ਬਾਬਾ ਢੱਡਰੀਆਂ ਵਾਲੇ ਦਾ ਕਿਸ ਵੱਲ ਇਸ਼ਾਰਾ ?

13ਪਟਿਆਲਾ, 19 ਮਈ ( ਪੀਡੀ ਬੇਉਰੋ ) “ਪੰਜਾਬ ਦੇ ਬਹੁਤ ਸਾਰੇ ਧਾਰਮਿਕ ਆਗੂਆਂ ਦੀਆਂ ਲਗਾਮਾਂ ਰਾਜਨੀਤੀ ਦੇ ਹੱਥ ਹਨ। ਦਮਦਮੀ ਟਕਸਾਲ ਦਾ ਮੁਖੀਹਰਨਾਮ ਸਿੰਘ ਧੁੰਮਾਂ ਸਰਕਾਰੀ ਸੰਤ ਹੈ ਤੇ ਉਹ ਚਾਪਲੂਸੀ ਕਰਦਾ ਸਰਕਾਰ ਦੇ ਅੱਗੇ-ਪਿੱਛੇ ਫਿਰਦਾ ਰਹਿੰਦਾ ਹੈ। ਮੈਂ ਧੁੰਮਾਂ ਦੇਖ਼ਿਲਾਫ ਹਾਂ, ਟਕਸਾਲ ਜਾਂ ਟਕਸਾਲੀਆਂ ਦੇ ਨਹੀਂ।” ਲੁਧਿਆਣਾ ‘ਚ ਹੋਏ ਜਾਨਲੇਵਾ ਹਮਲੇ ਤੋਂ ਬਾਅਦ ਪ੍ਰਮੇਸ਼ਵਰ ਦੁਆਰ ਦੇ ਮੁਖੀਬਾਬਾ ਰਣਜੀਤ ਸਿੰਘ ਢੱਡਰੀਆਂ ਵਾਲਾ ਨੇ ‘ਏਬੀਪੀ ਸਾਂਝਾ’ ਨਾਲ ਵਿਸ਼ੇਸ਼ ਗੱਲਬਾਤ ਕਰਦਿਆਂ ਇਹ ਗੱਲ ਕਹੀ ਹੈ। ਢੱਡਰੀਆਂਵਾਲਾ ਨੇ ਹਮਲੇ ਲਈ ਅਜੇ ਕਿਸੇ ਨੂੰ ਜ਼ਿੰਮੇਵਾਰ ਨਹੀਂ ਠਹਿਰਾਇਆ।
ਉਨ੍ਹਾਂ ਕਿਹਾ ਕਿ ਇਸ ਹਮਲੇ ‘ਚ ਸਿਰਫ਼ ਸ਼ੂਟਰ ਗ੍ਰਿਫਤਾਰ ਨਹੀਂ ਹੋਣੇ ਚਾਹੀਦੇ ਬਲਕਿ ਹਮਲੇ ਦਾ ਮਾਸਟਰਮਾਈਂਡ ਗ੍ਰਿਫਤਾਰ ਕਰਨਾਚਾਹੀਦਾ ਹੈ। ਉਨ੍ਹਾਂ ਕਿਹਾ ਕਿ ਮੇਰੇ ‘ਤੇ ਜਾਨਲੇਵਾ ਹਮਲੇ ਦਾ ਵੀਡਿਓ/ਆਡੀਓ ਪਹਿਲਾਂ ਹੀ ਵਾਈਰਲ ਹੋ ਰਿਹਾ ਸੀ। ਇਸ ‘ਚ ਕਿਹਾਜਾ ਰਿਹਾ ਹੈ ਕਿ ਤੁਸੀਂ ਉੱਥੋਂ ਚੱਲ ਕੇ ਲੁਧਿਆਣਾ ਟੱਪ ਕੇ ਦਿਖਾਓ। ਤਹਾਨੂੰ ਸਭ ਕੁਝ ਪਤਾ ਲੱਗ ਜਾਵੇਗਾ। ਉਨ੍ਹਾਂ ਕਿਹਾ ਕਿ ਮੈਂਗੁਰਬਾਣੀ ਜ਼ਰੀਏ ਝੂਠ ਨੂੰ ਬੇਨਕਾਬ ਕਰਦਾ ਹਾਂ ਤੇ ਮੇਰੇ ਬਹੁਤ ਸਾਰੇ ਵਿਰੋਧੀਆਂ ਨੂੰ ਇਸੇ ਗੱਲ ਦਾ ਦੁੱਖ ਹੈ।