ਬਾਦਲ ਸਰਕਾਰ ਨੇ ਕਈ ਗਲਤੀਆਂ ਕੀਤੀਆਂ, ਬਹੁਤ ਕੁਝ ਬਦਲਣਾ ਪਵੇਗਾ

ਬਾਦਲ ਸਰਕਾਰ ਨੇ ਕਈ ਗਲਤੀਆਂ ਕੀਤੀਆਂ, ਬਹੁਤ ਕੁਝ ਬਦਲਣਾ ਪਵੇਗਾ

ਦੇਸ਼ ਭਰ ਵਿਚ ਜਿੱਥੇ ਮੋਦੀ ਦੀ ਲਹਿਰ ਦਾ ਅਸਰ ਦਿਖਾਈ ਦਿੱਤਾ, ਉੱਥੇ ਹੀ ਦੂਸਰੇ ਪਾਸੇ ਭਾਜਪਾ ਵਲੋਂ ਸ਼ਾਸਿਤ ਪੰਜਾਬ ਵਿਚ ਇੱਛਾ ਦੇ ਉਲਟ ਨਤੀਜਿਆਂ ਨਾਲ ਪੰਜਾਬ ਭਾਜਪਾ ਵਿਚ ਕਾਫ਼ੀ ਨਿਰਾਸ਼ਾ ਦਿਖ ਰਹੀ ਹੈ। ਹਾਲਾਂਕਿ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਵਲੋਂ ਆਪਣੇ ਭਾਸ਼ਣ ਵਿਚ ਲੋਕਾਂ ਨੂੰ ਅਪੀਲ ਵੀ ਕੀਤੀ ਗਈ ਸੀ ਕਿ ਰਾਜ ਸਰਕਾਰ ਦੀਆਂ ਗਲਤੀਆਂ ਦੀ ਸਜ਼ਾ ਮੋਦੀ ਨੂੰ ਨਾ ਦਿੱਤੀ ਜਾਵੇ ਪਰ ਲੱਗਦਾ ਹੈ ਕਿ ਉਨ੍ਹਾਂ ਦੀ ਇਸ ਅਪੀਲ ਨੂੰ ਜਨਤਾ ਨੇ ਧਿਆਨ ‘ਚ ਨਹੀਂ ਰੱਖਿਆ। ਨਤੀਜਿਆਂ ਵਿਚ ਗਠਜੋੜ ਦੀ ਸਥਿਤੀ ਦੇ ਬਾਰੇ ‘ਚ ਪ੍ਰਤੀਕਿਰਿਆ ਲੈਣ ਲਈ ਅਸੀਂ ਪ੍ਰਦੇਸ਼ ਭਾਜਪਾ ਪ੍ਰਧਾਨ ਕਮਲ ਸ਼ਰਮਾ ਨਾਲ ਗੱਲ ਕੀਤੀ। 
ਨਤੀਜਿਆਂ ਨੂੰ ਕਿਵੇਂ ਦੇਖਦੇ ਹੋ ?
ਵੱਡੀ ਤਸਵੀਰ ਨੂੰ ਦੇਖੀਏ ਤਾਂ ਨਤੀਜੇ ਪੂਰੀ ਤਰ੍ਹਾਂ ਭਾਰਤੀ ਜਨਤਾ ਪਾਰਟੀ ਦੀ ਉਮੀਦ ਅਨੁਸਾਰ ਹੀ ਆਏ ਹਨ। ਲੋਕਾਂ ਨੇ ਨਰਿੰਦਰ ਮੋਦੀ ਨੂੰ ਪ੍ਰਧਾਨ ਮੰਤਰੀ ਬਣਨ ਲਈ ਵੋਟਾਂ ਪਾਈਆਂ ਸਨ ਤੇ ਉਵੇਂ ਹੀ ਨਤੀਜੇ ਆਏ ਹਨ ਪਰ ਸਾਡੇ ਪੰਜਾਬ ਰਾਜ ਵਿਚ ਗਠਜੋੜ ਦਾ ਪ੍ਰਦਰਸ਼ਨ ਉਮੀਦ ਮੁਤਾਬਿਕ ਨਹੀਂ ਦਿਖ ਰਿਹਾ ਹੈ। ਇਸ ‘ਤੇ ਸਾਨੂੰ ਵਿਚਾਰ ਕਰਨਾ ਪਵੇਗਾ। 
ਰਾਜਸਭਾ ‘ਚ ਵਿਰੋਧੀ ਧਿਰ ਨੇਤਾ ਜੇਤਲੀ ਦੀ ਹਾਰ ?
ਇਹ ਬਹੁਤ ਹੀ ਹੈਰਾਨ ਕਰਨ ਵਾਲਾ ਨਤੀਜਾ ਹੈ। ਅਰੁਣ ਜੇਤਲੀ ਜਿਹੇ ਨੇਤਾ ਦੀ ਹਾਰ ਅਕਾਲੀ ਦਲ-ਭਾਜਪਾ ਲਈ ਤੇ ਪੰਜਾਬ ਲਈ ਮਾੜੀ ਹੈ। ਅਜਿਹਾ ਇਸ ਲਈ ਹੈ ਕਿਉਂਕਿ ਇਹ ਤੈਅ ਹੈ ਕਿ ਅਰੁਣ ਜੇਤਲੀ ਨਵੀਂ ਸਰਕਾਰ ਵਿਚ ਬਹੁਤ ਹੀ ਅਹਿਮ ਜ਼ਿੰਮੇਵਾਰੀ ਸੰਭਾਲਣ ਵਾਲੇ ਹਨ। ਮੈਂ ਇਸ ਹਾਰ ਨੂੰ ਆਪਣੇ ਸਿਰ ਲੈਂਦਾ ਹਾਂ ਕਿਉਂਕਿ ਅਸੀਂ ਹੀ ਉਨ੍ਹਾਂ ਨੂੰ ਇਸ ਸੀਟ ‘ਤੇ ਲੜਨ ਲਈ ਕਿਹਾ ਸੀ ਅਤੇ ਗਠਜੋੜ ਦੀ ਪੂਰੀ ਤਾਕਤ ਲੱਗਣ ਦੇ ਬਾਵਜੂਦ ਵੀ ਅਸੀਂ ਉਸ ਨੂੰ ਜਿਤਾ ਨਹੀਂ ਸਕੇ। ਹਾਲਾਂਕਿ ਇਸ ਦੇ ਪਿੱਛੇ ਕਈ ਕਾਰਨ ਰਹੇ, ਜਿਨ੍ਹਾਂ ‘ਤੇ ਅਸੀਂ ਚਰਚਾ ਕਰਾਂਗੇ। 
ਗਠਜੋੜ ਦੇ ਕਮਜ਼ੋਰ ਪ੍ਰਦਰਸ਼ਨ ਦਾ ਕਾਰਨ ਕੀ ਮੰਨਦੇ ਹੋ ?
