ਬਾਪੂ ਸੂਰਤ ਸਿੰਘ ਦੀ ਖਾਣਾ ਖਾਣ ਵਾਲੀ ਸਾਜਿਸ਼ੀ ਵੀਡੀਓ ਵਾਇਰਲ – ਬਾਦਲ ਸਰਕਾਰ ਦੀ ਘਟੀਆ ਸਾਜਿਸ਼ ਬੇਨਕਾਬ

bapu eatingਹਸਨਪੁਰ (ਪੀ ਡੀ ਬਿਊਰੋ-ਕੈਨੇਡਾ) ਅੱਜ ਉਸ ਵੇਲੇ ਹੈਰਾਨੀ ਦੀਆਂ ਹੱਦਾਂ ਟੱਪ ਗਈਆਂ ਜਦੋਂ ਇੱਕ ਵੀਡੀਓ ਵਾਇਰਲ ਹੋਈ, ਜਿਸ ਵਿੱਚ ਬਾਪੂ ਸੂਰਤ ਸਿੰਘ ਨੂੰ ਖਾਣਾ ਖਾਣ ਦੀ ਪ੍ਰਕ੍ਰਿਆ ਦਿਸ ਰਹੀ ਸੀ। ਇਸ ਵੀਡੀਓ ਨੂੰ ਵੇਖਣ ਤੇ ਦੇਸ਼ਾਂ ਵਿਦੇਸ਼ਾਂ ਵਿੱਚ ਲੋਕਾਂ ਵਿੱਚ ਪਹਾੜ ਜਿੱਡਾ ਫਿਕਰ ਲੱਗ ਗਿਆ। ਇਸ ਮੌਕੇ ਸੁਖਮਿੰਦਰ ਸਿੰਘ ਹੰਸਰਾ ਨੇ ਰਵਿੰਦਰ ਸਿੰਘ ਗੋਗੀ ਨਾਲ ਸੰਪਰਕ ਕੀਤਾ ਤਾਂ ਉਨ੍ਹਾਂ ਆਪਣੀ ਵੀਡੀਓ ਬਣਾ ਕੇ ਸਥਿਤੀ ਸਪੱਸ਼ਟ ਕੀਤੀ ਕਿ ਸਰਕਾਰ ਵਲੋਂ ਡਾਕਟਰਾਂ ਨੂੰ ਹਦਾਇਤਾਂ ਦਿੱਤੀਆਂ ਗਈਆਂ ਹਨ ਕਿ ਬਾਪੂ ਜੀ ਨੂੰ ਨੀਮ ਬੇਹੋਸ਼ ਕਰਕੇ ਖਾਣਾ ਖੁਆਉਣ ਦੀ ਘਟੀਆਂ ਸਾਜਿਸ਼ ਕੀਤੀ ਗਈ।
ਗੋਗੀ ਜੀ ਨੇ ਰੇਡੀਓ ਵਾਇਸ ਆਫ ਖਾਲਸਾ ਅਤੇ ਮਾਈ ਪੰਜਾਬ ਰਾਹੀਂ ਬੋਲਦਿਆਂ ਦੱਸਿਆ ਕਿ ਬਾਪੂ ਜੀ ਨੂੰ ਫੋਰਸ ਫੀਡ ਕੀਤਾ ਜਾ ਰਿਹਾ ਹੈ ਜਿਸ ਦੌਰਾਨ ਡਾਕਟਰ ਨਸ਼ੀਲੀਆਂ gogi-clearityਦਵਾਈਆਂ ਦੇ ਕੇ ਬਾਪੂ ਜੀ ਦੀ ਸਥਿਤੀ ਨੁੰ ਉਲਟ ਪੁਲਟ ਕਰਨ ਦੀ ਕੋਸ਼ਿਸ਼ ਕਰਦੀ ਹੈ।
ਇਸ ਮੌਕੇ ਜੌਹਨ ਸਿੰਘ ਗਿੱਲ ਨੇ ਕਿਹਾ ਕਿ ਸਰਕਾਰ ਨੇ ਇਹ ਘਿਨਾਉਣੀ ਹਰਕਤ ਕੀਤੀ ਹੈ ਕਿਉਂਕਿ ਸਰਕਾਰ ਬਾਪੂ ਜੀ ਅਤੇ ਪ੍ਰੀਵਾਰ ਨੂੰ ਡਰਾ ਧਮਕਾ ਨਹੀਂ ਸਕੀ। ਰੇਡੀਓ ਦੇ ਬੋਲਦਿਆਂ ਸੁਖਮਿੰਦਰ ਸਿੰਘ ਹੰਸਰਾ ਨੇ ਕਿਹਾ ਕਿ ਬਾਦਲ ਸਰਕਾਰ ਦੀ ਇਸ ਸਾਜਿਸ਼ੀ ਵੀਡੀਓ ਨੂੰ ਬੇਨਕਾਬ ਕਰ ਦਿੱਤਾ ਗਿਆ ਹੈ। ਹਮਸਰਾ ਨੇ ਕਿਹਾ ਕਿ ਪੰਜਾਬ ਅੰਦਰ ਬਾਦਲਾਂ ਦੀ ਕੋਈ ਸਾਜਿਸ਼ ਸਿੱਖਾਂ ਵਿੱਚ ਕਾਮਯਾਬ ਨਹੀਂ ਹੋਵੇਗੀ।
ਵੱਖ ਵੱਖ ਬੁਲਾਰਿਆਂ ਨੇ ਬਾਦਲ ਸਰਕਾਰ ਨੂੰ ਚਿਤਾਵਨੀ ਦਿੱਤੀ ਹੈ ਕਿ ਉਹ ਅਜਿਹੀਆਂ ਸਾਜਿਸ਼ਾਂ ਤੋਂ ਬਾਜ਼ ਆ ਜਾਣ। ਇਸ ਮੌਕੇ ਪ੍ਰੀਤਮ ਸਿੰਘ ਜੋਗਾਨੰਨਗਲ, ਜਸਵਿੰਦਰ ਸਿੰਘ ਜੰਡੀ, ਦਰਸ਼ਨ ਸਿੰਘ ਸੰਧੂ ਅਤੇ ਪਰਮਿੰਦਰ ਸਿੰਘ ਮਾਂਟਰੀਅਲ ਨੇ ਆਪਣੇ ਵਿਚਾਰ ਦਿੱਤੇ।

468 ad

Submit a Comment

Your email address will not be published. Required fields are marked *