ਬਾਪੂ ਸੂਰਤ ਸਿੰਘ ਖਾਲਸਾ ਦੀ ਸਿਹਤ ਨਾਜ਼ੁਕ ਬੇਹੋਸ਼ੀ ਦੇ ਦੌਰੇ ਸ਼ੁਰੂ , ਪਾਣੀ ਦੇ ਤਿਆਗ ‘ਤੇ ਡੱਟੇ

bapu_7ਲੁਧਿਆਣਾ 11 ਦਸੰਬਰ ( ਜਸਵੀਰ ਹੇਰਾਂ )  ਪਿਛਲੇ 11 ਮਹੀਨਿਆਂ ਤੋਂ ਬੰਦੀ ਸਿੰਘਾਂ ਦੀ ਰਿਹਾਈ ਲਈ ਸੰਘਰਸ਼ ‘ਤੇ ਡੱਟੇ ਅਤੇ ਬਾਦਲ ਸਰਕਾਰ ਦੀਆਂ  ਧੱਕੇਸ਼ਾਹੀਆਂ ਦਾ ਸ਼ਿਕਾਰ ਹੋ ਰਹੇ ਬਾਪੂ ਸੂਰਤ ਸਿੱੰਘ ਖਾਲਸਾ ਜਿਨਾਂ ਨੂੰ 10 ਦਸੰਬਰ ਨੂੰ ਤੜਕੇ ਪਲਿਸ ਨੇ ਜ਼ਬਰੀ ਚੁੱਕ ਕੇ ਲੁਧਿਆਣੇ ਦੇ ਦਇਆਂਨੰਦ ਹਸਪਤਾਲ ‘ਚ ਦਾਖਲ ਕਰਵਾਇਆ ਸੀ , ਦੀ ਹਾਲਤ ਬੇੱਹਦ ਵਿਗੜ ਗਈ ਹੈ । ਉਹਨਾਂ ਨੂੰ ਬੇਹੋਸ਼ੀ ਦੇ ਦੌਰੇ ਪੈਣੇ ਸ਼ੁਰੂ ਹੋ ਗਏ ਹਨ । ਬਾਪੂ ਸੂਰਤ ਸਿੰਘ ਖਾਲਸਾ ਆਪਣੇ ਪਾਣੀ ਤਿਆਗਣ ਦੇ ਫੈਸਲੇ ‘ਤੇ ਡਟੇ ਹੋਏ ਹਨ , ਜਿਸ ਕਾਰਨ ਉਹਨਾਂ ਦੀ ਜੀਭ ਤਾਲੂਏ ਨਾਲ ਲੱਗ ਗਈ ਹੈ ਉਹਨਾਂ ਨੂੰ ਕਦੇ ਨੀਮ ਬੇਹੋਸ਼ੀ ਅਤੇ ਕਦੇ ਗੂੜੀ ਬੇਹੋਸ਼ੀ ਦੇ ਦੌਰੇ ਪੈਂਣੇ ਸ਼ੁਰੂ ਹੋ ਚੁੱਕੇ ਹਨ । ਜੇਕਰ ਉਹ ਕਦੇ ਹੋਸ਼ ਵਿੱਚ ਆਉਂਦੇ ਵੀ ਹਨ ਥਾਂ ਉਹ ਬੋਲਣ ਤੋਂ ਅਸਸਮੱਰਥ ਹਨ । ਡਾਕਟਰਾਂ ਵਲੋਂ ਉਹਨਾਂ ਦਾ ਇਲਾਜ ਕਰਨ ਦੀ ਕੋਸ਼ਿਸ਼ ਕੀਤੀ ਗਈ ,ਪ੍ਰੰਤੂ ਬਾਪੂ ਜਦੋਂ ਹੋਸ਼ ‘ਚ ਹੁੰਦੇ ਹਨ ਤਾਂ ਇਨਕਾਰ ਕਰ ਦਿੱੰਦੇ ਹਨ । ਅੱਜ ਸਰਕਾਰ ਵਲੋਂ ਡਾ ਦਲਜੀਤ ਸਿੰਘ ਚੀਮਾ ਦੇ ਆਉਣ ਦੀ ਸੰਭਾਵਨਾ ਸੀ ਪ੍ਰੰਤੂ ਉਹ ਨਹੀਂ ਆਏ । ਸਰਕਾਟ ਵਲੋਂ ਕਿਸੇ ਖਾਸ ਵਿਚੋਲੀੲ ਦੀ ਭਾਲ ਸ਼ੁਰੂ ਕਰ ਦਿੱਤੀ ਗਈ ਹੈ ਤਾਂ ਕਿ ਮੰਗਾਂ ਬਾਰੇ ਲੈ ਦੇ ਕੇ , ਕਿਸੇ ਤਰਾਂ ਬਾਪੂ ਦਾ ਸੰਘਰਸ਼ ਖਤਮ ਕਰਵਾਇਆ ਜਾ ਸਕੇ ਸੰਘਰਸ਼ ਕਮੇਟੀ ਦੇ ਭਵਨਦੀਪ ਸਿੰਘ , ਭਾਈ ਬਗੀਚਾ ਸਿੰਘ , ਭਾਈ ਅੰਮਿ੍ਰਤਪਾਲ ਸਿੰਘ, ਜੋਗਾ ਸਿੰਘ ਖਾਲਿਸਤਾਨੀ , ਗੁਰਪ੍ਰੀਤ ਸ਼ਿੰਘ ਗੁਰੀ ਆਦਿ ਨੇ ਇਸ ਸਮੇਂ ਆਖਿਆ ਕਿ ਸਰਕਾਰ ਦੀ ਮਕਾਰੀ ਕਾਰਨ ਜੇ ਬਾਪੂ ਨੂੰ ਕੁਝ ਹੁੰਦਾ ਹੈ ਤਾਂ ਬਾਪੂ ਦੀ ਕਾਤਲ ਬਾਦਲ ਸਰਕਾਰ ਨੂੰ ਮੰਨਿਆਂ ਜਾਵੇਗਾ ਅਤੇ ਨਿਕਲਣ ਵਾਲੇ ਸਾਰੇ ਸਿੱਟਿਆਂ ਦੀ ਜ਼ੁੰਮੇਵਾਰੀ ਬਾਦਲ ਸਰਕਾਰ  ਸਿਰ ਹੋਵੇਗੀ ।

468 ad

Submit a Comment

Your email address will not be published. Required fields are marked *