ਬਾਦਲ ਸਰਕਾਰ ਨੇ ਕੁਰਸੀ ਤੇ ਬਣੇ ਰਹਿਣ ਲਈ ਪੰਜਾਬ ਵਿਰੌਧੀ ਹਰ ਫੈਂਸਲੇ ਉੱਪਰ ਹਮੇਸ਼ਾਂ ਹੀ ਚੁੱਪਵੱਟੀ ਰੱਖੀ-: ਭਾਈ ਪਰਮਜੀਤ ਸਿੰਘ ਖਾਲਸਾ।

5ਭਾਰਤ ਦੇਸ਼ ਦੇ ਅਨਾਜ ਦੇ ਭੰਡਾਰ ਭਰਨ ਵਾਲਾ ਪੰਜਾਬ ਦਾ ਕਿਰਸਾਨ ਅੱਜ ਖੁੱਦ ਭੁੱਖਾ-: ਭਾਈ ਮੇਜਰ ਸਿੰਘ।
ਸ਼੍ਰੋਮਣੀ ਅਕਾਲੀ ਦਲ ਦਾ ਪੰਥਕ ਸਰੂਪ ਮੁੜ ਬਹਾਲ ਕਰਨ ਲਈ ਸਿੱਖੀ ਸਿਧਾਂਤਾਂ ਦੇ ਪਹਿਰੇਦਾਰ ਗੁਰਸਿਖ ਰਹਿਣੀ ਵਾਲੇ ਪੰਥਕ ਆਗੂ ਹੱਥ ਕੌਮ ਦੀ ਅਕਾਲੀ ਦਲ ਦੀ ਵਾਗਡੋਰ ਸੋਂਪਣ ਦੀ ਲੋੜ-: ਇੰਟਰਨੈਸ਼ਨਲ ਸਿਖ ਫੈਡਰੇਸ਼ਨ।
ਸ਼੍ਰੀ ਅਨੰਦਪੁਰ ਸਾਹਿਬ, 5 ਮਈ ( ਪੀਡੀ ਬੇਉਰੋ ) ਪੰਜਾਬ ਦੀ ਸਮਾਜਿਕ ਸੱਭਿਆਚਾਰਕ ਅਤੇ ਆਰਥਿਕ ਮੰਦਹਾਲੀ ਅਤੇ ਖੁਦਕੁਸ਼ੀਆਂ ਦੇ ਰਾਹ ਤੁਰੇ ਪੰਜਾਬ ਦੇ ਕਿਰਸਾਨਾਂ ਦੀ ਹਾਲਤ ਲਈ ਬਾਦਲ ਸਰਕਾਰ ਜਿੰਮੇਵਾਰ ਹੈ ਜਿਸਨੇ ਸੱਭ ਤੋਂ ਵੱਧ ਸਮਾਂ ਪੰਜਾਬ ਦੀ ਸੱਤਾ ਤੇ ਕਾਬਜ਼ ਰਹਿਕੇ ਹਮੇਸ਼ਾਂ ਪੰਜਾਬ ਦੇ ਹਿੱਤਾਂ, ਹੱਕਾਂ ਅਤੇ ਅਧਿਕਾਰਾਂ ਨੂੰ ਨਜ਼ਰਅੰਦਾਜ਼ ਕੀਤਾ। ਇਹਨਾਂ ਵਿਚਾਰਾਂ ਦਾ ਪ੍ਰਗਟਾਵਾ ਅੱਜ ਇੱਥੇ ਇੰਟਰਨੈਸ਼ਨਲ ਸਿਖ ਫੈਡਰੇਸ਼ਨ ਦੇ ਪ੍ਰਧਾਨ ਭਾਈ ਪਰਮਜੀਤ ਸਿੰਘ ਖਾਲਸਾ ਅਤੇ ਜਨ:ਸਕੱਤਰ ਭਾਈ ਮੇਜਰ ਸਿੰਘ ਖਾਲਸਾ ਨੇ ਪੱਤਰਕਾਰ ਸੰਮੇਲਨ ਦੌਰਾਨ ਕੀਤਾ। ਉਹਨਾਂ ਕਿਹਾ ਕਿ ਬਾਦਲ ਸਰਕਾਰ ਨੇ ਕੁਰਸੀ ਤੇ ਬਣੇ ਰਹਿਣ ਲਈ ਪੰਜਾਬ ਵਿਰੌਧੀ ਹਰ ਫੈਂਸਲੇ ਉੱਪਰ ਹਮੇਸ਼ਾਂ ਹੀ ਚੁੱਪਵੱਟੀ ਰੱਖੀ। ਪੰਜਾਬ ਦਾ ਕਿਸਾਨ ਕਦੇ ਸੱਭ ਤੋਂ ਖੁਸ਼ਹਾਲ ਅਤੇ ਰਿਸ਼ਟਪੁਸ਼ਟ ਹੁੰਦਾ ਸੀ। ਪੰਜਾਬ ਦਾ ਕਿਰਸਾਨ ਹੀ ਸੀ ਜਿਸਨੇ ਭਾਰਤ ਦੇਸ਼ ਦੇ ਅਨਾਜ ਦੇ ਭੰਡਾਰ ਭਰੇ ਪਰ ਅਫਸੋਸ ਅੱਜ ਪੰਜਾਬ ਦਾ ਕਿਰਸਾਨ ਖੁੱਦ ਭੁੱਖਾ ਹੈ। ਕਰਜੇ ਦੇ ਬੋਹੜ ਹੇਠ ਦੱਬਿਆ ਪੰਜਾਬ ਦਾ ਕਿਰਸਾਨ ਰੋਜ਼ਾਨਾ ਖੁਦਕੁਸ਼ੀਆਂ ਕਰ ਰਿਹਾ ਹੈ। ਸਰਕਾਰ ਨੇ ਕਦੇ ਕਿਰਸਾਨ ਦੀਆਂ ਜਰੂਰਤਾਂ, ਬੇਵੱਸੀਆਂ ਅਤੇ ਮਜਬੂਰੀਆਂ ਪ੍ਰਤੀ ਗੰਭੀਰਤਾ ਨਾਲ ਨਹੀਂ ਸੋਚਿਆ। ਉਹਨਾਂ ਕਿਹਾ ਕਿ ਨੋਜਵਾਨ ਅੱਜ ਪਿੰਡਾਂ ਨੂੰ ਛੱਡ ਸ਼ਹਿਰਾਂ ਵੱਲ ਨੂੰ ਜਾ ਰਹੇ ਹਨ ਅਤੇ ਆਪਣੀਆਂ ਜਮੀਨਾਂ ਵੇਚ ਵਿਦੇਸ਼ਾਂ ਵੱਲ ਨੂੰ ਜਾ ਰਹੇ ਹਨ। ਸੱਭ ਤੋਂ ਜਿਆਦਾ ਕਰੀਬ 18-19 ਸਾਲ ਰਾਜ ਕਰਨ ਵਾਲੇ ਬਾਦਲ ਪਰਿਵਾਰ ਨੇ ਸੱਤਾ ਵਿਚ ਰਹਿੰਦਿਆਂ ਕਦੇ ਪੰਜਾਬ ਦੇ ਖੋਹੇ ਹੱਕਾਂ ਅਤੇ ਅਧਿਕਾਰਾਂ ਦੀ ਗੱਲ ਨਹੀਂ ਕੀਤੀ। ਪੰਜਾਬ ਦੇ ਲੁੱਟੇ ਜਾ ਰਹੇ ਪਾਣੀਆਂ ਨੂੰ ਰੌਕਣ ਲਈ ਪੰਜਾਬੀ ਬੋਲਦੇ ਇਲਾਕੇ ਪੰਜਾਬ ਵਿਚ ਸ਼ਾਮਿਲ ਕਰਨ ਦੀ ਪੰਜਾਬ ਦਾ ਚੰਡੀਗੜ• ਲੈਣ ਲਈ ਕਦੇ ਮੋਰਚਾ ਨਹੀਂ ਲਗਾਇਆ। ਗੁਰੂਆਂ ਪੀਰਾਂ ਫਕੀਰਾਂ ਅਤੇ ਧਰਮੀ ਪੁਰਸ਼ਾਂ ਦੀ ਧਰਤੀ ਪੰਜਾਨ ਅੰਦਰ ਪਿਛਲੇ 8-9 ਸਾਲਾਂ ਤੋਂ ਸਰਕਾਰੀ ਸਰਪ੍ਰਸਤੀ ਹੇਠ ਨਸ਼ਾ-ਤਸਕਰਾਂ ਨੇ ਆਪਣਾ ਜਾਲ ਵਿਛਾਕੇ ਨਸ਼ੇ ਨਾਲ ਹਜ਼ਾਰਾਂ ਨੋਜਵਾਨ ਨਿਗਲ ਲਏ ਹਨ। ਹਰ ਸ਼ਹਿਰ, ਹਰ ਪਿੰਡ, ਹਰ ਗਲੀ ਮੁਹੱਲੇ ਵਿਚ ਮਾਰੂ ਨਸ਼ੇ ਖੁੱਲੇਆਮ ਵਿਕ ਰਹੇ ਹਨ। ਇਸ ਮੌਕੇ ਉਹਨਾਂ ਅਪੀਲ ਕੀਤੀ ਕਿ ਖਾਲਸੇ ਦੀ ਚੜਦੀਕਲ•ਾ ਲਈ ਸ਼੍ਰੋਮਣੀ ਅਕਾਲੀ ਦਲ ਦਾ ਪੰਥਕ ਸਰੂਪ ਮੁੜ ਪੁਰਾਤਨ ਰਵਾਇਤਾਂ ਮੁਤਾਬਿਕ ਬਹਾਲ ਕਰਨ ਲਈ ਸਿੱਖੀ ਸਿਧਾਂਤਾਂ ਦੇ ਪਹਿਰੇਦਾਰ ਗੁਰਸਿਖ ਰਹਿਣੀ ਵਾਲੇ ਪੰਥਕ ਆਗੂ ਹੱਥ ਕੌਮ ਦੀ ਅਕਾਲੀ ਦਲ ਦੀ ਵਾਗਡੋਰ ਸੋਂਪੀਏ ਤਾਂ ਜੋ ਪੰਜਾਬ ਮੁੜ ਤਰੱਕੀ ਅਤੇ ਖੁਸ਼ਹਾਲੀ ਦੇ ਰਾਹ ਪੈ ਸਕੇ। ਇਸ ਮੌਕੇ ਹੋਰਨਾਂ ਤੋਂ ਇਲਾਵਾ ਭਾਈ ਜਸਪਾਲ ਸਿੰਘ, ਭਾਈ ਵਰਿਆਮ ਸਿੰਘ, ਭਾਈ ਬਲਜੀਤ ਸਿੰਘ, ਮਨਿੰਦਰਪਾਲ ਸਿੰਘ, ਹਰਮਨਿੰਦਰ ਸਿੰਘ, ਰਣਬੀਰ ਸਿੰਘ ਆਦਿ ਹਾਜ਼ਰ ਸਨ।

468 ad

Submit a Comment

Your email address will not be published. Required fields are marked *