ਬਾਪੂ ਸੂਰਤ ਸਿੰਘ ਖਾਲਸਾ ਦੇ ਪੁੱਤਰ ਰਵਿੰਦਰਜੀਤ ਸਿੰਘ ਗੋਗੀ ਦਾ ਬਾਦਲ ਸਰਕਾਰ ਦੇ ਨਾਂ ਖ਼ਤ

ਵਿਦੇਸ਼ ਵਾਪਸੀ ‘ਚ ਅੜਿੱਕਾ ਨਾ ਪਾਉਣ ਦੀ ਅਪੀਲ
ਪਹਿਲਾਂ ਆਪ ਵਿਰੋਧ ਛੱਡਣ, ਫਿਰ ਕਿਸੇ ਤੋਂ ਕੋਈ ਆਸ ਕਰਨ

ਰਵਿੰਦਰ ਜੀਤ ਸਿੰਘ ਗੋਗੀ ਮੋਬਾਈਲ : 85579-67028

ਰਵਿੰਦਰ ਜੀਤ ਸਿੰਘ ਗੋਗੀ
ਮੋਬਾਈਲ : 85579-67028

ਲੁਧਿਆਣਾ;- ਬਾਪੂ ਸੂਰਤ ਸਿੰਘ ਖਾਲਸਾ ਦੇ ਪੁੱਤਰ ਰਵਿੰਦਰਜੀਤ ਸਿੰਘ ਗੋਗੀ ਨੇ ਕਿਹਾ ਹੈ ਕਿ ਪੰਜਾਬ ਸਰਕਾਰ ਦੇ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਪਿਛਲੇ ਦਿਨ ਤੋਂ ਵਿਰੋਧੀ ਪਾਰਟੀ ਦੇ ਨੇਤਾ ਅਮਰਿੰਦਰ ਸਿੰਘ ਨੂੰ ਕਹਿ ਰਹੇ ਹਨ ਕਿ ਵਿਰੋਧਤਾ ਦਾ ਬੂਹਾ ਛੱਡ ਕੇ ਪੰਜਾਬ ਦੇ ਭਲੇ ਵਾਸਤੇ ਕੰਮ ਕਰਨ। ਪਰ ਮੈਂ ਪੰਜਾਬ ਸਰਕਾਰ ਨੂੰ ਕਹਿਣਾ ਚਾਹੁੰਦਾ ਹਾਂ ਕਿ ਮੇਰੇ ਪਿਤਾ ਜਥੇਦਾਰ ਸੂਰਤ ਸਿੰਘ ਖਾਲਸਾ 18 ਜਨਵਰੀ 2015 ਤੋਂ ਮਨੁੱਖੀ ਅਧਿਕਾਰਾਂ ਦੀ ਖ਼ਾਤਰ ਧਰਮ ਅਤੇ ਸਿਆਸੀ ਪਾਰਟੀਆਂ ਤੋਂ ਉੱਪਰ ਉੱਠ ਕੇ ਮਨੁੱਖਤਾ ਦੇ ਹੱਕਾਂ ਦੀ ਗੱਲ ਕਰਕੇ ਸੰਘਰਸ਼ ਕਰ ਰਹੇ ਹਨ। ਅੱਜ ਉਨ੍ਹਾਂ ਦੀ ਸਰੀਰਕ ਹਾਲਤ ਇਹ ਹੈ ਕਿ 30 ਨਵੰਬਰ 2015 ਤੋਂ ਡਾਕਟਰਾਂ ਦੀ ਟੀਮ ਨੇ ਉਨ੍ਹਾਂ ਦਾ ਤਰਲ ਪਦਾਰਥ, ਜੋ ਕਿ ਫੋਰਸ ਫੀਡ ਕੀਤਾ ਜਾਂਦਾ ਸੀ, ਬੰਦ ਕਰ ਦਿੱਤਾ ਹੈ, ਕਿਉਂਕਿ ਉਨ੍ਹਾਂ ਦੇ ਸਰੀਰ ਵਿਚ ਪਾਣੀ ਦੀ ਮਾਤਰਾ ਵੱਧ ਜਾਂਦੀ ਹੈ ਅਤੇ ਫੇਫੜਿਆਂ ਵਿਚ ਪਾਣੀ ਭਰਨ ਕਾਰਨ ਸਾਹ ਦੀ ਤਕਲੀਫ ਹੋ ਜਾਂਦੀ ਹੈ ਜੋ ਕਿ ਜਾਨਲੇਵਾ ਸਿੱਧ ਹੋ ਸਕਦਾ ਹੈ।