ਦੇਸ਼ ਦੇ ਵਧੇਰੇ ਹਿੱਸਿਆਂ ਤੇ ਗੁਆਂਢੀ ਰਾਜਾਂ ਹਿਮਾਚਲ ਪ੍ਰਦੇਸ਼,  ਰਾਜਸਥਾਨ ਤੇ ਹਰਿਆਣਾ ਵਿਚ ਜ਼ਬਰਦਸਤ ਸਮਰਥਨ ਦੇ ਬਾਵਜੂਦ  ਪੰਜਾਬ ਵਿਚ ਕਮਜ਼ੋਰ ਸਥਿਤੀ ਜ਼ਾਹਿਰ ਤੌਰ ‘ਤੇ ਜਨਤਾ ਦੀ ਸਰਕਾਰ ਪ੍ਰਤੀ ਸਖ਼ਤ ਪ੍ਰਤੀਕਿਰਿਆ ਹੈ। ਇਸ ਤੋਂ ਸਪੱਸ਼ਟ ਹੈ ਕਿ ਸਰਕਾਰ ਦੇ ਮੌਜੂਦਾ ਕੰਮ ਕਾਜ ਜਾਂ ਕਾਰਜਸ਼ੈਲੀ ਤੋਂ ਜਨਤਾ ਸਖ਼ਤ ਨਾਰਾਜ਼ ਹੈ। ਇਸ ਵਿਚ ਕਈ ਮੁੱਦੇ ਸ਼ਾਮਲ ਹੋ ਸਕਦੇ ਹਨ, ਜਿਨ੍ਹਾਂ ‘ਤੇ ਅਸੀਂ ਗਠਜੋੜ ਸਹਿਯੋਗੀ ਦੇ ਨਾਲ ਮਿਲ ਕੇ ਚਰਚਾ ਕਰਾਂਗੇ। ਦੂਸਰਾ ਰਾਜ ਸਰਕਾਰ ਤੋਂ ਗਲਤੀਆਂ ਹੋਈਆਂ ਹਨ, ਇਸ ਨੂੰ ਖੁਦ ਮੁੱਖ ਮੰਤਰੀ ਬਾਦਲ ਵੀ ਕਬੂਲ ਚੁੱਕੇ ਹਨ। ਹਾਲ ਹੀ ਵਿਚ ਮੁੱਖ ਮੰਤਰੀ ਵਲੋਂ ਫੀਲਡ ਅਧਿਕਾਰੀਆਂ ਨੂੰ ਜਨਤਾ ਨਾਲ ਮਿਲਣ ਦਾ ਫਿਕਸ ਟਾਈਮ ਰੱਖਣ ਦੀ ਤਾਕੀਦ ਕੀਤੀ ਗਈ ਹੈ, ਇਹ ਗਲਤੀਆਂ ਸੁਧਾਰਨ ਵੱਲ ਇਕ ਬਹੁਤ ਹੀ ਛੋਟਾ ਜਿਹਾ ਕਦਮ ਹੈ। ਜਨਤਾ ਦਾ ਹੁਕਮ ਹੈ ਕਿ ਹੁਣ ਸਾਨੂੰ ਬਹੁਤ ਸਾਰੇ ਸਖ਼ਤ ਕਦਮ ਚੁੱਕਣੇ ਹੋਣਗੇ ਤਾਂ ਕਿ ਜਨਤਾ ਦੀਆਂ ਉਮੀਦਾਂ ‘ਤੇ ਰਾਜ ਸਰਕਾਰ ਪੂਰੀ ਉੱਤਰ ਸਕੇ। 
ਕਮਜ਼ੋਰ ਪ੍ਰਦਰਸ਼ਨ ਦੇ ਆਫਟਰ ਇਫੈਕਟਸ ਕੀ ਹੋਣਗੇ ?
ਹਾਲਾਂਕਿ ਸਾਡਾ ਸੀਟਾਂ ਦੀ ਗਿਣਤੀ ‘ਚ ਅੱਗੇ ਵਧਣਾ ਕਮਜ਼ੋਰ ਪ੍ਰਦਰਸ਼ਨ ਨਹੀਂ ਕਿਹਾ ਜਾ ਸਕਦਾ ਪਰ ਅੰਮ੍ਰਿਤਸਰ ਸੀਟ ‘ਤੇ ਕੱਦਾਵਰ ਨੇਤਾ ਦੀ ਹਾਰ ਹੋਣਾ ਬਿਲਕੁਲ ਕਮਜ਼ੋਰ ਪ੍ਰਦਰਸ਼ਨ ਹੈ। ਮੈਂ ਪਾਰਟੀ ਪ੍ਰਦੇਸ਼ ਪ੍ਰਧਾਨ ਦੇ ਨਾਤੇ ਇਸ ਦੀ ਜ਼ਿੰਮੇਵਾਰੀ ਲੈ ਰਿਹਾ ਹਾਂ ਅਤੇ ਹਾਈਕਮਾਨ ਜੋ ਵੀ ਹੁਕਮ ਦੇਵੇਗੀ ਉਸ ‘ਤੇ ਅਮਲ ਹੋਵੇਗਾ।

468 ad