ਬਾਬਾ ਢੱਡਰੀਆਂ ਵਾਲੇ ‘ਤੇ ਹਮਲਾ ਕਰਨ ਵਾਲੇ ਕੌਣ ?

9ਲੁਧਿਆਣਾ, 18 ਮਈ ( ਜਗਦੀਸ਼ ਬਾਮਬਾ ) ਸਿੱਖ ਪ੍ਰਚਾਰਕ ਬਾਬਾ ਰਣਜੀਤ ਸਿੰਘ ਢੱਡਰੀਆਂ ਵਾਲੇ ‘ਤੇ ਹਮਲੇ ਨੇ ਕਈ ਸਵਾਲ ਖੜ੍ਹੇ ਕਰ ਦਿੱਤੇ ਹਨ। ਹਮਲਾ ਬੜੇ ਯੋਜਨਾਬੱਧ ਢੰਗ ਨਾਲ ਕੀਤਾ ਗਿਆ ਜਿਸ ਕਰਕੇ ਪੁਲਿਸ ਵੀ ਇਸ ਨੂੰ ਕਈ ਪੱਖਾਂ ਤੋਂ ਵਾਚ ਰਹੀ ਹੈ। ਮੁੱਢਲੀ ਜਾਣਕਾਰੀ ਮੁਤਾਬਕ ਹਮਲਾਵਰ 50 ਤੋਂ 60 ਸਨ। ਉਹ ਸਿੱਖੀ ਬਾਣੇ ਵਿੱਚ ਸਨ। ਉਹ ਜਿਸ ਢੰਗ ਨਾਲ ਫਾਇਰਿੰਗ ਕਰਕੇ ਫਰਾਰ ਹੋਏ, ਉਸ ਤੋਂ ਲੱਗਦਾ ਉਹ ਪੂਰੀ ਤਰ੍ਹਾਂ ਟ੍ਰੇਂਡ ਸਨ।ਹਮਲਾਵਰਾਂ ਨੇ ਪੂਰੀ ਪਲੈਨਿੰਗ ਕੀਤੀ ਹੋਈ ਸੀ। ਉਨ੍ਹਾਂ ਕੋਲ ਵੱਡੀ ਮਾਤਰਾ ਵਿੱਛ ਹਥਿਆਰ ਸਨ। ਉਨ੍ਹਾਂ ਨੇ 60 ਦੇ ਕਰੀਬ ਫਾਇਰ ਕੀਤੇ। ਉਨ੍ਹਾਂ ਨੂੰ ਪਤਾ ਸੀ ਕਿ ਬਾਬਾ ਢੱਡਰੀਆਂ ਵਾਲੇ ਦਾ ਕਾਫਲਾ ਇੱਥੋਂ ਹੀ ਲੰਘੇਗਾ। ਉਨ੍ਹਾਂ ਨੇ ਅੱਠ ਘੰਟੇ ਉਡੀਕ ਕੀਤੀ। ਸੜਕ ‘ਤੇ ਟੈਂਟ ਲਾ 12 ਵਜੇ ਦੇ ਕਰੀਬ ਛਬੀਲ ਲਾਈ।ਸ਼ਾਮ ਅੱਠ ਵਜੇ ਜਦੋਂ ਕਾਫਲਾ ਪਹੁੰਚਿਆਂ ਤਾਂ ਉਨ੍ਹਾਂ ਨੇ ਬਾਬੇ ਦੀ ਗੱਡੀ ਬਾਰੇ ਪੁੱਛਦਿਆਂ ਹੀ ਫਾਇਰਿੰਗ ਕਰ ਦਿੱਤੀ। ਮੰਨਿਆ ਜਾ ਰਿਹਾ ਹੈ ਕਿ ਹਮਲਾਵਰ ਖਾਲਿਸਤਾਨ ਦੇ ਨਾਅਰੇ ਲਾਉਂਦੇ ਹੋਏ ਫਰਾਰ ਹੋ ਗਏ। ਬੇਸ਼ੱਕ ਪਹਿਲੀ ਨਜ਼ਰੇ ਲੱਗ ਰਿਹਾ ਹੈ ਕਿ ਬਾਬੇ ਖਾਲਿਸਤਾਨ ਪੱਖੀਆਂ ਨੇ ਨਿਸ਼ਾਨਾ ਬਣਾਇਆ ਪਰ ਪੁਲਿਸ ਅਜੇ ਕਿਸੇ ਗੱਲ਼ ਦੀ ਪੁਸ਼ਟੀ ਨਹੀਂ ਕਰ ਰਹੀ ਕਿਉਂਕਿ ਇਸ ਮਾਮਲੇ ਨਾਲ ਕਈ ਹੋਰ ਪਹਿਲੂ ਵੀ ਜੁੜੇ ਹੋਏ ਹਨ।ਲੁਧਿਆਣਾ ਦੇ ਪੁਲਿਸ ਕਮਿਸ਼ਨਰ ਜਤਿੰਦਰ ਸਿੰਘ ਨੇ ਕਿਹਾ ਹੈ ਕਿ ਇਲਾਕੇ ਵਿੱਚੋਂ ਸੀਸੀਟੀਵੀ ਫੁਟੇਜ਼ ਇਕੱਠੀ ਕੀਤੀ ਜਾ ਰਹੀ ਹੈ। ਪੁਲਿਸ ਮੁਤਾਬਕ ਸ਼ਬੀਲ ਲਾਉਣ ਵਾਲਿਆਂ ਨੇ ਨੇੜੇ ਦੀਆਂ ਦੁਕਾਨਾਂ ਤੋਂ ਹੀ ਸਾਮਾਨ ਖਰੀਦਿਆ ਸੀ। ਇਸ ਲਈ ਮੁਲਜ਼ਮਾਂ ਤੱਕ ਅਸਾਨੀ ਨਾਲ ਪਹੁੰਚਿਆ ਜਾ ਸਕਦਾ ਹੈ।ਕਾਬਲੇਗੌਰ ਹੈ ਕਿ ਬਾਬਾ ਰਣਜੀਤ ਸਿੰਘ ਕਈ ਵਿਵਾਦਾਂ ਵਿੱਚ ਘਿਰੇ ਰਹੇ ਹਨ। ਉਨ੍ਹਾਂ ਦਾ ਵਿਦੇਸ਼ਾਂ ਵਿੱਚ ਵੀ ਕਾਫੀ ਵਿਰੋਧ ਹੋਇਆ ਸੀ। ਬਾਬੇ ਨੇ ਫੇਸਬੁੱਕ ਪੋਸਟ ਜ਼ਰੀਏ ਕਈ ਡੇਰਾ ਮੁਖੀਆਂ ਤੇ ਪੰਜਾਬ ਦੇ ਕੁਝ ਸਿੰਗਰਾਂ ਦੀ ਅਲੋਚਨਾ ਵੀ ਕੀਤੀ ਸੀ। ਪਿਛਲੇ ਦਿਨੀਂ ਦਮਦਮੀ ਟਕਸਾਲ ਦੇ ਮੁਖੀ ਹਰਨਾਮ ਸਿੰਘ ਨੂੰ ਤਾਂ ਉਨ੍ਹਾਂ ਨੇ ਸੋਸ਼ਲ ਮੀਡੀਆ ‘ਤੇ ਸਰਕਾਰ ਦਾ ਏਜੰਟ ਕਰਾਰ ਦੇ ਦਿੱਤਾ ਸੀ। ਡੇਰਾ ਸਿਰਸਾ ਦੇ ਮੁਖੀ ਰਾਮ ਰਹੀਮ ਤਾਂ ਹਮੇਸ਼ਾਂ ਉਨ੍ਹਾਂ ਦੇ ਨਿਸ਼ਾਨੇ ‘ਤੇ ਰਹਿੰਦੇ ਹਨ।

468 ad

Submit a Comment

Your email address will not be published. Required fields are marked *