ਪੰਜਾਬ ਸਰਕਾਰ ਪਹਿਲਾਂ ਆਪ ਵਿਰੋਧ ਛੱਡੇ ਫਿਰ ਕਿਸੇ ਵਿਰੋਧੀ ਤੋਂ ਆਸ ਕਰੇ, ਕਿ ਉਹ ਛੱਡ ਦੇਣ, ਕਿਉਂਕਿ ਮੈਂ ਰਵਿੰਦਰਜੀਤ ਸਿੰਘ ਗੋਗੀ ਆਪਣੇ 2 ਤੇ 6 ਸਾਲ ਦੇ ਬੱਚਿਆਂ ਅਤੇ ਪਤਨੀ ਸਮੇਤ ਆਪਣੇ ਪਿਤਾ ਜਥੇਦਾਰ ਸੂਰਤ ਸਿੰਘ ਖਾਲਸਾ ਦੀ ਦੇਖ ਭਾਲ ਲਈ ਪੰਜਾਬ ਆਇਆ ਸੀ। 30 ਜਨਵਰੀ ਨੂੰ ਜਦ ਮੈਂ ਪੰਜਾਬ ਆਇਆ ਸੀ ਤਾਂ ਮੇਰਾ ਦੋਹਾਂ ਵਿਚ ਕੋਈ ਬੱਚਾ ਨਹੀ ਪੜ੍ਹਦਾ ਸੀ, ਜੋ ਕਿ ਯੂ.ਐਸ.ਏ ਦੇ ਜਨਮੇ ਹਨ। ਹੁਣ ਉਨ੍ਹਾਂ ਦਾ ਸਕੂਲ ਜਾਣ ਦਾ ਟਾਈਮ ਸੀ ਤਾਂ ਮੈਂ 2 ਮਹੀਨੇ ਪਹਿਲਾਂ ਆਪਣੇ ਪੁੱਤਰ ਅਤੇ ਪਰਿਵਾਰ ਸਮੇਤ ਯੂ.ਐਸ.ਏ. ਜਾਣਾ ਚਾਹਿਆ ਤਾਂ ਦਿੱਲੀ ਏਅਰ ਪੋਰਟ ਤੋਂ ਵਾਪਸ ਹਸਨਪੁਰ ਭੇਜ ਦਿੱਤਾ ਗਿਆ। ਮੈਂ 2 ਮਹੀਨੇ ਤੋਂ ਕੋਸ਼ਿਸ਼ ਕਰ ਰਿਹਾ ਸੀ ਕਿ ਪੰਜਾਬ ਸਰਕਾਰ ਦਾ ਐਫ.ਆਰ.ਓ ਮਹਿਕਮਾ ਮੈਨੂੰ ਬਾਹਰ ਜਾਣ ਦਾ ਪਰਮਿਟ ਦੇਵੇ (ਵਿਦੇਸ਼) ਅਤੇ ਮੈਂ ਯੂ.ਐਸ.ਏ ਵਾਪਸ ਆਪਣੇ ਵੱਡੇ ਬੱਚਿਆਂ ਜੋ ਕਿ ਯੂ.ਐਸ.ਏ. ਪੜ੍ਹਦੇ ਹਨ, ਨੂੰ ਦੇਖਾਂ ਅਤੇ ਛੋਟੇ ਨੂੰ ਪੜ੍ਹਨ ਲਈ ਸਕੂਲ ਭੇਜ ਸਕਾਂ ਪਰ ਪੰਜਾਬ ਸਰਕਾਰ ਦੇ ਬਦਲਾ ਲਊ ਤਰੀਕੇ ਨੇ ਮੈਨੂੰ ਯੂ.ਐਸ.ਏ. ਜਾਣ ਤੋਂ ਰੋਕ ਰੱਖਿਆ ਹੈ।
ਸ਼ਾਇਦ ਇਹ ਸਰਕਾਰ ਸੋਚਦੀ ਹੈ ਕਿ ਅਜਿਹੇ ਤਰੀਕਿਆਂ ਨਾਲ ਜਥੇਦਾਰ ਸੂਰਤ ਸਿੰਘ ਖਾਲਸਾ ਜੀ ਡਰ ਜਾਣਗੇ ਜਾਂ ਭੁੱਖ ਹੜਤਾਲ ਛੱਡ ਦੇਣਗੇ ਜਾਂ ਅੱਗੇ ਪਾ ਦੇਣਗੇਂ ਤਾਂ ਇਹ ਸਭ ਕੁੱਝ ਉਸ ਵਕਤ ਹੀ ਹੋ ਜਾਣਾ ਸੀ, ਜਦੋਂ 26 ਫਰਵਰੀ ਤੋਂ ਝੂਠਾ ਕੇਸ ਪਾ ਕੇ ਮੈਨੂੰ ਜੇਲ੍ਹ ਡੱਕ ਦਿੱਤਾ ਸੀ ਅਤੇ 13 ਅਪ੍ਰੈਲ ਨੂੰ ਕਚਹਿਰੀ ਲੁਧਿਆਣਾ ਵਿਚ ਅਣਮਨੁੱਖੀ ਕੁੱਟਮਾਰ ਕੀਤੀ ਸੀ ਤੇ ਹੱਡੀਆਂ ਤੋੜੀਆਂ ਸਨ। ਉਪਰੰਤ ਕੋਈ ਡਾਕਟਰੀ ਸਹਾਇਤਾ ਵੀ ਨਹੀਂ ਦਿੱਤੀ ਗਈ ਸੀ ਅਤੇ ਅਗਸਤ ਵਿੱਚ ਜੋ ਘਾਟਾ ਪਰਿਵਾਰ ਨੂੰ ਪਿਆ ਹੈ (ਦੁੱਖਦਾਈ ਘਟਨਾ ਵਾਪਰੀ ਹੈ) ਮੇਰੀ ਕਲਮ ਉਹ ਲਿਖਣ ਦੇ ਸਮਰੱਥ ਨਹੀਂ ਹੈ। ਜੇਕਰ ਸਰਕਾਰ ਮਨੁੱਖੀ ਅਧਿਕਾਰਾਂ ਦਾ ਮਤਲਬ ਸਮਝਦੀ ਹੁੰਦੀ ਤਾਂ ਉਹ ਸਜ਼ਾ ਪੂਰੀ ਕਰ ਚੁੱਕੇ ਜੇਲ੍ਹੀਂ ਬੈਠੇ ਬੰਦਿਆਂ ਨੂੰ ਰਿਹਾਅ ਨਾ ਕਰਦੀ? ਕੀ ਜਥੇਦਾਰ ਸੂਰਤ ਸਿੰਘ ਖਾਲਸਾ ਨੂੰ ਪੰਜਾਬ ਸਰਕਾਰ ਦੇ ਮੁੱਖ ਮੰਤਰੀ ਦੀ ਉਮਰ ਦੇ ਹੋਣ ਕਾਰਨ ਭੁੱਖਾ ਰਹਿ ਕੇ ਮਰਨਾ ਪੈਂਦਾ। ਜਥੇਦਾਰ ਦੇ ਪਰਿਵਾਰ ਨੂੰ ਉਹ ਘਾਟਾ ਨਾ ਪੈਂਦਾ ਜੋ ਕਿ ਕਾਗਜ਼ੀ ਬਿਆਨ ਨਹੀਂ ਕੀਤਾ ਜਾ ਸਕਦਾ ਅਤੇ ਕਦੇ ਵੀ ਪੂਰਾ ਨਹੀਂ ਹੋ ਸਕਦਾ ਅਤੇ 3 ਹੋਰ ਬੱਚੇ ਯਤੀਮ ਨਾ ਹੁੰਦੇ ਅਤੇ ਇੱਕ ਹੋਰ ਪੰਜਾਬ ਦੀ ਧੀ ਵਿਧਵਾ ਨਾ ਹੁੰਦੀ ਅਤੇ ਬਿਰਧ ਮਾਂ ਦੀ ਗੋਦ ਖਾਲੀ ਨਾ ਹੁੰਦੀ।
ਅੰਤ ਵਿੱਚ ਮੈਂ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਅਤੇ ਉਪ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ਨੂੰ ਕਹਿਣਾ ਚਾਹੁੰਦਾ ਹਾਂ ਕਿ ਲੋਕਾਂ ਵੱਲੋਂ ਦਿੱਤੀ ਪਾਵਰ ਦਾ ਗਲਤ ਉਹ ਇਸਤੇਮਾਲ ਨਾ ਕਰਦੇ ਹੋਏ ਵਿਰੋਧੀਆਂ ਪ੍ਰਤੀ ਚੰਗੀ ਨੀਤੀ ਅਪਯਾਉਣ ਅਤੇ ਜਥੇਦਾਰ ਸੂਰਤ ਸਿੰਘ ਖਾਲਸਾ ਦੇ ਪੁੱਤਰ ਦਾ ਕੰਮ ਅਤੇ ਪੋਤਰੇ ਦੀ ਪੜ੍ਹਾਈ ਖਰਾਬ ਹੋਣ ਤੋਂ ਰੋਕਣ ਲਈ ਧਿਆਨ ਦੇਣ। ਉਹ ਵੀ ਕਿਸੇ ਦੇ ਬੱਚੇ ਹਨ। ਲੋਕਾਂ ਦੁਆਰਾ ਦਿੱਤੀ ਤਾਕਤ ਦਾ ਹੰਕਾਰ ਛੱਡ ਕੇ ਕਿਉਂਕਿ ਲੋਕ ਇਸ ਨੂੰ ਬਦਲ ਵੀ ਸਕਦੇ ਹਨ। ਬਣਦੀਆਂ ਜਿੰਵੱਲ ਧਿਆਨ ਦਿਉ ਧਮਕੀਆਂ ਛੱਡੋ ਅਧਿਕਾਰੀਆਂ ਨੂੰ ਲੋਕਾਂ ਦੀ ਸੇਵਾ ਕਰਨ ਦਿਉ, ਜਿੰਨਿਭਾਉਣ ਦਿਉ ਨਾ ਕਿ ਆਪਣੇ ਹੱਥ ਦੀ ਮੋਹਰ ਬਣਾ ਕੇ ਵਰਤੋਂ ਕਰੋ, ਹੋ ਸਕਦਾ ਹੈ ਇਹ ਮੋਹਰ ਕੱਲ੍ਹ ਕਿਸੇ ਹੋਰ ਦੇ ਹੱਥ ਹੋਵੇ।
ਮੈਨੂੰ ਯਕੀਨ ਤਾਂ ਨਹੀਂ ਪਰ ਫਿਰ ਵੀ ਆਸ ਕਰਦਾ ਹਾਂ ਕਿ ਪੰਜਾਬ ਸਰਕਾਰ ਜਿਹੜੇ ਅਧਿਕਾਰੀ ਜਥੇਦਾਰ ਸੂਰਤ ਸਿੰਘ ਖਾਲਸਾ ਉੱਪਰ ਹੋ ਰਹੇ ਧੱਕੇ ਦੇ ਜਿੰਹਨ, ਨੂੰ ਅਧਿਕਾਰ ਦੇਵੇਗੀ ਕਿ ਉਹ ਆਪਣੇ ਆਪ ਬਿਨਾਂ ਕਿਸੇ ਸਰਕਾਰੀ ਦਖ਼ਲਅੰਦਾਜ਼ੀ ਦੇ ਕੰਮ ਕਰਨ ਅਤੇ ਪਰਿਵਾਰ ਨੂੰ ਨਾਜਾਇਜ਼ ਤੰਗ ਹੋਣ ਤੋਂ ਬਚਾਇਆ ਜਾ ਸਕੇ। ਸਜ਼ਾ ਪੂਰੀ ਕਰ ਚੁੱਕੇ ਬੰਦੀ ਰਿਹਾਅ ਕੀਤੇ ਜਾਣ ਅਤੇ ਦੋ ਸਾਲ ਤੇ 6 ਸਾਲ ਦੇ ਬੱਚਿਆਂ ਨੂੰ ਬਾਹਰ ਜਾਣ ਦਾ ਪਰਮਿਟ (ਵਿਦੇਸ਼) ਦਿੱਤਾ ਜਾਵੇ ਜੋ ਕਿ ਮਾਂ ਬਾਪ ਨਾਲ ਯੂ.ਐਸ.ਏ ਜਾ ਕੇ ਪੜ੍ਹਾਈ ਕਰ ਸਕਣ।

468 ad

Submit a Comment

Your email address will not be published. Required fields are marked *