ਉਨ੍ਹਾਂ ਕਿਹਾ ਕਿ ਇਸ ਹਮਲੇ ‘ਚ ਵਰਤੀਆਂ ਗਈਆਂ ਗੱਡੀਆਂ ਦੇ ਨੰਬਰਾਂ ਤੋਂ ਤੈਅ ਹੋ ਗਿਆ ਹੈ ਕਿ ਇਹ ਹਮਲਾ ਕਿਸ ਨੇਕਰਵਾਇਆ ਹੈ। ਹੁਣ ਪੁਲਿਸ ਨੂੰ ਜਲਦ ਸਾਰੀਆਂ ਗ੍ਰਿਫਤਾਰੀਆਂ ਕਰਨੀਆਂ ਚਾਹੀਦੀਆਂ ਹਨ। ਉਨ੍ਹਾਂ ਕਿਹਾ ਕਿ ਮੇਰੇ ‘ਤੇ ਹਮਲਾਪੂਰੀ ਰਣਨੀਤੀ ਤਹਿਤ ਹੋਇਆ ਹੈ ਤੇ ਇਹ ਹਮਲਾ ਕਰਵਾਉਣ ਵਾਲਿਆਂ ਨੂੰ ਬੇਨਕਾਬ ਕਰਨਾ ਚਾਹੀਦਾ ਹੈ। ਢੱਡਰੀਆਂ ਵਾਲਾ ਨੇਕਿਹਾ ਕਿ ਉਨ੍ਹਾਂ ਬਾਰੇ ਬਹੁਤ ਗਲਤ ਪ੍ਰਚਾਰ ਕੀਤਾ ਜਾ ਰਿਹਾ ਹੈ ਜਦੋਂਕਿ ਉਹ ਮੈਂ ਗੁਰਮਤਿ ਵਿਚਾਰਧਾਰਾ ਅਨੁਸਾਰ ਕੰਮ ਕਰਦਾਹਾਂ।ਉਨ੍ਹਾਂ ਕਿਹਾ ਕਿ ਸਿੱਖ ਧਰਮ ਨਾਲ ਜੁੜੇ ਹਰ ਸਖ਼ਸ਼ ਨੂੰ ਵਿਅਕਤੀ ਨਹੀਂ ਵਿਚਾਰਧਾਰਾ ਨਾਲ ਜੁੜਨਾ ਚਾਹੀਦਾ ਹੈ। ਉਨ੍ਹਾਂ ਕਿਹਾ ਮੈਂ ਗੁਰੂ ਗ੍ਰੰਥ ਸਾਹਿਬ ਤੇ ਅਕਾਲ ਤਖ਼ਤ ਸਾਹਿਬ ਦੇ ਵਿਚਾਰਧਾਰਾ ਮੁਤਾਬਕ ਹੀ ਕੰਮ ਕਰਦਾ ਹਾਂ। ਉਨ੍ਹਾਂ ਇਹ ਵੀ ਕਿਹਾ ਕਿ ਮੈਂ ਝੂਠ ਨੂੰਬੇਨਕਾਬ ਕਰਦਾ ਰਹਾਂਗਾ ਤੇ ਸੱਚ ਨਾਲ ਹਮੇਸ਼ਾਂ ਖੜ੍ਹਾ ਹੁੰਦਾ ਰਹਾਂਗਾ।

468 ad

Submit a Comment

Your email address will not be published. Required fields are marked *