ ਗੁਰਦੁਆਰਾ ਸ਼੍ਰੀ ਗੁਰੂ ਸਿੰਘ ਸਭਾ ਮਾਡਲ ਟਾਊਨ ਐਕਸਟੈਂਸ਼ਨ, ਸ: ਦਿਲਜੀਤ ਸਿੰਘ ਬੇਦੀ ਐਡੀ: ਸਕੱਤਰ ਸ਼੍ਰੋਮਣੀ ਕਮੇਟੀ, ਠੇਕੇਦਾਰ ਕੰਵਲਇੰਦਰ ਸਿੰਘ ਮੈਂਬਰ ਸ਼੍ਰੋਮਣੀ ਕਮੇਟੀ ਨਵਜੋਤ ਸਿੰਘ ਸਰਪਰਸਤ ਅਕਾਲ ਖਾਲਸਾ ਸਪੋਰਟਸ ਐਂਡ ਵੈਲਫੇਅਰ ਕਲੱਬ, ਪ੍ਰੋ: ਗੁਰਭਜਨ ਸਿੰਘ ਗਿੱਲ, ਰਣਜੀਤ ਸਿੰਘ ਖਾਲਸਾ, ਸ: ਭੁਪਿੰਦਰ ਸਿੰਘ ਨਿਸ਼ਕਾਮ, ਬੀਬੀ ਮਨਜੀਤ ਕੌਰ, ਪ੍ਰਚਾਰਕ ਸਰਬਜੀਤ ਸਿੰਘ , ਸ: ਜਗਜੀਤ ਸਿੰਘ ਅਹੂਜਾ, ਬੀਬੀ ਪੂਨਮ ਅਰੋੜਾ, ਬੀਬੀ ਗੁਰਪ੍ਰੀਤ ਕੌਰ ਸੀਵੀਆ ਨੇ ਸਾਂਝੇ ਰੂਪ ਵਿੱਚ ਕੀਤੀ ਇਸ ਸਮੇਂ ਹੋਰਨਾਂ ਤੋਂ ਇਲਾਵਾ ਸ: ਸੁਖਦੇਵ ਸਿੰਘ ਲਾਜ਼, ਸ: ਸੇਵਾ ਸਿੰਘ ਭੱਟੀ, ਜੱਥੇਦਾਰ ਹਰਪਾਲ ਸਿੰਘ ਕੋਹਲੀ, ਸ: ਪ੍ਰੀਤਪਾਲ ਸਿੰਘ ਵਿਸ਼ੇਸ਼ ਤੋਰ ਤੇ ਹਾਜ਼ਰ ਸਨ।

468 ad

Submit a Comment

Your email address will not be published. Required fields are marked *